ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਥੈਰੇਸਾ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ, ਦੋ ਕਾਬੂ
ਥੈਰੇਸਾ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ, ਦੋ ਕਾਬੂ
Page Visitors: 2689

ਥੈਰੇਸਾ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ, ਦੋ ਕਾਬੂਥੈਰੇਸਾ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਨਾਕਾਮ, ਦੋ ਕਾਬੂ

December 06
21:44 2017
ਲੰਡਨ, 6 ਦਸੰਬਰ (ਪੰਜਾਬ ਮੇਲ) -ਬਰਤਾਨੀਆ ਵਿਚ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਸ ਵਾਰ ਨਿਸ਼ਾਨਾ ਉਥੇ ਦੀ ਪ੍ਰਧਾਨ ਮੰਤਰੀ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਰੱਖਿਆ ਏਜੰਸੀਆਂ ਨੇ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਕੀਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਲਾਅ ਇਨਫੋਰਸਮੈਂਟ ਏਜੰਸੀਆਂ ਨੇ 20 ਸਾਲਾ ਇਕ ਸ਼ੱਕੀ ਅੱਤਵਾਦੀ ਨਾਈਮੁਰ ਜਕਾਰੀਆ ਨੂੰ ਉਸ ਦੇ ਸਾਥੀ 21 ਸਾਲਾ ਮੁਹੰਮਦ ਅਕੀਬ ਇਮਰਾਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਉਤਰੀ ਲੰਡਨ ਦੇ ਦੱਖਣ-ਪੂਰਵ ਬਰਮਿੰਘਮ ਤੋਂ ਹੋਈ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਸ਼ੱਕੀਆਂ ਨੂੰ ਵੇਸਟਮਿੰਸਟਰ ਮੈਜਿਸਟ੍ਰੇਟ ਦੀ ਕੋਰਟ ਵਿਚ ਪੇਸ ਕੀਤਾ ਜਾਵੇਗਾ। ਬ੍ਰਿਟਿਸ਼ ਨਿਊਜ਼ ਚੈਨਲ ਸਕਾਏ ਦੇ ਰਿਪੋਰਟਰ ਮਾਰਟਿਨ ਦੀ ਰਿਪੋਰਟ ਦੇ ਅਨੁਸਾਰ ਹਮਲਾਵਰ ਡਾਊਨਿੰਗ ਸਟਰੀਟ ‘ਤੇ ਕਿਸੇ ਤਰ੍ਹਾਂ ਦੇ ਆਈਈਡੀ ਨਾਲ ਧਮਾਕੇ ਦਾ ਪਲਾਨ ਬਣਾ ਰਹੇ ਸੀ ਤਾਕਿ ਪ੍ਰਧਾਨ ਮੰਤਰੀ ਦੀ ਹੱਤਿਆ ਕੀਤੀ ਜਾ ਸਕੇ। ਥੈਰੇਸਾ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ 12 ਮਹੀਨੇ ਵਿਚ ਬਰਤਾਨੀਆ ਵਿਚ 9 ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਸਕਾਈ ਨਿਊਜ਼ ਦੇ ਮੁਤਾਬਕ, ਥੈਰੇਸਾ ਮੇ ਲੰਬੇ ਸਮੇਂ ਤੋਂ ਅੱਤਵਾਦੀਆਂ ਦੇ Îਨਿਸ਼ਾਨੇ ‘ਤੇ ਹੈ। ਇਸ ਦੇ ਚਲਦਿਆਂ ਸਕਿਓਰਿਟੀ ਵਿਚ ਕਾਫੀ ਵਾਧਾ ਕੀਤਾ ਗਿਆ ਹੈ।
ਬਰਤਾਨੀਆ ਵਿਚ ਬੀਤੇ 4 ਸਾਲਾਂ ਵਿਚ ਸਕਿਓਰਿਟੀ ਏਜੰਸੀਆਂ ਨੇ 22 ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ। ਇਨ੍ਹਾਂ ਲੈ ਕੇ 500 ਲਾਈਵ ਇਨਵੈਸਟੀਗੇਸ਼ਨ ਚਲ ਰਹੀ ਹੈ। ਅੱਤਵਾਦੀ ਸਰਗਰਮੀਆਂ ਵਿਚ ਸ਼ੱਕੀ 20 ਹਜ਼ਾਰ ਲੋਕਾਂ ਦੀ ਪਣਾਛ ਕੀਤੀ ਗਈ ਹੈ। ਬਰਤਾਨੀਆ ਵਿਚ ਬੀਤੇ ਇਕ ਸਾਲ ਵਿਚ ਅੱਤਵਾਦੀ ਸਰਗਰਮੀਆਂ ਦੇ ਚਲਦੇ 36 ਲੋਕਾਂ ਨੂੰ ਜਾਨ ਗਵਾਉਣੀ ਪਈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.