ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇਸ ਵਾਰ ਪਰਚੀ ਵਿਚੋਂ ਨਹੀਂ ਨਿਕਲਣ ਦੇਵਾਂਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ,
ਇਸ ਵਾਰ ਪਰਚੀ ਵਿਚੋਂ ਨਹੀਂ ਨਿਕਲਣ ਦੇਵਾਂਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ,
Page Visitors: 2330

ਇਸ ਵਾਰ ਪਰਚੀ ਵਿਚੋਂ ਨਹੀਂ ਨਿਕਲਣ ਦੇਵਾਂਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ,
ਭੌਰ ਦੀ ਅਗਵਾਈ ਹੇਠਲੇ ਪੰਥਕ ਫ਼ਰੰਟ ਨੇ ਕੀਤਾ ਐਲਾਨ
By : ਬਾਬੂਸ਼ਾਹੀ ਬਿਊਰੋ
First Published : Tuesday, Nov 21, 2017 09:16 PM

  •  

  •  

  • ਨਵਾਂ  ਕਾਇਮ  ਹੋਇਆ ਪੰਥਕ ਫ਼ਰੰਟ ਲੜੇਗਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ -ਮੈਂਬਰਾਂ ਨੂੰ ਬਾਦਲਾਂ ਦੇ ਗ਼ਲਬੇ ਹੇਠੋਂ ਸੱਦਾ 
    ਭੌਰ ਦੀ ਕਨਵੀਨਰ ਹੇਠਲੀ 7 ਮੈਂਬਰੀ ਕਮੇਟੀ ਕਰੇਗੀ ਉਮੀਦਵਾਰਾਂ ਦੀ ਚੋਣ
    ਚੰਡੀਗੜ੍ਹ , 21 ਨਵੰਬਰ , 2017 : ਸ਼੍ਰੋਮਣੀ ਕਮੇਟੀ ਉੱਤੇ ਬਾਦਲਾਂ  ਦੇ ਸਿਆਸੀ ਗ਼ਲਬੇ ਨੂੰ ਖ਼ਤਮ ਕਰਨ ਅਤੇ ਪੰਥਕ ਰਵਾਇਤਾਂ ਬਹਾਲ ਕਰਨ ਦੇ ਮੰਤਵ ਨਾਲ ਕਾਇਮ ਕਰਨ ਦੇ ਮਕਸਦ ਨਾਲ ਕਾਇਮ ਕੀਤੇ ਗਏ  ਸ਼੍ਰੋਮਣੀ ਕਮੇਟੀ ਦੇ ਪੰਥਕ ਫ਼ਰੰਟ ਨੇ ਬਾਕੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ  ਉਹ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗ਼ਲਬੇ ਤੋਂ ਮੁਕਤ ਕਰਾਉਣ ਲਈ ਅੱਗੇ ਆਉਣ .
    ਪੰਥਕ ਫ਼ਰੰਟ ਨੇ ਇਹ ਐਲਾਨ ਕੀਤਾ ਹੈ ਕਿ ਇਹ ਫ਼ਰੰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ  ਲੜੇਗਾ  ਭਾਵ ਬਾਦਲ ਦਲ ਦੇ ਉਮੀਦਵਾਰਾਂ ਦੇ ਮੁਕਾਬਲੇ ਆਪਣੇ ਉਮੀਦਵਾਰ ਖੜ੍ਹਾ ਕਰੇਗਾ . ਇਸ ਮੰਤਵ ਲਈ ਸਭ ਧਿਰਾਂ ਦੀ ਮਦਦ ਲਈ ਜਾਵੇਗੀ .
    ਇਹ ਐਲਾਨ ਅੱਜ ਇੱਥੇ ਇਸ ਪੰਥਕ ਫ਼ਰੰਟ ਦੇ ਕਨਵੀਨਰ ਅਤੇ ਪੰਥਕ ਆਗੂ ਸੁਖਦੇਵ ਸਿੰਘ ਭੌਰ ਅਤੇ ਫ਼ਰੰਟ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ  ਨੇ ਕੀਤਾ . ਮੀਡੀਆ ਮਿਲਣੀ ਦੌਰਾਨ ਉਨ੍ਹਾਂ ਦੱਸਿਆ ਕਿ ਚੋਣਾਂ ਲੜਨ ਲਈ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ  ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠਲੀ 7 ਮੈਂਬਰੀ ਕਮੇਟੀ ਕਰੇਗੀ .
    ਇਸ ਮੌਕੇ ਸ਼ਰੋਮਣੀ ਕਮੇਟੀ ਦੇ 11 ਮੈਂਬਰ ਮੌਜੂਦ ਸਨ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਸੁਰਜੀਤ ਸਿੰਘ ਗੜ੍ਹੀ ਵੀ ਸ਼ਾਮਲ ਸਨ .
    ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਫ਼ਰੰਟ ਵੱਲੋਂ ਇੱਕ ਲਿਖਤੀ ਅਪੀਲ ਸਾਰੇ ਮੈਂਬਰਾਂ ਨੂੰ ਭੇਜੀ ਗਈ ਹੈ . ਇਸ ਵਿਚ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪਰਚੀ ਦੀ ਥਾਂ ਸੰਗਤਾਂ ਆਪਣੇ ਹੱਥ ਵਿਚ ਲੈਣ .
    ਉਨ੍ਹਾਂ ਕਿਹਾ ਕਿ ਜੇਕਰ ਬਾਦਲ ਦਲ ਨਾਲ ਜੁੜੇ ਹੋਰ ਮੈਂਬਰ ਉਨ੍ਹਾਂ ਨਾਲ ਆਉਂਦੇ ਹਨ ਤਾਂ ਉਹ ਸਵਾਗਤ ਕਰਨਗੇ . 
    ਭੌਰ ਨੇ ਦਾਅਵਾ ਕੀਤਾ ਕਿ ਇਸ ਫ਼ਰੰਟ ਨਾਲ ਕਾਫ਼ੀ ਵੱਡੀ ਗਿਣਤੀ ਵਿਚ ਮੈਂਬਰ ਜੁੜੇ ਹਨ ਪਰ ਉਨ੍ਹਾਂ ਦੇ ਨਾਮ ਦੱਸਣ ਤੋਂ ਟਾਲਾ ਵੱਟਿਆ ਅਤੇ ਕਿਹਾ ਕਿ ਉਹ ਚੋਣ ਵਾਲੇ ਦਿਨ ਹੀ ਸਾਹਮਣੇ ਆਉਣਗੇ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.