ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
45 ਦਿਨਾਂ ਚ ਹੋਵੇ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ,
Page Visitors: 2351
45 ਦਿਨਾਂ ਚ ਹੋਵੇ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ, ਹਾਈਕੋਰਟ ਦੇ ਹੁਕਮ
By : ਵਿਜੇਪਾਲ ਬਰਾੜ
First Published : Tuesday, Dec 05, 2017 02:56 PM
By : ਵਿਜੇਪਾਲ ਬਰਾੜ
First Published : Tuesday, Dec 05, 2017 02:56 PM
-
ਚੰਡੀਗੜ੍ਹ, 5 ਦਿਸੰਬਰ 2017
ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ ਸਬੰਧੀ ਨੋਟੀਫਿਕੇਸ਼ਨ 45 ਦਿਨਾਂ ਦੇ ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ ।
ਲੁਧਿਆਣਾ ਵਾਸੀ ਮਨਜੀਤ ਕੌਰ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਲੁਧਿਆਣਾ ਨਗਰ ਨਿਗਮ ਤੇ ਬਾਕੀ ਕਮੇਟੀਆਂ ਦੀਆਂ ਚੋਣਾਂ ਿੲਕੱਠੀਆਂ ਕਰਵਾਈਆਂ ਜਾਣ ਜਿਸਦੇ ਜਵਾਬ ਵਿੱਚ ਸਰਕਾਰ ਦਾ ਤਰਕ ਸੀ ਕਿ ਹਾਲੇ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਮੁਕੰਮਲ ਹੋਣ ਵਿੱਚ 2 ਮਹੀਨੇ ਲੱਗਣਗੇ ।
ਹਾਈਕੋਰਟ ਨੇ ਸੁਣਵਾਈ ਤੋਂ ਬਾਅਦ ਆਦੇਸ਼ ਦਿੱਤੇ ਨੇ ਕਿ ਸਰਕਾਰ 45 ਦਿਨਾਂ ਦੇ ਅੰਦਰ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ।
ਮਾਮਲੇ ਤੇ ਅਗਲੀ ਸੁਣਵਾਈ 26 ਫਰਵਰੀ ਨੂੰ ਹੋਏਗੀ ।
ਵਿਜੇਪਾਲ ਬਰਾੜ