ਭਾਰਤੀ ਫੌਜ ਦੇ ਸ਼ਾਨਦਾਰ ਇਤਿਹਾਸ ਤੇ ਪ੍ਰਾਪਤੀਆਂ ਨੂੰ ਮੂਰਤੀਮਾਨ ਕਰਦੀਆਂ ਨੇ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤੀਆਂ
ਭਾਰਤੀ ਫੌਜ ਦੇ ਸ਼ਾਨਦਾਰ ਇਤਿਹਾਸ ਤੇ ਪ੍ਰਾਪਤੀਆਂ ਨੂੰ ਮੂਰਤੀਮਾਨ ਕਰਦੀਆਂ ਨੇ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤੀਆਂ
ਭਾਰਤੀ ਫੌਜ ਦੇ ਸ਼ਾਨਦਾਰ ਇਤਿਹਾਸ ਤੇ ਪ੍ਰਾਪਤੀਆਂ ਨੂੰ ਮੂਰਤੀਮਾਨ ਕਰਦੀਆਂ ਨੇ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤੀਆਂ
ਦੋ ਦਿਨਾਂ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਸ਼ੁਰੂ
By : ਬਾਬੂਸ਼ਾਹੀ ਬਿਊਰੋ
Saturday, Nov 18, 2017 11:15 PMਚੰਡੀਗੜ, 18 ਨਵੰਬਰ 2017 : ਅੱਜ ਇੱਥੋਂ ਦੇ ਮਿਊਜ਼ੀਅਮ ਆਰਟ ਗੈਲਰੀ ਵਿਖੇ ਪ੍ਰਦਰਸ਼ਿਤ ਕੀਤੀਆਂ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤੀਆਂ ਨਾਲ ਰਾਸ਼ਟਰ ਦੇ ਨਿਰਮਾਣ ਅਤੇ ਸੁਰੱਖਿਆ ਵਿੱਚ ਭਾਰਤੀ ਫੌਜ ਅਤੇ ਉਸ ਦੇ ਯੋਗਦਾਨ ਦਾ ਸ਼ਾਨਦਾਰ ਸਫ਼ਰ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਿਆ। ਮਿਲਟਰੀ ਲਿਟਰੇਚਰ ਫੈਸਟੀਵਲ 7 ਦਸੰਬਰ ਤੋਂ 9 ਦਸੰਬਰ, 2017 ਨੂੰ ਹੋ ਰਿਹਾ ਹੈ
ਜਿਸ ਦੀ ਸ਼ੁਰੂਆਤ ਵਜੋਂ ਦੋ ਰੋਜ਼ਾ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਲਾਈ ਗਈ ਹੈ ਜਿੱਥੇ ਭਾਰਤੀ ਫੌਜ ਵੱਲੋਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਵੱਡੀਆਂ ਕਾਰਵਾਈਆਂ ਨੂੰ ਮੂਰਤੀਮਾਨ ਕੀਤਾ ਗਿਆ
ਅੱਜ ਸ਼ੁਰੂ ਹੋਈ ਇਸ ਦੋ ਦਿਨਾਂ ਨੁਮਾਇਸ਼ ਵਿੱਚ ਫੌਜ ਨਾਲ ਸਬੰਧਤ ਤਸਵੀਰਾਂ, ਕਲਾਕ੍ਰਿਤੀਆਂ, ਮੈਡਲ, ਸਿੱਖ ਰਾਜ ਦੇ ਸਮੇਂ ਦਾ ਫੌਜ ਨਾਲ ਸਬੰਧਤ ਗੋਲੀ-ਸਿੱਕਾ, ਅਫਸਰਾਂ ਦੀਆਂ ਨਿੱਜੀ ਚੀਜ਼ਾਂ ਅਤੇ 1971 ਦੀ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜ ਤੋਂ ਕਬਜ਼ੇ ਵਿੱਚ ਲਏ ਝੰਡਿਆਂ ਸਮੇਤ ਲਗ-ਪਗ 200 ਵਸਤਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਹਨ।
-
ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਪੀ.ਵੀ.ਸੀ. (ਮਰਨ ਉਪਰੰਤ) ਦੇ ਬੁੱਤ ਦੀ ਨੁਮਾਇਸ਼ ਦੇ ਨਾਲ-ਨਾਲ ਵਿਸ਼ਵ ਯੁੱਧਾਂ ਦੀਆਂ ਜਾਪਾਨੀ ਤਲਵਾਰਾਂ ਸਮੇਤ ਹੋਰ ਵੀ ਵਿਲੱਖਣ ਵਸਤਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ।ਇਸੇ ਤਰ•ਾਂ ਮੇਜਰ ਜਨਰਲ ਜੀ. ਨਾਗਰਾ ਜੋ 1971 ਦੀਆਂ ਕਾਰਵਾਈਆਂ ਦੌਰਾਨ ਜੀ.ਓ.ਸੀ. 101 ਸਨ, ਦੀਆਂ ਨਿੱਜੀ ਤਸਵੀਰਾਂ ਵੀ ਇਸ ਨੁਮਾਇਸ਼ ਦਾ ਹਿੱਸਾ ਬਣੀਆਂ ਹੋਈਆਂ ਹਨ।
1947-48, 1962, 1965, 1971 ਅਤੇ 1999 ਦੇ ਯੁੱਧ ਦੀ ਤਰਤੀਬਵਾਰ ਪ੍ਰਦਰਸ਼ਨੀ ਦੇਖਣ ਵਾਲੇ ਦਾ ਸਿਰ ਮਾਣ ਨਾਲ ਉੱਚਾ ਕਰਦੀ ਹੈ ਜਿਨ•ਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀਆਂ ਫੌਜੀਆਂ ਨਾਲ ਵਿਲੱਖਣ ਤਸਵੀਰਾਂ ਨੂੰ ਰੂਪਮਾਨ ਕੀਤਾ ਗਿਆ ਹੈ।ਇਸੇ ਤਰ•ਾਂ ਸਾਬਕਾ ਰਾਸ਼ਟਰਪਤੀ ਡਾਕਟਰ ਐਸ. ਰਾਧਾਕਿਸ਼ਨਨ ਦੀਆਂ ਪੈਟਨ ਨਗਰ ਵਿੱਚ ਸੈਨਿਕਾਂ ਨਾਲ ਅਤੇ ਗੋਲੀਬੰਦੀ ਤੋਂ ਪਹਿਲਾਂ ਜਨਰਲ ਜੇ. ਚੌਧਰੀ ਵੱਲੋਂ ਸੈਨਿਕਾਂ ਨੂੰ ਦਿੱਤੀ ਜਾ ਰਹੀ ਵਧਾਈ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ।
1971 ਦੀ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਵੱਲੋਂ ਆਤਮਸਮਰਪਣ ਕਰਨ ਤੋਂ ਬਾਅਦ ਲੈਫਟੀਨੈਂਟ ਜਨਰਲ ਨਿਆਜ਼ੀ ਵੱਲੋਂ ਵਿਸਟਰ ਬੁੱਕ 'ਤੇ ਦਸਤਖਤ ਕਰਨ ਅਤੇ ਪੂਰਬੀ ਪਾਕਿਸਤਾਨੀ ਫੌਜ ਦਾ ਝੰਡਾ ਕਬਜ਼ੇ ਵਿੱਚ ਲੈਣ ਦੇ ਪਲਾਂ ਦੀਆਂ ਤਸਵੀਰਾਂ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕਰ ਦਿੰਦੀਆਂ ਹਨ। ਇਹ ਝੰਡਾ ਮੇਜਰ ਜਨਰਲ ਨਾਗਰਾ ਦੇ ਪਰਿਵਾਰ ਵੱਲੋਂ ਸਾਂਭਿਆ ਹੋਇਆ ਹੈ।
ਸਿੱਖਾਂ ਦੇ ਸ਼ਾਨਦਾਰ ਫੌਜੀ ਇਤਿਹਾਸ ਵਾਲੇ ਸੈਕਸ਼ਨ ਵਿੱਚ ਬਰਤਾਨਵੀ ਰਾਜ ਦੌਰਾਨ ਸਿੱਖਾਂ ਵੱਲੋਂ ਲੜੀਆਂ ਲੜਾਈਆਂ ਦਾ ਇਤਿਹਾਸ ਇਸ ਨੁਮਾਇਸ਼ ਵਿੱਚ ਸਮੋਇਆ ਹੋਇਆ ਹੈ। ਇਹ ਨੁਮਾਇਸ਼ ਭਾਰਤੀ ਸੈਨਿਕਾਂ ਵੱਲੋਂ ਦੁਨੀਆ ਭਰ ਵਿੱਚ ਹਾਸਲ ਕੀਤੀਆਂ ਜਿੱਤਾਂ ਨੂੰ ਦਰਸਾਉਣ ਲਈ ਵਿਸ਼ੇਸ਼ ਤੌਰ 'ਤੇ ਉਲੀਕੀ ਗਈ ਹੈ ਤਾਂ ਕਿ ਹਰੇਕ ਵਿਅਕਤੀ ਇਸ ਤਰਤੀਬ ਦੀ ਝਲਕ ਪਾ ਸਕੇ। ਨੁਮਾਇਸ਼ ਵਿੱਚ ਸਿੱਖਾਂ ਦੇ ਫੌਜੀ ਇਤਿਹਾਸ ਦਾ ਵਰਨਣ ਕੀਤੇ ਜਾਣ ਦਾ ਸਿਹਰਾ ਪੰਜਾਬ ਡਿਜੀਟਲ ਲਾਈਬ੍ਰੇਰੀ ਨੂੰ ਜਾਂਦਾ ਹੈ।
ਇਕ ਵਿਸ਼ੇਸ਼ ਕੰਧ ਸਾਰ•ਾਗੜੀ ਜੰਗ ਦੇ ਯੋਧਿਆਂ ਨੂੰ ਸਮਰਪਿਤ ਕੀਤੀ ਗਈ ਹੈ ਜੋ ਬਹਾਦਰ ਸਿੱਖ ਸੂਰਬੀਰਾਂ ਦੀ ਹਿੰਮਤ ਤੇ ਦਲੇਰੀ ਦੀ ਮਿਸਾਲ ਪੇਸ਼ ਕਰਦੀ ਹੈ ਜਿਨ•ਾਂ ਨੇ ਸ਼ਹਾਦਤ ਦਾ ਜਾਮ ਪੀਤਾ।ਇਸ ਜੰਗ ਵਿੱਚ ਥੋੜ•ੀ ਜਿਹੀ ਗਿਣਤੀ ਵਿੱਚ ਬਹਾਦਰ ਸਿੱਖਾਂ ਸੈਨਿਕਾਂ ਨੇ 10,000 ਤੋਂ ਵੱਧ ਅਫਗਾਨ ਕਬਾਇਲੀਆਂ ਨੂੰ ਹਰਾਇਆ।
ਇਸ ਨੁਮਾਇਸ਼ ਦੌਰਾਨ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ. ਐਸ. ਢਿੱਲੋਂ ਜਿਨ•ਾਂ ਦਾ ਬੇਟਾ ਪੰਜਵੀਂ ਪੀੜ•ੀ ਵਿੱਚ ਫੌਜ ਦਾ ਅਫਸਰ ਹੈ, ਨੇ ਆਪਣੇ ਨੌਕਰੀ ਵਾਲੇ ਦਿਨਾਂ ਨੂੰ ਯਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਇਹ ਨੁਮਾਇਸ਼ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸ਼ਾਨਦਾਰ ਪਿਛੋਕੜ ਬਾਰੇ ਜਾਣੂੰ ਕਰਾਉਣ ਦਾ ਮਹਾਨ ਉੱਦਮ ਹੈ।
ਇਸ ਪ੍ਰਬੰਧਕੀ ਟੀਮ ਦੇ ਮੈਂਬਰ ਕਰਨਲ ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬੀਆਂ ਨੂੰ ਉਨ•ਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੇ ਜਜ਼ਬੇ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ•ਾਂ ਨੇ ਭਾਰਤੀ ਫੌਜ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਪਿਛਲੇ ਸਾਂਝੇ ਪੰਜਾਬ ਦੇ ਦਿਨਾਂ ਦੌਰਾਨ 40 ਫੀਸਦੀ ਪੰਜਾਬੀ ਫੌਜ ਵਿੱਚ ਸੇਵਾ ਨਿਭਾਉਂਦੇ ਸਨ। ਸਾਲਾਂ ਦੇ ਗੁਜ਼ਰਨ ਪਿੱਛੋਂ ਰੱਖਿਆਂ ਸੈਨਾਵਾਂ ਵਿੱਚ ਸ਼ਾਮਲ ਹੋਣ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਘਟਦੀ ਗਈ ਅਤੇ ਇਸ ਫੈਸਟੀਵਲ ਦੇ ਨੁਮਾਇਸ਼ ਸਮੇਤ ਹੋਰ ਸਮਾਗਮਾਂ ਦਾ ਮੰਤਵ ਨੌਜਵਾਨਾਂ ਵਿੱਚ ਫੌਜ ਦੀ ਸੇਵਾ ਦੀ ਚਿਣਗ ਮੁੜ ਜਗਾਉਣਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਦੇ 400 ਤੋਂ ਵੱਧ ਲੋਕ ਅੱਜ ਇਸ ਨੁਮਾਇਸ਼ ਵਿੱਚ ਪਹੁੰਚੇ ਜਿਨ•ਾਂ ਨੇ ਫੌਜ ਦੇ ਸ਼ਾਨਦਾਰ ਇਤਿਹਾਸ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਤਸਵੀਰਾਂ ਤੇ ਹੋਰ ਕਲਾਕ੍ਰਿਤਾਂ ਰਾਹੀਂ ਤੱਕਿਆ। ਇਹ ਨੁਮਾਇਸ਼ ਅੱਜ ਆਮ ਲੋਕਾਂ ਲਈ 9 ਵਜੇ ਤੋਂ 5 ਵਜੇ ਤੱਕ ਖੁੱਲ•ੀ ਸੀ ਅਤੇ ਭਲਕੇ ਐਤਵਾਰ ਵੀ ਇਹੀ ਸਮਾਂ ਰਹੇਗਾ ਜਿੱਥੇ ਹੋਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਪਹੁੰਚਣ ਦੀ ਆਸ ਹੈ।