ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਖਹਿਰਾ ਨੇ ਖੁਦ ਖਿਲਾਫ ਹੀ ਮੰਗੀ ਸੀਬੀਆਈ ਜਾਂਚ, ਦੋਸ਼ੀ ਨਿਕਲੇ ਤਾਂ ਸਿਆਸਤ ਛੱਡਣ ਦਾ ਦਾਅਵਾ
ਖਹਿਰਾ ਨੇ ਖੁਦ ਖਿਲਾਫ ਹੀ ਮੰਗੀ ਸੀਬੀਆਈ ਜਾਂਚ, ਦੋਸ਼ੀ ਨਿਕਲੇ ਤਾਂ ਸਿਆਸਤ ਛੱਡਣ ਦਾ ਦਾਅਵਾ
Page Visitors: 2327

ਖਹਿਰਾ ਨੇ ਖੁਦ ਖਿਲਾਫ ਹੀ ਮੰਗੀ ਸੀਬੀਆਈ ਜਾਂਚ, ਦੋਸ਼ੀ ਨਿਕਲੇ ਤਾਂ ਸਿਆਸਤ ਛੱਡਣ ਦਾ ਦਾਅਵਾਖਹਿਰਾ ਨੇ ਖੁਦ ਖਿਲਾਫ ਹੀ ਮੰਗੀ ਸੀਬੀਆਈ ਜਾਂਚ, ਦੋਸ਼ੀ ਨਿਕਲੇ ਤਾਂ ਸਿਆਸਤ ਛੱਡਣ ਦਾ ਦਾਅਵਾ

November 19
19:56 2017
ਚੰਡੀਗੜ੍ਹ, 19 ਨਵੰਬਰ (ਪੰਜਾਬ ਮੇਲ)- “ਮੇਰੇ ਖ਼ਿਲਾਫ ਨਸ਼ੇ ਦੇ ਮਾਮਲੇ ‘ਚ ਸੀਬੀਆਈ ਜਾਂਚ ਹੋਵੇ। ਕੈਪਟਨ ਖ਼ੁਦ ਜਾਂਚ ਕਰਵਾਉਣ। ਜੇ ਮੇਰੇ ਖ਼ਿਲਾਫ ਕੁਝ ਵੀ ਸਾਬਤ ਹੋਇਆ ਸਿਰਫ਼ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਤਾਂ ਕੀ ਸਿਆਸਤ ਹੀ ਛੱਡ ਦੇਵਾਂਗਾਂ।” ਇਹ ਗੱਲ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ‘ਏਬੀਪੀ ਸਾਂਝਾ’ ਨਾਲ ਗੱਲਾਬਾਤ ਕਰਦਿਆਂ ਕਹੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਕੇਸ ਦੀ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਆਪਣਾ ਡਿਫੈਂਸ ਕਰਨ ਦਾ ਪੂਰਾ ਹੱਕ ਹੈ।
ਖਹਿਰਾ ਨੇ ਕਿਹਾ, “ਮੈਂ ਅਗਲੀ ਚੋਣ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ ਵੀ ਲੜਾਂਗਾ ਕਿਉਂਕਿ ਰਾਣਾ ਗੁਰਜੀਤ ਨੂੰ ਵਾਪਸ ਯੂ.ਪੀ. ਭੇਜ ਦਿਆਂਗਾ।” ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੀ ਕੈਬਨਿਟ ਵਿੱਚ ਇਸ ਕਰਕੇ ਵਾਧਾ ਨਹੀਂ ਹੋ ਰਿਹਾ ਕਿਉਂਕਿ ਰਾਹੁਲ ਗਾਂਧੀ ਨੇ ਰਾਣਾ ਗੁਰਜੀਤ ਨੂੰ ਕੈਬਨਿਟ ‘ਚੋਂ ਬਾਹਰ ਕਰਨ ਦੀ ਸ਼ਰਤ ਰੱਖੀ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਲਗਾਏ ਸਾਰੇ ਇਲਜ਼ਾਮ ਬਿਲਕੁਲ ਸੱਚੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ‘ਤੇ ਮੇਰੇ ਨਾਲ ਹਨ ਤੇ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ‘ਤੇ ਸੁਪਰੀਮ ਕੋਰਟ ਜਾਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੋਰੀਂ ਤਾਂ ਖ਼ੁਦ ਦਿੱਲੀ ‘ਚ ਬਦਲਾਖੋਰੀ ਦੀ ਸਿਆਸਤ ਦਾ ਸ਼ਿਕਾਰ ਹਨ ਤੇ ਇਸ ਲਈ ਉਹ ਮੇਰੇ ਮਾਮਲੇ ਬਾਰੇ ਹੋ ਰਹੀ ਸਿਆਸਤ ਨੂੰ ਚੰਗੇ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਦੇ ਵਿਧਾਇਕ ਨਹੀਂ ਚਾਹੁੰਦੇ ਕਿ ਮੈਂ ਅਸਤੀਫਾ ਦੇਵਾਂ। ਉਨ੍ਹਾਂ ਕਿਹਾ ਕਿ ਮੈਂ ਅਕਾਲੀਆਂ ਜਾਂ ਕਾਂਗਰਸੀਆਂ ਦੇ ਕਹਿਣ ‘ਤੇ ਅਸਤੀਫਾ ਨਹੀਂ ਦੇਵਾਂਗਾ ਬਲਕਿ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇਵਾਂਗਾ।
ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਮੇਰੇ ਖ਼ਿਲਾਫ ਝੂਠ ਬੋਲਦੇ ਹਨ ਤੇ ਜੇ ਮੇਰੇ ਤੇ ਕੈਪਟਨ ‘ਚ ਕੋਈ ਸੈਟਿੰਗ ਹੈ ਤਾਂ ਸੁਖਬੀਰ ਸਿੱਧ ਕਰਨ ਉਸੇ ਸਮੇਂ ਸਿਆਸਤ ਛੱਡ ਦੇਵਾਂਗੇ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ ਅਕਾਲੀ ਤੇ ਕਾਂਗਰਸੀ ਮਿਲੇ ਹੋਏ ਹਨ ਤੇ ਕੈਪਟਨ ਤੇ ਸੁਖਬੀਰ ਦੀ ਇਕ ਗੱਲ ਹੈ।
.......................................
ਟਿੱਪਣੀ:-    ਹੈ ਕੋਈ ਅਜਿਹਾ ਮਾਈ ਦਾ ਲਾਲ, ਮੌਜੂਦਾ ਕਾਂਗਰਸੀ ਵਜ਼ਾਰਤ ਦਾ ਵਜ਼ੀਰ ਅਤੇ ਸਾਬਕਾ ਅਕਾਲੀ-ਬੀ.ਜੇ.ਪੀ. ਵਜ਼ਾਰਤ ਦਾ ਵਜ਼ੀਰ, ਜੋ ਆਪਣੇ ਖਿਲਾਫ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕਰ ਸਕੇ ?
                             ਅਮਰ ਜੀਤ ਸਿੰਘ ਚੰਦੀ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.