ਪੁਲਿਸ ਰਿਮਾਂਡ ਤੇ ਭੇਜਿਆ
By : ਬਾਬੂਸ਼ਾਹੀ ਬਿਊਰੋ
Sunday, Dec 03, 2017 03:57 PM
-
ਬਿੱਟੂ ਪੁਰਬਾ
ਮੋਗਾ , 3 ਦਸੰਬਰ , 2017 : ਪੰਜਾਬ ਵਿਚ ਮਿੱਥ ਕੇ ਕਿਤੇ ਗਏ ਚੋਣਵੇਂ ਕਤਲਾਂ ਸਬੰਧੀ ਪੰਜਾਬ ਪੁਲਿਸ ਨੇ ਜੰਮੂ ਦੇ ਇੱਕ ਸਿੱਖ ਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ .
ਬਿੱਟੂ ਪੁਰਬਾਂ ਦੀ ਰਿਪੋਰਟ ਅਨੁਸਾਰ ਬਾਘਾਪੁਰਾਣਾ ਵਿਖੇ ਜੰਮੂ ਕਸ਼ਮੀਰ ਤੋਂ ਨਵੇਂ ਫੜੇ ਜਗਜੀਤ ਸਿੰਘ ਨੂੰ ਬਾਘਾਪੁਰਾਣਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਤੋਂ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਐਸ ਐਚ ਓ ਜਗਜੀਤ ਸਿੰਘ ਰੰਧਾਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਫੜੇ ਗਏ ਤਲਜੀਤ ਸਿੰਘ ਜਿੰਮੀ ਨੇ ਜਗਜੀਤ ਸਿੰਘ ਦੇ ਖਾਤੇ ਵਿਚ ਪਾਏ ਸਨ ਜਿਸ ਦੀ ਨਿਸ਼ਾਨ ਦੇਹੀ ਤੇ ਪੁਲਿਸ ਨੇ ਜਗਜੀਤ ਸਿੰਘ ਨੂੰ ਜੰਮੂ ਤੋਂ ਫੜ ਕੇ ਰਿਮਾਂਡ ਹਾਸਿਲ ਕੀਤਾ ਹੈ। ਦੂਜੇ ਪਾਸੇ ਜਗਜੀਤ ਸਿੰਘ ਦੇ ਵਕੀਲ ਮਨਦੀਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਤਲਜੀਤ ਸਿੰਘ ਜਿੰਮੀ ਦੀ ਪਹਿਲਾਂ ਵੀ ਰਿਮਾਂਡ ਉੱਪਰ ਪੁੱਛ ਗਿੱਛ ਕੀਤੀ ਗਈ ਸੀ ਪਰ ਉਸ ਵੇਲੇ ਤਲਜੀਤ ਵੱਲੋਂ ਜਗਜੀਤ ਸਿੰਘ ਦਾ ਨਾਮ ਡਾ ਖ਼ੁਲਾਸਾ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਪੁਲਿਸ ਨੇ ਉਸ ਵੇਲੇ ਜਗਜੀਤ ਸਿੰਘ ਦਾ ਨਾਮ ਅਦਾਲਤ ਵਿਚ ਪੇਸ਼ ਕੀਤਾ ਸੀ।