ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਦੂਸ਼ਣ ਤੇ ਸਿਆਸਤ ਨਹੀਂ, ਮਿਲਕੇ ਕੰਮ ਕਰਨ ਦੀ ਲੋੜ - ਕੇਜਰੀਵਾਲ
Page Visitors: 2397
ਪ੍ਰਦੂਸ਼ਣ ਤੇ ਸਿਆਸਤ ਨਹੀਂ, ਮਿਲਕੇ ਕੰਮ ਕਰਨ ਦੀ ਲੋੜ - ਕੇਜਰੀਵਾਲ
By : ਵਿਜੇਪਾਲ ਬਰਾੜ
Wednesday, Nov 15, 2017 03:07 PM
-
-
-
ਵਿਜੇਪਾਲ ਬਰਾੜ
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਬੈਠਕ ਭਾਂਵੇ ਕਿਸੇ ਸਿੱਟੇ ਤੇ ਤਾਂ ਨਹੀਂ ਪਹੁੰਚ ਸਕੀ ਪਰ ਦੋਹਾਂ ਰਾਜਾਂ ਨੇ ਭਵਿੱਖ ਵਿੱਚ ਪ੍ਰਦੂਸ਼ਣ ਦੇ ਮੁੱਦੇ ਤੇ ਮਿਲਕੇ ਕੰਮ ਕਰਨ ਦਾ ਅਹਿਦ ਲਿਆ ਹੈ ।
ਚੰਡੀਗੜ੍ਹ, 15 ਨਵੰਬਰ 2017
ਬੈਠਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਮਨੋਹਰ ਲਾਲ ਖੱਟਰ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹਰਿਆਣਾ, ਪੰਜਾਬ, ਦਿੱਲ਼ੀ ਤੇ ਕੇਂਦਰ ਨੂੰ ਸਾਂਝੇ ਤੌਰ ਤੇ ਰਣਨੀਤੀ ਬਣਾਉਣ ਦੀ ਜਰੂਰਤ ਹੈ ਕਿਉਂਕਿ ਰਾਜਾਂ ਦੀਆਂ ਹੱਦਾਂ ਵੱਖੋ ਵੱਖ ਹੋ ਸਕਦੀਆਂ ਹਨ ਪਰ ਜਹਿਰੀਲੀਆਂ ਹਵਾਵਾਂ ਤੇ ਕਿਸੇ ਦਾ ਜ਼ੋਰ ਨਹੀਂ ਹੈ ਲਿਹਾਜ਼ਾ ਮਿਲ ਜੁਲ ਕੇ ਿੲਸਦਾ ਹੱਲ ਕੱਢਿਆ ਜਾ ਸਕਦਾ ਹੈ । ਕੇਜਰੀਵਾਲ ਨੇ ਕਿਹਾ ਕਿ ਅਗਲੇ ਦਿਨਾਂ ਚ ਪਰਾਲੀ, ਸੀ.ਐਨ.ਜੀ ਵਾਹਨ, ਟ੍ਰੈਫਿਕ, ਓਵਰ ਬ੍ਰਿਜ ਤੇ ਸਾਂਝੇ ਤੌਰ ਤੇ ਕੰਮ ਕੀਤਾ ਜਾਵੇਗਾ ।
ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਰਾਲੀ ਸਾੜਣਾ ਪਹਿਲਾ ਨਾਲੋਂ ਬਹੁਤ ਘੱਟ ਗਿਆ ਹੈ, ਮੌਸਮ ਚ ਬਦਲਾਵ ਕਰਕੇ ਸਮੋਗ ਤੋਂ ਕੁਝ ਰਾਹਤ ਵੀ ਮਿਲੀ ਹੈ ਤੇ ਅਗਲੇ ਦਿਨਾਂ ਚ ਉਹ ਪ੍ਰਦੂਸ਼ਣ ਦੇ ਮੁੱਦੇ ਤੇ ਦਿੱਲ਼ੀ ਸਰਕਾਰ ਨਾਲ ਮਿਲਕੇ ਕੰਮ ਕਰਨ ਪ੍ਰਤੀ ਆਸਵੰਦ ਹਨ ।
ਅਰਵਿੰਦ ਕੇਜਰੀਵਾਲ 12:45 ਤੇ ਹਰਿਆਣਾ ਮੁੱਖਮੰਤਰੀ ਨਿਵਾਸ ਪਹੁੰਚੇ ਕਰੀਬ 2 ਘੰਟੇ ਤੱਕ ਇਹ ਮੀਟਿੰਗ ਚਲਦੀ ਰਹੀ । ਮੀਟਿੰਗ ਤੋਂ ਬਾਅਦ ਕੇਜਰੀਵਾਲ ਕਿਸਾਨਾਂ ਜਾਂ ਪਰਾਲੀ ਦੇ ਮੁੱਦੇ ਤੇ ਕੁਝ ਵੀ ਸਪੱਸ਼ਟ ਤਰੀਕੇ ਨਾਲ ਨਹੀਂ ਬੋਲੇ ਜਿਸਦੀ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਸੀ ਤੇ ਿੲਹ ਬੈਠਕ ਮਹਿਜ਼ ਸਿਸ਼ਟਾਚਾਰ ਤੱਕ ਹੀ ਸੀਮਿਤ ਰਹੀ ।