ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਜੰਗ ਜਾਰੀ ਰਹੇਗੀ : ਬਰਾਕ ਓਬਾਮਾ
ਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਜੰਗ ਜਾਰੀ ਰਹੇਗੀ : ਬਰਾਕ ਓਬਾਮਾ
Page Visitors: 2346

ਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਜੰਗ ਜਾਰੀ ਰਹੇਗੀ : ਬਰਾਕ ਓਬਾਮਾਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਜੰਗ ਜਾਰੀ ਰਹੇਗੀ : ਬਰਾਕ ਓਬਾਮਾ

December 01
21:25 2017
ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਮੁਸਲਮਾਨਾਂ ਦੀ ਕਦਰ ਕਰੇ ਅਤੇ ਉਨ੍ਹਾਂ ਦਾ ਧਿਆਨ ਰੱਖੇ ਜਿਹੜੇ ਆਪਣੇ ਆਪ ਨੂੰ ਮੁਲਕ ਨਾਲ ਜੁੜਿਆ ਹੋਇਆ ਅਤੇ ਭਾਰਤੀ ਮੰਨਦੇ ਹਨ। ਹਿੰਦੂਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ’ਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਕ ਵਿਚਾਰ ਹੈ ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸ੍ਰੀ ਓਬਾਮਾ ਨੇ ਕਿਹਾ ਕਿ 2015 ’ਚ ਭਾਰਤ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੰਦ ਕਮਰੇ ’ਚ ਉਨ੍ਹਾਂ ਧਾਰਮਿਕ ਸਹਿਣਸ਼ੀਲਤਾ ਅਤੇ ਧਰਮ ਦੀ ਆਜ਼ਾਦੀ ਦੇ ਹੱਕ ’ਤੇ ਜ਼ੋਰ ਦਿੱਤਾ ਸੀ। ਸਾਲ 2009 ਤੋਂ 2017 ਦਰਮਿਆਨ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਰਹੇ ਓਬਾਮਾ ਨੇ ਆਪਣੇ ਦੌਰੇ ਦੇ ਆਖਰੀ ਦਿਨ ਲੋਕਾਂ ਨਾਲ ਗੱਲਬਾਤ ਦੌਰਾਨ ਅਜਿਹੇ ਹੀ ਵਿਚਾਰ ਪ੍ਰਗਟਾਏ ਸਨ। ਭਾਰਤ ਨਾਲ ਜੁੜੇ ਇਕ ਸਵਾਲ ਦੇ ਜਵਾਬ ’ਚ ਸ੍ਰੀ ਓਬਾਮਾ ਨੇ ਮੁਲਕ ਦੀ ਵੱਡੀ ਮੁਸਲਿਮ ਆਬਾਦੀ ਦਾ ਜ਼ਿਕਰ ਕੀਤਾ, ਜੋ ਸਫ਼ਲ, ਜੁੜੀ ਹੋਈ ਅਤੇ ਆਪਣੇ ਆਪ ਨੂੰ ਭਾਰਤੀ ਮੰਨਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਹੋਰ ਮੁਲਕਾਂ ’ਚ ਅਜਿਹਾ ਨਹੀਂ ਹੈ। ਪਾਕਿਸਤਾਨ ਤੋਂ ਅਤਿਵਾਦ ਫੈਲਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਪਾਕਿਸਤਾਨ ਨੂੰ ਉਸਾਮਾ ਬਿਨ ਲਾਦਿਨ ਦੀ ਮੌਜੂਦਗੀ ਬਾਰੇ ਕੁਝ ਵੀ ਪਤਾ ਸੀ ਪਰ ਇਸ ਮੁੱਦੇ ’ਤੇ ਯਕੀਨੀ ਤੌਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਦੌਰਾਨ ਸਵਾਲ-ਜਵਾਬ ਦੌਰ ਵੇਲੇ ਸ੍ਰੀ ਓਬਾਮਾ ਨੇ ਭਾਰਤੀ ਦਾਲ ਅਤੇ ਕੀਮੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੇ ਸ਼ੌਕੀਨ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਆਪਣੇ ਸਬੰਧਾਂ ਬਾਰੇ ਵੀ ਖੁਲ੍ਹ ਕੇ ਚਰਚਾ ਕੀਤੀ।
ਉਨ੍ਹਾਂ ਕਿਹਾ,‘‘ਮੈਂ ਸ੍ਰੀ ਮੋਦੀ ਨੂੰ ਪਸੰਦ ਕਰਦਾ ਹਾਂ ਅਤੇ ਮੇਰੇ ਖ਼ਿਆਲ ਨਾਲ ਮੁਲਕ ਲਈ ਉਨ੍ਹਾਂ ਕੋਲ ਨਜ਼ਰੀਆ ਹੈ। ਪਰ ਮੇਰੀ ਡਾਕਟਰ ਮਨਮੋਹਨ ਸਿੰਘ ਨਾਲ ਵੀ ਚੰਗੀ ਮਿੱਤਰਤਾ ਹੈ।’’ ਉਨ੍ਹਾਂ ਡਾਕਟਰ ਮਨਮੋਹਨ ਸਿੰਘ ਵੱਲੋਂ ਅਰਥਚਾਰੇ ਨੂੰ ਆਧੁਨਿਕ ਰੂਪ ਦੇਣ ਦੀ ਵੀ ਸ਼ਲਾਘਾ ਕੀਤੀ। ਓਬਾਮਾ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਟਾਊਨ ਹਾਲ ਨੂੰ ਸੰਬੋਧਨ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਅਤੇ ਭਵਿੱਖ ਦੋਵੇਂ ਮੁਲਕਾਂ ਦੇ ਨੌਜਵਾਨਾਂ ’ਤੇ ਨਿਰਭਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਸਮੇਤ ਹੋਰ ਮੁਲਕਾਂ ’ਚ ਅਗਲੀ ਪੀੜੀ ਨੂੰ ਜਾਗਰੂਕ ਕਰਨ ਲਈ ਆਪਣਾ ਸਮਾਂ ਬਿਤਾਉਣਗੇ। ਇਸ ਦੇ ਨਾਲ ਭੇਦਭਾਵ ਅਤੇ ਨਸਲੀ ਵਿਤਕਰੇ ਵਾਲੀਆਂ ਤਾਕਤਾਂ ਨਾਲ ਉਨ੍ਹਾਂ ਦੀ ਜੰਗ ਜਾਰੀ ਰਹੇਗੀ।

-ਪੀਟੀਆਈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.