ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼
Page Visitors: 2351

ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ : ਟੌਮ ਪੇਰੇਜ਼

October 22
17:30 2017
ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ)– ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਟੌਮ ਪੇਰੇਜ਼ ਨੇ ਕਿਹਾ ਕਿ ਡੋਨਾਲਡ ਟਰੰਪ ਨਾਲ ਮੁਕਾਬਲੇ ਲਈ ਪਾਰਟੀ ਦੀ ਏਕਤਾ ਅਹਿਮ ਹੈ। ਉਨ੍ਹਾਂ ਨੇ ਟਰੰਪ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਦੇਸ਼ ਦੀ ਪਛਾਣ ਲਈ ਖਤਰਾ ਦੱਸਿਆ। ਪਹਿਲੀ ਵਾਰ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਪੇਰੇਜ਼ ਨੇ ਕਿਹਾ, ”ਸਾਡੇ ਮੌਜੂਦਾ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਖਤਰਨਾਕ ਰਾਸ਼ਟਰਪਤੀ ਹਨ
ਬਰਾਕ ਓਬਾਮਾ ਕੈਬਨਿਟ ਵਿਚ ਸ਼ਾਮਲ ਰਹੇ ਪੇਰੇਜ਼ ਨੇ ਭ੍ਰਿਸ਼ਟਾਚਾਰ ਦੀ ਸੰਸਕ੍ਰਿਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਪਾਰਟੀ ਦੀਆਂ ਤਰਜ਼ੀਹਾਂ ਅਤੇ ਅਗਵਾਈ ਨੂੰ ਲੈ ਕੇ ਅੰਦਰੂਨੀ ਸੰਘਰਸ਼ ਨਾਲ ਪਾਰਟੀ ਵਧ ਚੋਣਾਂ ਜਿੱਤ ਕੇ ਵਾਸ਼ਿੰਗਟਨ ਵਿਚ ਰੀਪਬਲਿਕਨ ਦੇ ਹਕੂਮਤ ਨੂੰ ਤੋੜਨ ਦੇ ਟੀਚੇ ਤੋਂ ਭਟਕ ਜਾਵੇਗੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਊਬਾ ਦੇ ਕਮਿਊਨਿਸਟ ਕ੍ਰਾਂਤੀਕਾਰੀ ਨੇਤਾ ਚੇਅ ਗਵੇਰਾ ਦੀ ਬੇਟੀ ਨੇ ਡਰ ਜ਼ਾਹਰ ਕੀਤਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪਾਗਲਪਨ ਨਾਲ ਮਨੁੱਖਤਾ ਨਸ਼ਟ ਹੋ ਸਕਦੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.