ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨੌਕਰੀ ਖੁੱਸ ਜਾਣ ‘ਤੇ ਸਿੱਖ ਧਰਮ ਛੱਡਣ ਦੀ ਚੇਤਾਵਨੀ
ਨੌਕਰੀ ਖੁੱਸ ਜਾਣ ‘ਤੇ ਸਿੱਖ ਧਰਮ ਛੱਡਣ ਦੀ ਚੇਤਾਵਨੀ
Page Visitors: 2341

ਨੌਕਰੀ ਖੁੱਸ ਜਾਣ ‘ਤੇ ਸਿੱਖ ਧਰਮ ਛੱਡਣ ਦੀ ਚੇਤਾਵਨੀ
By : ਵਿਜੇਪਾਲ ਬਰਾੜ
Friday, Nov 24, 2017 01:58 PM
ਪੁਰਾਣੀ ਸਥਾਨਕ ਕਮੇਟੀ ਨੇ ਕੀਤੀਆਂ ਸੀ ਨਜਾਇਜ਼ ਭਰਤੀਆਂ, ਐਸ.ਜੀ.ਪੀ.ਸੀ ਦਾ ਤਰਕ
ਅੰਮ੍ਰਿਤਸਰ , 24 ਨਵੰਬਰ 2017 :
ਵਿਜੇ ਪਾਲ ਬਰਾੜ
ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਦੇ 15 ਕਰਮਚਾਰੀਆਂ ਨੇ ਸਿੱਖ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦੀ ਚਿਤਾਵਨੀ ਦਿੱਤੀ ਹੈ। ਕਾਰਨ ਹੈ ਿੲਹਨਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰਨਾ ।ਕਰਮਚਾਰੀਆਂ ਨੇ ਦੱਸਿਆ ਕਿ ਇਹ ਗੁਰਦੁਆਰਾ 10 ਅਗਸਤ 2017 ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਗਿਆ ਸੀ ਤੇ ਹੁਣ ਇਸ ਗੁਰਦੁਆਰੇ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਨਾਲ ਜੋੜ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਪੀੜਤ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਧਰਮ ਬਦਲਣ ਲਈ ਮਜਬੂਰ ਹੋਣਗੇ ਓਧਰ ਐਸ.ਜੀ.ਪੀ.ਸੀ ਦਾ ਤਰਕ ਹੈ ਕਿ ਪੁਰਾਣੀ ਕਮੇਟੀ ਵੱਲੋਂ ਗੁਰਦਵਾਰੇ ਦਾ ਪ੍ਰਬੰਧ ਛੱਡਣ ਤੋਂ ਬਾਅਦ ਚ’ ਸ਼ੋਮਣੀ ਕਮੇਟੀ ਦੇ ਪ੍ਰਬੰਧ ਹੇਠ ਆ ਗਿਆ ਸੀ ਤੇ ਜਾਂਚ ਤੋਂ ਬਾਅਦ ਪੁਰਾਣੀ ਕਮੇਟੀ ਦੀਆਂ ਗੜਬੜੀਆਂ ਸਾਹਮਣੇ ਆਈਆਂ ਜਿਸ ਵਿੱਚ ਨਜਾਇਜ਼ ਭਰਤੀਆਂ ਵੀ ਸ਼ਾਮਿਲ ਸੀ ਸੋ ਿੲਸੇ ਦੇ ਚਲਦੇ ਐਸ.ਜੀ.ਪੀ.ਸੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਿੲਹਨਾਂ ਕਰਮਚਾਰੀਆਂ ਨੂੰ ਫਾਰਗ ਕਰਨ ਦਾ ਫੈਸਲਾ ਲਿਆ ਗਿਆ ਹੈ ।
 ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਮੁੱਦਾ ਗੰਭੀਰ ਹੈ ਤੇ ਿੲਸ ਨੂੰ ਹੱਲ ਵੀ ਕੀਤਾ ਜਾਣਾ ਚਾਹੀਦਾ ਹੈ ਪਰ ਿੲਸ ਪੂਰੇ ਮਾਮਲੇ ਵਿੱਚ ਿੲਹ ਸਵਾਲ ਵੀ ਉੱਠਦਾ ਹੈ ਕਿ ਨੌਕਰੀ ਜਾਂ ਕਾਰੋਬਾਰ ਲਈ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਿੰਨੀ ਕੁ ਜਾਇਜ਼ ਹੈ ? ਕੀ ਜੇਕਰ ਨੌਕਰੀ ਖੁੱਸ ਜਾਵੇ ਤਾਂ ਆਪਣਾ ਧਰਮ ਛੱਡ ਦੇਣਾ ਚਾਹੀਦਾ ਹੈ ? ਇਹ ਕਿਥੋਂ ਦੀ ਸਿੱਖੀ ਹੈ ਕਿ ਜੇਕਰ ਪ੍ਰਬੰਧਕ ਕੋਈ "ਬੇਇਨਸਾਫ਼ੀ" ਕਰਦੇ ਹਨ ਤਾਂ ਇਸ ਦੇ ਖਿਲਾਫ ਲੜਨ ਦੀ ਥਾਂ ਸਿੱਖ ਆਪਣਾ ਧਰਮ ਛੱਡ ਦੇਣ ?  
.................
ਟਿੱਪਣੀ:- ਘਰ ਦੇ ਵੱਡਿਆਂ ਦਾ ਫਰਜ਼ ਹੁੰਦਾ ਹੈ ਕਿ ਸਾਰੇ ਘਰ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰਨ, ਪਰ ਜਦੋਂ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਉਹ ਘਰ ਛੱਡ ਜਾਣ ਦੀ ਗੱਲ ਕਹਿੰਦਾ ਹੀ ਹੈ। ਜੇ ਐਸ.ਜੀ.ਪੀ.ਸੀ. ਦੁੱਧ ਧੋਤੀ ਹੁੰਦੀ ਤਾਂ ਤੁਹਾਡਾ ਤਰਕ ਕਿਸੇ ਹੱਦ ਤੱਕ ਠੀਕ ਹੈ, ਪਰ ਜਿਸ ਕਮੇਟੀ ਵਿਚ ਅਰਬਾਂ ਰੁਪਏ ਘੁਟਾਲਿਆਂ ਦੀ ਭੇਂਟ ਚੜ੍ਹ ਜਾਂਦੇ ਹੋਣ, ਜਿਸ ਕਮੇਟੀ ਵਿਚ ਬਿਨਾ ਲੋੜ ਦੇ ਲੱਖਾਂ ਰੁਪਏ ਤੰਖਾਹ ਤੇ ਕਰਮਚਾਰੀ ਰੱਖੇ ਜਾਂਦੇ ਹੋਣ, ਜਿਸ ਕਮੇਟੀ ਦੇ ਪਰਧਾਨ ਦੀ ਕਾਰ ਕ੍ਰੋੜਾਂ ਰੁਪਏ ਦਾ ਤੇਲ ਪੀ ਜਾਂਦੀ ਹੋਵੇ ਅਤੇ ਪਤਾ ਲੱਗਣ ਤੇ ਉਸ ਬਾਰੇ ਕੋਈ ਪੁੱਛ ਪੜਤਾਲ ਵੀ ਨਾ ਹੋਵੇ, ਉਸ ਕਮੇਟੀ ਵਿਚੋਂ 15 ਗਰੀਬ ਕਰਮਚਾਰੀ ਇਹ ਕਹਿ ਕੇ ਕੱਢ ਦਿੱਤੇ ਜਾਣ ਕਿ ਇਹ ਲੋੜ ਤੋਂ ਵਾਧੂ ਹਨ, ਕੋਈ ਤਰਕ-ਸੰਗਤ ਗੱਲ ਨਹੀਂ ਹੈ। ਚਲੋ ਮੰਨ ਲਵੋ ਕਿ ਉਹ ਲੋੜੋਂ ਵੱਧ ਹੀ ਸਨ, ਤਾਂ ਵੀ ਨਵੀਂ ਨੌਕਰੀ ਮਿਲਣ ਤੱਕ ਉਨ੍ਹਾਂ ਨੂੰ ਓਥੇ ਹੀ ਰੱਖਣਾ ਠੀਕ ਹੈ।
                    ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.