ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਉੱਤਰ ਕੋਰੀਆ ਨੇ ਅਮਰੀਕਾ ਨੂੰ ਇਕ ਵਾਰ ਫਿਰ ਪ੍ਰਮਾਣੂ ਜੰਗ ਦੀ ਦਿੱਤੀ ਚਿਤਾਵਨੀ
Page Visitors: 2335
ਉੱਤਰ ਕੋਰੀਆ ਨੇ ਅਮਰੀਕਾ ਨੂੰ ਇਕ ਵਾਰ ਫਿਰ ਪ੍ਰਮਾਣੂ ਜੰਗ ਦੀ ਦਿੱਤੀ ਚਿਤਾਵਨੀ
December 04
17:48 2017
ਉੱਤਰ ਕੋਰੀਆ ਦੀ ਇਕ ਪੱਤਰਕਾਰ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਕਿ ਇਹ ਪੰਜ ਦਿਨਾਂ ਜੰਗੀ ਅਭਿਆਸ ਪ੍ਰਮਾਣੂ ਜੰਗ ਵੱਲ ਧਕੇਲ ਸਕਦਾ ਹੈ। ਹਾਲ ਹੀ ‘ਚ ਉੱਤਰ ਕੋਰੀਆ ਨੇ ਇਕ ਖਤਰਨਾਕ ਮਿਜ਼ਾਇਲ ਹੁਵਾਸਾਂਗ-15 ਦਾ ਪ੍ਰੀਖਣ ਕੀਤਾ ਹੈ।
ਹੁਵਾਸਾਂਗ ਦਾ ਪ੍ਰੀਖਣ ਸਫਲ ਹੋਣ ਤੋਂ ਬਾਅਦ ਉੱਤਰ ਕੋਰੀਆ ਨੇ ਕਿਹਾ ਸੀ ਕਿ ਇਹ ਮਿਜ਼ਾਇਲ 4500 ਕਿਲੋਮੀਟਰ ਤੱਕ ਲਗਾਤਾਰ 50 ਮਿੰਟ ਤੱਕ ਆਸਮਾਨ ‘ਚ ਰਹੀ। ਇਸ ਤੋਂ ਪਹਿਲਾਂ ਫਰਵਰੀ 2017 ‘ਚ ਕਿਮ ਜੋਂਗ ਨੇ ਮਿਜ਼ਾਇਲ ਪ੍ਰੀਖਣ ਕੀਤਾ ਸੀ। ਜਦਕਿ ਵਿਗਿਆਨਕਾਂ ਦਾ ਦਾਅਵਾ ਹੈ ਕਿ ਇਹ ਮਿਜ਼ਾਇਲ 13,000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਇਸ ਤੋਂ ਬਾਅਦ ਤੋਂ ਹੀ ਅਮਰੀਕਾ ਤੇ ਉੱਤਰ ਕੋਰੀਆ ਦੇ ਵਿਚਕਾਰ ਤਣਾਅ ਵਧਿਆ ਹੋਇਆ ਹੈ। ਅਮਰੀਕਾ ਨੇ ਯੂਐੱਨ ਦੀ ਐਮਰਜੈਂਸੀ ਬੈਠਕ ਬੁਲਾ ਕੇ ਉੱਤਰ ਕੋਰੀਆ ਨੂੰ ਤਬਾਹ ਕਰਨ ਦੀ ਧਮਕੀ ਦੇ ਦਿੱਤੀ ਸੀ। ਉੱਤਰ ਕੋਰੀਆ ਦਾ ਤਾਨਾਸ਼ਾਹ ਹੁਣ ਤੱਕ 14 ਮਿਜ਼ਾਇਲਾਂ ਤੇ 6 ਪ੍ਰਮਾਣੂ ਪ੍ਰੀਖਣ ਕਰ ਚੁੱਕਾ ਹੈ।