ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਿਸਾਨਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਹੀ ਬਿਜਲੀ ਸਪਲਾਈ : ਮਲਕੀਤ ਥਿੰਦ
ਕਿਸਾਨਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਹੀ ਬਿਜਲੀ ਸਪਲਾਈ : ਮਲਕੀਤ ਥਿੰਦ
Page Visitors: 2323

ਕਿਸਾਨਾਂ ਨੂੰ ਸਿੰਚਾਈ ਲਈ ਨਹੀਂ ਮਿਲ ਰਹੀ ਬਿਜਲੀ ਸਪਲਾਈ : ਮਲਕੀਤ ਥਿੰਦ
ਗੰਨੇ ਦੇ ਭਾਅ ਵਿੱਚ ਵਾਧਾ ਭੱਦਾ ਮਜਾਕ
By : ਜਗਦੀਸ਼ ਥਿੰਦ

  • ਜਗਦੀਸ਼ ਥਿੰਦ 
    ਗੁਰੂਹਰਸਹਾਏ, ਫਿਰੋਜ਼ਪੁਰ, 1 ਦਸੰਬਰ 2017 : 
    ਪੰਜਾਬ ਸਰਕਾਰ ਚੋਣਾਂ ਮੌਕੇ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਹੁਣ ਸਰਕਾਰ ਨੇ ਗੰਨੇ ਦੀ ਫਸਲ ਉਪਰ ਨਿਗੁਣਾ ਵਾਧਾ ਕਰਕੇ ਕਿਸਾਨਾਂ ਨਾਲ ਭੱਦਾ ਮਜਾਕ ਕੀਤਾ ਹੈ । ਇਹ ਗੱਲ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ  ਮਲਕੀਤ ਥਿੰਦ ਨੇ ਕਹੀ। ਉਹਨਾਂ ਕਿਹਾ ਕਿ ਪੰਜਾਬ ਦੇ ਕਰਜਾਈ ਕਿਸਾਨ ਅੱਜ ਵੀ ਆਤਮ ਹੱਤਿਆਵਾਂ ਕਰ ਰਹੇ ਹਨ  ।  ਉਨ੍ਹਾਂ ਕਿਹਾ ਕਿ ਹਾੜੀ ਦੀ ਮੁੱਖ ਫਸਲ ਕਣਕ ਦੀ ਪਹਿਲੀ ਸਿੰਚਾਈ ਦਾ ਮੌਸਮ ਆ ਗਿਆ ਹੈ ਅਤੇ ਕਿਸਾਨ ਕਣਕ ਤੋਂ ਇਲਾਵਾ ਆਲੂ ,  ਹਰਾ ਚਾਰਾ,  ਸਬਜ਼ੀਆਂ ਨੂੰ ਪਾਣੀ ਲਗਾਉਣਾ ਚਾਹੁੰਦੇ ਹਨ ਪਰ ਸਰਕਾਰ ਵੱਲੋਂ ਢੁੱਕਵੇੰ ਪ੍ਰਬੰਧ ਨਾ ਕਰਨ ਕਰਕੇ ਸਿੰਚਾਈ ਪਛੜ ਰਹੀ ਹੈ ।
    ਕਿਸਾਨਾਂ ਨੂੰ ਸਿੰਚਾਈ ਲਈ 8  ਘੰਟੇ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਉਹ ਵੀ ਇਕ ਦਿਨ ਦਾ ਨਾਗਾ ਪਾ ਕੇ ।  ਇਸ ਤਰ੍ਹਾਂ ਸਿੰਚਾਈ ਪਛੜਣ ਨਾਲ ਫਸਲਾਂ ਦਾ ਝਾੜ ਘਟੇਗਾ ।  ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਕਿਸਾਨਾਂ ਦੀ ਭਲਾਈ ਲਈ ਯੋਗ ਫੰਡ ਅਤੇ ਨੀਤੀਆਂ ਨੂੰ ਲਾਗੂ ਕਰਨ । ਇਸ ਮੌਕੇ ਉਨ੍ਹਾਂ ਦੇ ਨਾਲ ਤਿਲਕ ਰਾਜ ਕੰਬੋਜ ਸਾਬਕਾ ਸਰਪੰਚ , ਜੱਥੇਦਾਰ ਸੁਖਦੇਵ ਸਿੰਘ , ਸੁਰਿੰਦਰ ਸਿੰਘ ਪੱਪਾ ,  ਕੰਵਲ ਥਿੰਦ  ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.