ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੇ ਸਿੱਟਾ ਰਹੀ ਪੰਜਾਬ ਸਰਕਾਰ ਵਲੋਂ ਬੁਲਾਈ ਐਮ ਪੀਜ਼ ਦੀ ਬੈਠਕ, 20’ਚੋਂ ਸਿਰਫ 4 ਐਮ ਪੀ ਹੋਏ ਸ਼ਾਮਲ
ਬੇ ਸਿੱਟਾ ਰਹੀ ਪੰਜਾਬ ਸਰਕਾਰ ਵਲੋਂ ਬੁਲਾਈ ਐਮ ਪੀਜ਼ ਦੀ ਬੈਠਕ, 20’ਚੋਂ ਸਿਰਫ 4 ਐਮ ਪੀ ਹੋਏ ਸ਼ਾਮਲ
Page Visitors: 2322

ਬੇ ਸਿੱਟਾ ਰਹੀ ਪੰਜਾਬ ਸਰਕਾਰ ਵਲੋਂ ਬੁਲਾਈ ਐਮ ਪੀਜ਼ ਦੀ ਬੈਠਕ, 20’ਚੋਂ ਸਿਰਫ 4 ਐਮ ਪੀ ਹੋਏ ਸ਼ਾਮਲ
By : ਵਿਜੇ ਪਾਲ ਬਰਾੜ
Wednesday, Nov 15, 2017 08:13 PM



    ਚੰਡੀਗੜ੍ਹ, 15 ਨਵੰਬਰ 2017:
    ਪੰਜਾਬ ਦੇ ਮੁੱਦਿਆਂ ਨੂੰ ਸਾਂਝੇ ਤੌਰ ਤੇ ਲੋਕ ਸਭਾ ਵਿੱਚ ਉਠਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਬੁਲਾਈ ਲੋਕਸਭਾ ਤੇ ਰਾਜ ਸਭਾ ਦੇ ਸਾਰੇਐਮ.ਪੀਜ਼ ਦੀ ਬੈਠਕ ਉਸ ਵੇਲੇ ਫੇਲ੍ਹ ਹੋ ਗਈ ਜਦ ਪੰਜਾਬਦੇ ਕੁੱਲ 20 ਵਿਚੋਂ ਸਿਰਫ 4 ਐਮ.ਪੀ ਹੀ ਬੈਠਕ ਵਿੱਚ ਹਿੱਸਾ ਲੈਣ ਲਈ ਪਹੁੰਚੇ ।ਕਾਂਗਰਸ ਐਮ.ਪੀ ਸੁਨੀਲ ਜਾਖੜ, ਗੁਰਜੀਤ ਸਿੰਘ ਔਜਲਾ ਤੇ ਚੌਧਰੀ ਸੰਤੋਖ ਸਿੰਘ ਤੋਂ ਇਲਾਵਾ ਡਾ. ਧਰਮਵੀਰ ਗਾਂਧੀ ਿੲਸ ਬੈਠਕਚ ਸ਼ਾਮਿਲ ਹੋਏ ਜਿਸਦੀ  ਪ੍ਰਧਾਨਗੀ ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤੀ ।
    ਕਾਂਗਰਸ ਦੇ ਰਾਜ ਸਭਾਐਮ.ਪੀ ਪ੍ਰਤਾਪ ਸਿੰਘ ਬਾਜਵਾਪਹਿਲ਼ਾਂ ਹਿ ਿੲਸ ਬੈਠਕ ਤੋਂਕਿਨਾਰਾ ਕਰ ਗਏ ਸਨ ਤੇਉਹਨਾਂ ਨੇ ਸਾਫ ਕਿਹਾ ਕਿ ਜੇਕੈਪਟਨ ਅਮਰਿੰਦਰ ਸਿੰਘ ਮੀਟਿੰਗ ਲੈਣਗੇ ਤਾਂ ਉਹ ਜਰੂਰ ਸ਼ਮੂਲੀਅਤ ਕਰਨਗੇ ।ਿੲਸਤੋਂ ਿੲਲਾਵਾ ਕਾਂਗਰਸ ਦੇ ਰਵਨੀਤ ਬਿੱਟੂ, ਅੰਬਿਕਾ ਸੋਨੀਤੇ ਸ਼ਮਸ਼ੇਰ ਸਿੰਘ ਦੂਲੋਂ ਵੀ ਮੀਟਿੰਗ ਚ ਨਹੀਂ ਆਏ ।ਵਿਰੋਧੀ ਪਾਰਟੀਆਂ ਦਾ ਕੋਈ ਵੀ ਐਮ.ਪੀ ਬੈਠਕ ਚ ਸ਼ਾਮਿਲ ਨਹੀਂ ਹੋਇਆ ।
    ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਬਗੈਰ ਕਿਸੇ ਦਾ ਨਾਮ ਲਏ ਕਿਹਾ ਕਿ ਜਿਹੜੇ ਐਮ.ਪੀ ਸਿਰਫ ਮੁੱਖਮੰਤਰੀ ਵੱਲੋਂ ਮੀਟਿੰਗ ਨਾਂ ਕਏ ਜਾਣ ਕਾਰਣ ਿੲਸ ਬੈਠਕ ਚ ਨਹੀਂ ਆਏ ਿੲਹ ਉਹਨਾਂ ਦੀ ਛੋਟੀ ਸੋਚ ਹੈ ਤੇ ਉਹਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਗੰਭੀਰ ਨਹੀਂਹਨ ।
    ਡਾ. ਗਾਂਧੀ ਨੇ ਮੀਟਿੰਗ ਫੇਲ੍ ਹਹੋਣ ਤੇ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਿੲਹ ਮੀਟਿੰਗ ਅੰਦਰੂਨੀ ਤੇ ਅੰਤਰ-ਪਾਰਟੀ ਖਹਿਬਾਜ਼ੀ ਦੀ ਭੇਂਟਚੜ੍ਹ ਗਈ ਪਰ ਸਰਕਾਰ ਨੂੰਿੲੱਕ ਕੋਸ਼ਿਸ਼ ਹੋਰ ਕਰਨੀ ਚਾਹੀਦੀ ਹੈ । ਕਿਉਂਕਿ ਕਿਸਾਨੀ ਕਰਜ਼ੇ, ਰੇਲ ਲਿੰਕ, ਗੁਆਂਢੀਰਾਜਾਂ ਨੂੰ ਟੈਕਸ ਰਿਆਇਤਾਂ ਤੇ ਬਾਰਡਰ ਏਰੀਆ ਦੇ ਵਿਕਾਸ ਸਬੰਧੀ ਏਜੰਡੇ ਿੲਸ ਬੈਠਕ ਵਿੱਚ ਰੱਖੇ ਗਏ ਸਨ ਜਿੰਨਾਂ ਨੂੰ ਲੋਕ ਸਭਾ ਸੈਸ਼ਨ ਦੌਰਾਨ ਚੁੱਕਿਆ ਜਾਣਾ ਸੀ ।
    ਗੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਵਾਰ ਿੲਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਪਰ ਅਖੀਰ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਚਿੲਹ ਮੀਟਿੰਗ ਰੱਖੀ ਗਈ

    
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.