ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਦੀ ਲੜਾਈ, ਕੳਨੂਨ ਦੀ ਲੜਾਈ: ਐਡਵੋਕੇਟ ਰਾਏ
‘ਆਪ’ ਦੀ ਲੜਾਈ, ਕੳਨੂਨ ਦੀ ਲੜਾਈ: ਐਡਵੋਕੇਟ ਰਾਏ
Page Visitors: 2380

 

  • ‘ਆਪ’ ਦੀ ਲੜਾਈ, ਕੳਨੂਨ ਦੀ ਲੜਾਈ: ਐਡਵੋਕੇਟ ਰਾਏ
    ਗੁਰਦਾਸਪੁਰ ਦੀ ਜ਼ਿਮਨੀ ਚੋਣ ਸਬੰਧੀ ਆਮ ਆਦਮੀ ਪਾਰਟੀ ਦੀ ਮੀਟਿੰਗ
    By : ਦੀਦਾਰ ਗੁਰਨਾ
    First Published : Sunday, Sep 24, 2017 10:45

    ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਲਖਵੀਰ ਸਿੰਘ।

    ਦੀਦਾਰ ਗੁਰਨਾ
    ਫਤਿਹਗੜ੍ਹ ਸਾਹਿਬ, 24 ਸਤੰਬਰ, 2017 : ਆਮ ਆਦਮੀ ਪਾਰਟੀ ਜਿਲਾ ਫਤਹਿਗੜ੍ਹ ਸਾਹਿਬ ਦੇ ਵਰਕਰਾ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਲਖਵੀਰ ਸਿੰਘ ਰਾਏ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜਿਲਾ ਭਰ ਤੋ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੜਾਈ ਕਾਨੂੰਨ ਦੀ ਲੜਾਈ ਹੈ। ਗੁਰਦਾਸਪੁਰ ਦੀ ਚੋਣ ਕਾਂਗਰਸ ਪਾਰਟੀ ਦੇ ਵਾਅਦਿਆਂ ਤੋ ਮੁਕਰਨੇ ਦੇ ਮੁੱਦਿਆਂ ਤੇ ਲੜੀ ਜਾ ਰਹੀ ਹੈ। ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਸੱਤਾ ਹਾਸਿਲ ਕੀਤੀ ਹੈ।
    ਉਨ੍ਹਾਂ ਕਿਹਾ ਕਿ ਭਾਜਪਾ ਦੇ ਰਹਿ ਚੁੱਕੇ ਸੰਸਦ ਮੈਂਬਰ ਸਵ. ਵਿਨੋਦ ਖੰਨਾ ਨੇ ਪੰਜਾਬ ਦੇ ਗੰਭੀਰ ਮਾਮਲਿਆਂ ਸਬੰਧੀ ਕਦੇ ਅਵਾਜ਼ ਬੁਲੰਦ ਨਹੀ ਕੀਤੀ, ਜਦਕਿ ਭਗਵੰਤ ਮਾਨ ਹਮੇਸ਼ਾਂ ਪੰਜਾਬ ਦੇ ਹਿੱਤ ਵਿੱਚ ਬੋਲਦੇ ਰਹਿੰਦੇ ਹਨ। ਇਸ ਲਈ ਗੁਰਦਾਰਪੁਰ ਵਾਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਵੋਟ ਦਾ ਹੱਕਦਾਰ ਕੋਣ ਹੈ। ਪਾਰਟੀ ਵਲੋਂ ਜਿਹੜੇ ਉਮੀਦਵਾਰ ਸਾਬਕਾ ਮੇਜਰ ਜਨਰਲ ਸੁਰੇਸ਼ ਖੰਜੂਰੀਆ ਮੈਦਾਨ ਚ ਉਤਾਰੇ ਗਏ ਹਨ, ਉਹ ਬਹੁਤ ਹੀ ਇਮਾਨਦਾਰ ਅਤੇ ਵਫਾਦਾਰੀ ਵਿਅਕਤੀ ਹਨ। ਆਮ ਆਦਮੀ ਪਾਰਟੀ ਇਸ ਸੀਟ ਤੋ ਚੋਣ ਜਿੱਤ ਪ੍ਰਾਪਤ ਕਰਕੇ ਖੰਜੂਰੀਆ ਨੂੰ ਸੰਦਦ ਵਿੱਚ ਭੇਜੇਗੀ।
    ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਮਸ਼ੇਰ ਸਿੰਘ, ਜਗਦੀਪ ਸਿੰਘ ਅੱਤੇਵਾਲੀ, ਐਡਵੋਕੇਟ ਤਜਿੰਦਰ ਸਿੰਘ, ਕਰਮਜੀਤ ਸਿੰਘ ਢੀਡਸਾ, ਗੁਰਮੀਤ ਸਿੰਘ ਜੱਗਾ, ਸੁਖਵਿੰਦਰ ਕੌਰ, ਇੰਦਰਜੀਤ ਸਿੰਘ, ਰਾਜਕੁਮਾਰ ਪੁਰੀ, ਕਿਸ਼ੋਰ ਚੰਦ, ਦਰਸ਼ਨ ਸਿੰਘ ਚੀਮਾ, ਰੁਪਿੰਦਰ ਸਿੰਘ ਹੈਪੀ, ਸਤੀਸ਼ ਲਟੋਰ, ਮੋਹਿਤ ਸੂਦ, ਗੁਰਦਿਆਲ ਸਿੰਘ ਘੁਲੂਮਾਜਰਾ, ਪਿੰਕੀ ਖਮਾਣੋ, ਪਵੇਲ ਹਾਂਡਾ, ਹਰਮਿੰਦਰ ਕੰਗ, ਗੁਰਵਿੰਦਰ ਸਿੰਘ ਨੰਬਰਦਾਰ, ਓਂਕਾਰ ਸਿੰਘ ਚੋਹਾਨ, ਨਰਿੰਦਰ ਸਿੰਘ ਭਾਟੀਆ, ਬਲਵੀਰ ਸਿੰਘ, ਜਰਨੈਲ ਸਿੰਘ ਲੁਹਾਰ ਮਾਜਰਾ, ਕੁਲਵੰਤ ਸਿੰਘ, ਲਖਵੀਰ ਸਿੰਘ, ਭੂਪਿੰਦਰ ਸਿੰਘ, ਰਵਿੰਦਰ ਅਗਰਵਾਲ, ਮੋਹਨ ਸਿੰਘ, ਮਨੀਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.