ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਹਿਸ਼ਤਗਰਦਾਂ ਉੱਤੇ ਲਗਾਮ ਕਸੇ ਪਾਕਿਸਤਾਨ – ਅਮਰੀਕਾ
ਦਹਿਸ਼ਤਗਰਦਾਂ ਉੱਤੇ ਲਗਾਮ ਕਸੇ ਪਾਕਿਸਤਾਨ – ਅਮਰੀਕਾ
Page Visitors: 2343

ਦਹਿਸ਼ਤਗਰਦਾਂ ਉੱਤੇ ਲਗਾਮ ਕਸੇ ਪਾਕਿਸਤਾਨ – ਅਮਰੀਕਾ

ਦਹਿਸ਼ਤਗਰਦਾਂ ਉੱਤੇ ਲਗਾਮ ਕਸੇ ਪਾਕਿਸਤਾਨ – ਅਮਰੀਕਾ

November 17
21:12 2017
ਇਸਲਾਮਾਬਾਦ, 17 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਨੂੰ ਤਿੱਖਾ ਸੁਨੇਹਾ ਦਿੰਦਿਆਂ ਅਮਰੀਕਾ ਦੇ ਚੋਟੀ ਦੇ ਜਨਰਲ ਜੋਸਫ ਵੋਟੇਲ ਨੇ ਮੁਲਕ ਦੀ ਫ਼ੌਜੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਉਹ ਮੁਲਕ ਅਤੇ ਸਰਹੱਦ ਪਾਰ ਬੈਠੇ ਦਹਿਸ਼ਤਗਰਦਾਂ ਨੂੰ ਆਪਣੀ ਧਰਤੀ ਤੋਂ ਸਾਜ਼ਿਸ਼ਾਂ ਘੜਨ ਤੋਂ ਰੋਕੇ ਤਾਂ ਜੋ ਖ਼ਿੱਤੇ ’ਚ ਸੁਰੱਖਿਆ ਅਤੇ ਸਥਿਰਤਾ ਦਾ ਮਾਹੌਲ ਬਣਾਇਆ ਜਾ ਸਕੇ। ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਜੋਸਫ ਵੋਟੇਲ, ਜੋ ਪਾਕਿਸਤਾਨ ਦੇ ਦੋ ਦਿਨੀਂ ਦੌਰੇ ’ਤੇ ਹਨ, ਨੇ ਪਾਕਿ-ਅਫ਼ਗਾਨ ਸਬੰਧਾਂ ’ਚ ਸੁਧਾਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅਮਰੀਕੀ ਸਫ਼ਾਰਤਖਾਨੇ ਵੱਲੋਂ ਜਾਰੀ ਬਿਆਨ ਮੁਤਾਬਕ ਸਰਹੱਦੀ ਸੁਰੱਖਿਆ ਅਤੇ ਦੋਵੇਂ ਮੁਲਕਾਂ ਦਰਮਿਆਨ ਫ਼ੌਜੀ ਕਾਰਵਾਈਆਂ ’ਚ ਤਾਲਮੇਲ ਮਜ਼ਬੂਤ ਬਣਾਉਣ ਦੀ ਲੋੜ ਵੀ ਜਤਾਈ ਗਈ।
   ਵੋਟੇਲ ਨੇ ਥਲ ਸੈਨਾ ਮੁਖੀ ਜਨਰਲ ਕਮਰ ਬਾਜਵਾ, ਫ਼ੌਜਾਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਜਨਰਲ ਜ਼ੁਬੈਰ ਹਯਾਤ ਅਤੇ ਆਈਐਸਆਈ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਨਾਵੀਦ ਮੁਖਤਾਰ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਜੇਮਸ ਮੈਟਿੱਸ ਦੇ ਅਗਲੇ ਮਹੀਨੇ ਪਾਕਿਸਤਾਨ ਦੌਰੇ ਤੋਂ ਪਹਿਲਾਂ ਦੀ ਤਿਆਰੀ ਲਈ ਅਮਰੀਕੀ ਕਮਾਂਡਰ ਵੱਲੋਂ ਇਹ ਦੌਰਾ ਕੀਤਾ ਜਾ ਰਿਹਾ ਹੈ। ਬੈਠਕ ਦੌਰਾਨ ਜਨਰਲ ਬਾਜਵਾ ਨੇ ਜਨਰਲ ਵੋਟੇਲ ਨੂੰ ਦੱਸਿਆ ਕਿ ਪਾਕਿਸਤਾਨ, ਅਫ਼ਗਾਨਿਸਤਾਨ ’ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਵਚਨਬੱਧ ਹੈ ਪਰ ਅਫ਼ਗਾਨਿਸਤਾਨ ਸਾਥ ਨਹੀਂ ਦੇ ਰਿਹਾ।
‘ਅਮਰੀਕਾ ਵੱਲੋਂ ਪਾਕਿ ਨੂੰ ਖ਼ਬਰਦਾਰ ਕਰਨ ਦੀ ਲੋੜ’

ਵਾਸ਼ਿੰਗਟਨ: ਰੱਖਿਆ ਨੀਤੀ ਦੇ ਅੰਡਰ ਸੈਕਟਰੀ ਵਜੋਂ ਨਾਮਜ਼ਦ ਜੌਹਨ ਸੀ ਰੂਡ ਨੇ ਕਿਹਾ ਹੈ ਕਿ ਅਮਰੀਕਾ ਸਪੱਸ਼ਟ ਤੌਰ ’ਤੇ ਪਾਕਿਸਤਾਨ ਨੂੰ ਦੱਸ ਦੇਵੇ ਕਿ ਉਹ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਾਂ ਦੇਣ ਨੂੰ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਅਮਰੀਕਾ ਦੀਆਂ ਅਫ਼ਗਾਨਿਸਤਾਨ ’ਚ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ ਜਿਸ ਕਰਕੇ ਵਾਸ਼ਿੰਗਟਨ ਨੂੰ ਨਵੇਂ ਬਦਲ ਦੇਖਣੇ ਪੈ ਰਹੇ ਹਨ। ਆਪਣੇ ਦੀ ਪੁਸ਼ਟੀ ਲਈ ਹੋਈ ਬਹਿਸ ਦੌਰਾਨ ਉਹ ਸੈਨੇਟਰ ਜੌਹਨ ਮੈਕੇਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨਵੀਂ ਰਣਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਤਹਿਤ ਭਾਰਤ ਸਮੇਤ ਖ਼ਿੱਤੇ ਦੇ ਹੋਰ ਮੁਲਕਾਂ ਤੋਂ ਅਫ਼ਗਾਨਿਸਤਾਨ ਲਈ ਸਹਾਇਤਾ ਲਈ ਜਾ ਰਹੀ ਹੈ। -ਪੀਟੀਆਈ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.