ਕਾਸ਼! ਅਗਲੇ ਪੰਜ ਸਾਲਾਂ ਦੇ ਲਾਲਚ ਵਸ ਹੀ ਪੰਜਾਬ ਦਾ ਕੁਝ ਸੰਵਾਰ ਦੇਣ ਕੈਪਟਨ ਅਮਰਿੰਦਰ ਸਿੰਘ-ਅਮਨ ਅਰੋੜਾ
ਕਾਸ਼! ਅਗਲੇ ਪੰਜ ਸਾਲਾਂ ਦੇ ਲਾਲਚ ਵਸ ਹੀ ਪੰਜਾਬ ਦਾ ਕੁਝ ਸੰਵਾਰ ਦੇਣ ਕੈਪਟਨ ਅਮਰਿੰਦਰ ਸਿੰਘ-ਅਮਨ ਅਰੋੜਾ
ਕਾਸ਼! ਅਗਲੇ ਪੰਜ ਸਾਲਾਂ ਦੇ ਲਾਲਚ ਵਸ ਹੀ ਪੰਜਾਬ ਦਾ ਕੁਝ ਸੰਵਾਰ ਦੇਣ ਕੈਪਟਨ ਅਮਰਿੰਦਰ ਸਿੰਘ-ਅਮਨ ਅਰੋੜਾ
By : ਬਾਬੂਸ਼ਾਹੀ ਬਿਊਰੋ
Sunday, Nov 19, 2017 08:27 PMਚੰਡੀਗੜ, 18 ਨਵੰਬਰ 2017: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਖੁੱਲੀ ਚਿੱਠੀ ਲਿਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ 2022 ‘ਚ ਵੀ ਅਪਣਾ ਸਿਆਸੀ ਸਫਰ ਜਾਰੀ ਰੱਖਣ ਦੇ ਫੈਸਲੇ ਦਾ ਇਹ ਕਹਿੰਦੇ ਹੋਏ ਸਵਾਗਤ ਕੀਤਾ ਹੈ ੱਕਿ ਸ਼ਾਇਦ ਅਗਲੇ ਪੰਜ ਸਾਲ ਲੈਣ ਦੀ ਖਾਤਰ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਅਖਤਿਆਰ ਕੀਤੇ ਲਾਹਪਰਵਾਹਾ ਵਾਲੇ ਵਤੀਰੇ ਨੂੰ ਤਿਆਗ ਦੇਣਗੇ। ਅਗਲੇ ਸਾਲਾਂ ਦੇ ਲਾਲਚ ਵਸ ਮੁੱਖ ਮੰਤਰੀ ਸ਼ਾਇਦ ਪੰਦਾਬ ਦੀ ਨਿੱਘਰ ਚੁੱਕੀ ਸਿਹਤ ਅਤੇ ਲੋਕ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਲੱਗ ਜਾਣ ਅਤੇ ਉਹ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਇਕ ਕਰ ਦੇਣ ਜਿੰਨਾਂ ਤੋਂ ਯੂ-ਟਰਨ ਮਾਰ ਚੁੱਕੇ ਹਨ।