ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਕਿਮ ਜੋਂਗ ਨੂੰ ਕਾਬੂ ਕਰਨ ਲਈ ਚਾਹੁੰਦੈ ਭਾਰਤ ਦੀ ਮਦਦ
ਅਮਰੀਕਾ ਕਿਮ ਜੋਂਗ ਨੂੰ ਕਾਬੂ ਕਰਨ ਲਈ ਚਾਹੁੰਦੈ ਭਾਰਤ ਦੀ ਮਦਦ
Page Visitors: 2331

ਅਮਰੀਕਾ ਕਿਮ ਜੋਂਗ ਨੂੰ ਕਾਬੂ ਕਰਨ ਲਈ ਚਾਹੁੰਦੈ ਭਾਰਤ ਦੀ ਮਦਦਅਮਰੀਕਾ ਕਿਮ ਜੋਂਗ ਨੂੰ ਕਾਬੂ ਕਰਨ ਲਈ ਚਾਹੁੰਦੈ  ਭਾਰਤ ਦੀ ਮਦਦ

December 01
21:15 2017
ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)-ਉਤਰ ਕੋਰੀਆ ਨੂੰ ਵਿਸ਼ਵ ਲਈ ਖ਼ਤਰਾ ਦੱਸਦੇ ਹੋਏ ਅਮਰੀਕਾ ਨੇ ਕਿਹਾ ਕਿ ਉਹ ਭਾਰਤ ਤੋਂ ਉਮੀਦ ਕਰਦਾ ਹੈ ਕਿ ਉਹ ਅਮਰੀਕਾ ਅਤੇ ਉਸ ਦੇ ਕੌਮਾਂਤਰੀ ਸਹਿਯੋਗੀਆਂ ਦੀ ਪਿਓਂਗਯਾਂਗ ਦੁਆਰਾ ਉਸ ਦੇ ਮਿਜ਼ਾਈਲ ਅਤੇ ਪਰਮਾਣੂ ਹਥਿਆਰ ਪ੍ਰੋਗਰਾਮ ਬੰਦ ਕਰਨ ਦੇ ਲਈ ਉਸ ‘ਤੇ ਦਬਾਅ ਬਣਾਉਣ ਵਿਚ ਮਦਦ ਦੇ ਲਈ ਹੋਰ ਕਦਮ ਚੁੱਕੇਗਾ। ਉਤਰ ਕੋਰੀਆ ਨੇ ਬੀਤੇ ਦਿਨੀਂ ਬੈਲਿਸਟਿਕ ਮਿਜ਼ਾਈਲ ਦਾਗੀ ਸੀ, ਜਿਸ ‘ਤੇ ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੇ ਦੇਸ਼ ਨੂੰ ਅਮਰੀਕਾ ਵਿਚ ਕਿਤੇ ਵੀ ਮਿਜ਼ਾਈਲ ਦਾਗਣ ਦੀ ਸਮਰਥਾ ਦਿੰਦੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਦੇ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗਰਮਜੋਸ਼ੀ ਭਰੇ ਸਬੰਧ ਹਨ। ਪਰਮਾਣੂ ਹਥਿਆਰਾਂ ਨਾਲ ਲੈਸ ਕਿਮ ਜੋਂਗ ਉਨ ਦੀ ਅਗਵਾਈ ਵਾਲਾ ਉਤਰ ਕੋਰੀਆ ਕੰਟਰੋਲ ਤੋਂ ਬਾਹਰ ਜਾ ਰਿਹਾ ਹੈ। ਹੀਥਰ ਨੇ ਕਿਹਾ ਕਿ ਉਤਰ ਕੋਰੀਆ ਦੁਨੀਆ ਦੇ ਲਈ ਖ਼ਤਰਾ ਬਣ ਗਿਆ ਹੈ। ਸਾਨੂੰ ਉਮੀਦ ਹੈ ਕਿ ਉਸ ਨੂੰ ਕੰਟਰੋਲ ਵਿਚ ਰੱਖਣ ਦੇ ਲਈ ਭਾਰਤ ਅਪਣੇ ਵੱਲੋਂ ਹੋਰ ਕੋਸ਼ਿਸ਼ ਕਰੇਗਾ।
ਹੀਥਰ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦੇ ਨਾਲ ਸਬੰਧ ਬਹੁਤ ਹੀ ਵਧੀਆ ਹਨ । ਉਤਰ ਕੋਰੀਆ ਨੂੰ ਲੈ ਕੇ ਭਾਰਤ ਦੇ ਨਾਲ ਸਾਡੀ ਲਗਾਤਾਰ ਗੱਲਬਾਤ ਚਲਦੀ ਹੈ। ਲੇਕਿਨ ਪਿਓਂਗਯਾਂਗ ਨੂੰ ਕਾਬੂ ਵਿਚ ਕਰਨ ਦੇ ਲਈ ਨਵੀਂ ਦਿੱਲੀ ਵਲੋਂ ਹੋਰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਤਰ ਕੋਰੀਆ ਦੁਨੀਆ ਦੇ ਲਈ ਖ਼ਤਰਾ ਬਣ ਚੁੱਕਾ ਹੈ। ਉਮੀਦ ਹੈ ਕਿ ਭਾਰਤ ਹੋਰ ਜ਼ਿਆਦਾ ਕੋਸ਼ਿਸ਼ ਕਰੇਗਾ। ਦੱਸ ਦੇਈਏ ਕਿ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਸੰਯੁਕਤ ਰਾਸ਼ਟਰ ਦੀ ਇਕ ਬੈਠਕ ਵਿਚ ਕਿਮ ਨੂੰ ਪੂਰੀ ਤਰ੍ਹਾਂ ਅਲੱਗ ਥਲੱਗ ਕਰਨ ਦੀ ਅਪੀਲ ਕੀਤੀ। ਨਿੱਕੀ ਨੇ ਕਿਹਾ ਕਿ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਅਸੀਂ ਹੁਣ ਇਸ ਸਥਿਤੀ ਵਿਚ ਪਹੁੰਚ ਗਏ ਹਨ ਜਿੱਥੇ ਉਤਰ ਕੋਰੀਆ ਨੂੰ ਕੀਤੀ ਜਾਣ ਵਾਲੀ ਤੇਲ ਸਪਲਾਈ ਰੋਕਣ ਦੀ ਜ਼ਰੂਰਤ ਹੈ।
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.