ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਦਮਾਵਤੀ ‘ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ- ਕੈਪਟਨ ਅਮਰਿੰਦਰ ਸਿੰਘ
ਪਦਮਾਵਤੀ ‘ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ- ਕੈਪਟਨ ਅਮਰਿੰਦਰ ਸਿੰਘ
Page Visitors: 2321

ਪਦਮਾਵਤੀ ‘ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ- ਕੈਪਟਨ ਅਮਰਿੰਦਰ ਸਿੰਘ
November 21
19:20 2017
‘ਕਿਸੇ ਵੀ ਤਰ੍ਹਾਂ ਦੀ ਧਮਕੀ ਦਿੱਤੇ ਜਾਣ ਦਾ ਵਿਰੋਧ ਕਰਦਾ ਹਾਂ’
ਚੰਡੀਗੜ੍ਹ, 21 ਨਵੰਬਰ (ਪੰਜਾਬ ਮੇਲ)- ਫਿਲਮ ‘ਪਦਮਾਵਤੀ’ ‘ਤੇ ਪਾਬੰਦੀ ਦੇ ਸੁਝਾਵਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ
ਦੋਸ਼ ਲਾਇਆ ਹੈ ਕਿ ਕੁਝ ਸਵਾਰਥੀ ਹਿੱਤਾਂ ਨੇ ਇਸ ਮੁੱਦੇ ‘ਤੇ ਉਨ੍ਹਾਂ ਦੇ ਬਿਆਨ ਦੀ ਗਲਤ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ।ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ
ਚੱਲ ਰਹੀ ਚਰਚਾ ਦੇ ਸਬੰਧ ‘ਚ ਸੰਜਮ ਵਰਤੇ ਜਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਫਿਲਮ ‘ਤੇ ਪਾਬੰਦੀ ਦੀ ਹਮਾਇਤ ਕੀਤੀ ਸੀ ਅਤੇ ਨਾ ਹੀ
ਪਦਮਾਵਤੀ ਦੇ ਐਕਟਰਾਂ ਅਤੇ ਹੋਰ ਮੈਂਬਰਾਂ ਨੂੰ ਧਮਕਾਉਣ ਵਾਲਿਆਂ ਦੀ ਹਮਾਇਤ ਕੀਤੀ ਸੀ।
ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਫਿਲਮ ਦੇ ਅਭਿਨੇਤਾਵਾਂ ਅਤੇ ਡਾਇਰੈਕਟਰਾਂ ਨੂੰ ਕੁਝ ਕੱਟੜ ਤੱਤਾਂ ਵੱਲੋਂ ਧਕਮੀਆਂ ਦੇਣ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ
ਹਨ ਪਰ ਉਨ੍ਹਾਂ ਨੇ ਦੁਹਰਾਇਆ ਕਿ ਇਤਿਹਾਸਕ ਤੱਥਾਂ ‘ਚ ਤੋੜ-ਭੰਨ ਕਰਨ ਕਰਕੇ ਜੇ ਕਿਸੇ ਨੂੰ ਦੁੱਖ ਹੋਇਆ ਹੈ ਤਾਂ ਉਸ ਨੂੰ ਸ਼ਾਂਤੀਪੂਰਨ ਅੰਦੋਲਨ ਕਰਨ ਦਾ
ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਅਤੇ ਰੋਸ ਵਿਚ ਇਕ ਫਰਕ ਕੀਤੇ ਜਾਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਕਿਹਾ, ”ਮੈਂ ਫਿਲਮ ‘ਤੇ ਪਾਬੰਦੀ ਦੀ ਕਿਸ ਤਰ੍ਹਾਂ ਮੰਗ ਜਾਂ ਸਮਰਥਨ ਕਰ ਸਕਦਾ ਹਾਂ ਜਦਕਿ ਮੈਂ ਇਹ ਫਿਲਮ ਦੇਖੀ ਹੀ ਨਹੀਂ ਹੈ”। ਉਨ੍ਹਾਂ ਨੇ
ਆਪਣੇ ਬਿਆਨ ਵਿਚੋਂ ਇਹ ਸਿੱਟਾ ਕੱਢੇ ਜਾਣ ਨੂੰ ਨਕਾਰਿਆ ਹੈ।
ਉਨ੍ਹਾਂ ਕਿਹਾ ਕਿ ਜੇ ਇਤਿਹਾਸ ਨੂੰ ਤੋੜਣ ਮਰੋੜਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਵਿਰੁੱਧ ਵਿਰੋਧ ਜਾਇਜ਼ ਹੈ।
ਉਨ੍ਹਾਂ ਕਿਹਾ ਕਿ ਇਕ ਸੱਭਿਅਕ ਅਤੇ ਜਮਹੂਰੀ ਸਮਾਜ ਵਿਚ ਸ਼ਾਂਤੀਪੂਰਨ ਵਿਰੋਧ ਕਰਨ ਦੇ ਅਧਿਕਾਰ ਨਾਲ ਕੋਈ ਵੀ ਅਸਹਿਮਤੀ ਨਹੀਂ ਪ੍ਰਗਟ ਕਰ ਸਕਦਾ ਅਤੇ ਨਾ
ਹੀ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕਿਸੇ ਨਾਲ ਅਸਹਿਮਤ ਹੋਣ ਕਰਕੇ ਉਸ ਨੂੰ ਧਮਕੀਆਂ ਦੇਣ ਦਾ ਅਧਿਕਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ
ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਨ ਜੋ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼
ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਇਸ ਦੀ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟੇ ਜਾਣ ਦੀ ਜਰੂਰਤ ਹੈ।
ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਇੱਕ ਫੌਜੀ ਇਤਿਹਾਸਕਾਰ ਹੋਣ ਦੇ ਨਾਤੇ, ਜਿਸ ਨੇ ਇਤਿਹਾਸ ਦਾ ਅਧਿਐਨ ਕੀਤਾ ਹੈ ਅਤੇ
ਚਿਤੌੜ ਵੀ ਗਿਆ ਹੈ, ਉਨ੍ਹਾਂ ਦੇ ਵਾਸਤੇ ਇਤਿਹਾਸਕ ਤੱਥਾਂ ਨੂੰ ਤੋੜਣ-ਮਰੋੜਣ ਦੀ ਗੱਲ ਅਸਵੀਕਾਰਨਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਨੇਮੈਟਿਕ ਲਾਇਸੈਂਸ ਨੇ ਕਿਸੇ
ਨੂੰ ਇਤਿਹਾਸਕ ਤੱਥ ਬਦਲਣ ਦਾ ਹੱਕ ਨਹੀਂ ਦਿਤਾ ਹੈ ਅਤੇ ਕਿਹਾ ਕਿ ਜਮਹੂਰੀ ਪ੍ਰਣਾਲੀ ਵਿੱਚ ਰੋਸ ਪੂਰੀ ਤਰ੍ਹਾਂ ਜਾਇਜ਼ ਹੈ।
.......................................................
Comment:- What a nice Political statement ?          A.J.S.Chandi

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.