ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਰੈਂਡਰ ਕਰਨਾ ਚਾਹੁੰਦੀ ਹੈ ਹਨੀਪ੍ਰੀਤ, ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ
ਸਰੈਂਡਰ ਕਰਨਾ ਚਾਹੁੰਦੀ ਹੈ ਹਨੀਪ੍ਰੀਤ, ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ
Page Visitors: 2407

ਸਰੈਂਡਰ ਕਰਨਾ ਚਾਹੁੰਦੀ ਹੈ ਹਨੀਪ੍ਰੀਤ, ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ
By : ਵਿਜੇਪਾਲ ਬਰਾੜ
First Published : Monday, Sep 25, 2017 09:06 PMUpdated : Monday, Sep 25, 2017 09:07 PM

  •  

  •  

  • ਚੰਡੀਗੜ੍ਹ, 25 ਸਿਤੰਬਰ, 2017
    ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਹਰਿਆਣਾ ਪੁਲਿਸ ਦੇ ਕੇਸ ਸਬੰਧੀ ਅਦਾਲਤ ਵਿਚ  ਆਤਮ ਸਮਰਪਣ ਕਰਨਾ ਚਾਹੁੰਦੀ ਹੈ ਤੇ ਿੲਸਦਾ ਰਸਤਾ ਲੱਭਣ ਲਈ ਹਨੀਪ੍ਰੀਤ ਨੇ ਦਿੱਲੀ ਹਾਈਕੋਰਟ ਦਾ ਸਹਾਰਾ ਲਿਆ ਹੈ ।
    ਹਨੀਪ੍ਰੀਤ ਇੰਸਾਂ ਵੱਲੋਂ ਦਿੱਲੀ ਹਾਈਕੋਰਟ ਵਿੱਚ ਹਨੀਪ੍ਰੀਤ ਤਨੇਜਾ ਦੇ ਨਾਮ ਤੋਂ ਅਗਾਂਊ ਜਮਾਨਤ ਦੀ ਅਰਜੀ ਦਾਖਿਲ ਕੀਤੀ ਗਈ ਹੈ ਜਿਸ ਵਿੱਚ ਿੲਹ ਬੇਨਤੀ  ਕੀਤੀ ਗਈ ਹੈ ਕਿ ਅਦਾਲਤ ਉਸਨੂੰ 3 ਹਫਤਿਆਂ ਦੀ ਟਾਂਜ਼ਿਟ ਅਗਾਂਊ ਜਮਾਨਤ ਦੇਵੇ ਤਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜ਼ਮਾਨਤ ਦੀ ਅਰਜ਼ੀ ਦਾਇਰ  ਅਦਾਲਤ  ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਸਨੂੰ ਗ੍ਰਿਫਤਾਰ ਨਾਂ ਕੀਤਾ ਜਾ ਸਕੇ । 
               ਹਨੀਪ੍ਰੀਤ ਦੀ ਅਰਜ਼ੀ  ਤੇ ਦਿੱਲੀ ਹਾਈਕੋਰਟ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ ਕਿਉਂਕਿ ਬੁੱਧਵਾਰ ਤੋਂ ਬਾਅਦ ਕੋਰਟ ਵਿੱਚ ਛੁੱਟੀਆਂ ਨੇ । ਜੇਕਰ ਦਿੱਲੀ ਹਾਈਕੋਰਟ ਹਨੀਪ੍ਰੀਤ ਦੀ ਅਰਜੀ ਨੂੰ ਮੰਜੂਰ ਕਰ ਲੈਂਦੀ ਹੈ ਤਾਂ ਹੋ ਸਕਦਾ ਉਸਨੂੰ ਕੁਝ ਦਿਨਾਂ ਦੀ ਟ੍ਰਾਂਜ਼ਿਟ ਬੇਲ ਮਿਲ ਜਾਵੇ ਤੇ ਫਿਰ ਹਨੀਪ੍ਰੀਤ ਦੀ ਅਰਜੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ । ਹਾਲਾਂਕਿ ਿੲਹ ਵੀ ਉਮੀਦ ਹੈ ਕਿ ਦਿੱਲੀ ਹਾਈਕੋਰਟ ਹਨੀਪ੍ਰੀਤ ਨੂੰ ਪਹਿਲਾਂ ਆਤਮ ਸਮਰਪਣ ਲਈ ਕਹਿ ਸਕਦੀ ਹੈ ਜਿਸਤੋਂ ਬਾਅਦ ਹਨੀਪ੍ਰੀਤ ਰੈਗੁਲਰ ਬੇਲ ਲਈ ਅਪਲਾਈ ਕਰ ਸਕਦੀ ਹੈ । 
               ਹਨੀਪ੍ਰੀਤ ਬਾਰੇ ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਉਹ ਵਿਦੇਸ਼ ਦੌੜ ਗਈ ਹੈ ਪਰ ਦਿੱਲੀ ਹਾਈਕੋਰਟ ਵਿੱਚ ਲੱਗੀ ਿੲਸ ਅਰਜੀ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹਨੀਪ੍ਰੀਤ ਦੇਸ਼ ਵਿੱਚ ਹੀ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.