ਜਿਲਾ ਫਤਹਿਗੜ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਡੀਸੀ ਰਾਹੀਂ ਰਾਸਟਰਪਤੀ ਦੇ ਨਾਮ ਮੰਗ ਪੱਤਰ
ਅਦਾਰਾ 'ਦ ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਦਰਜ ਕੇਸ ਰੱਦ ਕਰਨ ਦੀ ਮੰਗ
ਕੇਂਦਰ ਸਰਕਾਰ ਰਚਨਾ ਖਹਿਰਾ ਨੂੰ ਸਨਾਮਾਨਤ ਕਰੇ
By : ਦੀਦਾਰ ਗੁਰਨਾ
Tuesday, Jan 09, 2018 08:08 PM
ਫਤਹਿਗੜ ਸਾਹਿਬ, 09 ਜਨਵਰੀ 2018 (ਦੀਦਾਰ ਗੁਰਨਾ ): ਆਧਾਰ ਬਾਰੇ ਖੁਲਾਸੇ ਤੋਂ ਬਾਅਦ ਯੂਆਈਡੀਏਆਈ ਵੱਲੋਂ 'ਦ ਟ੍ਰਿਬਿਊਨ ਅਤੇ ਉਸ ਦੀ ਖੋਜੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਐਫਆਰਆਈ ਦਰਜ ਕਰਵਾਉਣ ਦੀ ਜ਼ਿਲ•ਾ ਫਤਹਿਗੜ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਖਤ ਸ਼ਬਦਾ ਵਿਚ ਨਿੰਦਾ ਕੀਤੀ ਗਈ ਹੈ। ਉਨ•ਾਂ ਪੱਤਰਕਾਰ ਰਚਨਾ ਖਹਿਰਾ ਉਪਰ ਦਰਜ ਕੇਸ ਨੂੰ ਤੁਰੰਤ ਰੱਦ ਕਰਨ, ਯੂਆਈਡੀਏਆਈ ਦੇ ਚੇਅਰਮੈਨ ਖਿਲਾਫ ਐਫਆਰਆਈ ਦਰਜ ਕਰਨ ਦੀ ਮੰਗ ਕਰਦਿਆ ਰਚਨਾ ਖਹਿਰਾ ਨੂੰ ਸਨਮਾਨ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਜ਼ਿਲ•ਾ ਪੱਤਰਕਾਰ ਯੂਨੀਅਨ ਫਤਹਿਗੜ• ਸਾਹਿਬ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ, ਜ਼ਿਲ•ਾ ਪ੍ਰੈਸ ਕਲੱਬ ਫਤਹਿਗੜ• ਸਾਹਿਬ ਦੇ ਚੇਅਰਮੈਨ ਦਰਸ਼ਨ ਸਿੰਘ ਮਿੱਠਾ ਅਤੇ ਸੂਬਾ ਪ੍ਰਧਾਨ ਪੰਜਾਬ ਚੰਡੀਗੜ• ਪੱਤਰਕਾਰ ਪ੍ਰੀਸ਼ਦ ਭੂਸ਼ਨ ਸੂਦ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇਕ ਵਫਦ ਨੇ
ਡਿਪਟੀ ਕਮਿਸ਼ਨਰ ਫਤਹਿਗੜ• ਸਾਹਿਬ ਕੰਵਲਪ੍ਰੀਤ ਬਰਾੜ ਰਾਹੀਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਕ ਮੰਗ ਪੱਤਰ ਭੇਜਿਆ ਹੈ । ਮੰਗ ਪੱਤਰ ਵਿਚ ਉਨ•ਾਂ ਲਿਖਿਆ ਕਿ ਅਦਾਰਾ 'ਦਿ ਟ੍ਰਿਬਿਊਨ ਗਰੁੱਪ ਦੇ ਖੋਜੀ ਪੱਤਰਕਾਰ ਰਚਨਾ ਖਹਿਰਾ ਦੇ ਖਿਲਾਫ ਯੂਆਈਡੀਏਆਈ ਵੱਲੋਂ ਦਰਜ ਕੀਤੇ ਕੇਸ ਦੀ ਜ਼ਿਲ਼•ਾ ਫਤਹਿਗੜ• ਸਾਹਿਬ (ਪੰਜਾਬ) ਦਾ ਸਮੂਹ ਪੱਤਰਕਾਰ ਭਾਈਚਾਰਾ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਉਨ•ਾਂ ਕਿਹਾ ਕਿ ਪੱਤਰਕਾਰ ਖਿਲਾਫ ਦਰਜ ਕੀਤੀ ਐਫਆਰਆਈ ਤੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪ੍ਰੈਸ ਦੀ ਬੁਲੰਦ ਆਵਾਜ ਨੂੰ ਡਰਾ ਧਮਕਾ ਕੇ ਬੰਦ ਕਰਨ ਦੀ ਯੂਆਈਡੀਏਆਈ ਕੋਸ਼ਿਸ ਕਰ ਰਿਹਾ ਹੈ। ਜਿਸ ਨੂੰ ਪੱਤਰਕਾਰ ਭਾਈਚਾਰਾ ਕਿਸੇ ਹਾਲਤ ਵਿਚ ਸਹਿਣ ਨਹੀਂ ਕਰੇਗਾ। ਸਮੁੱਚਾ ਭਾਈਚਾਰ ਆਦਾਰਾ ਦਿ ਟ੍ਰਿਬਿਊਨ ਟਰਸ਼ਟ ਦੇ ਨਾਲ ਖੜ•ਾ ਹੈ। ਜ਼ਿਲ•ਾ ਪੱਤਰਕਾਰ ਯੂਨੀਅਨ ਫਤਹਿਗੜ• ਸਾਹਿਬ, ਜ਼ਿਲ•ਾ ਪ੍ਰੈਸ ਕਲੱਬ ਫਤਹਿਗੜ• ਸਾਹਿਬ, ਪੰਜਾਬ ਚੰਡੀਗੜ• ਪੱਤਰਕਾਰ ਪਰਿਸ਼ਦ ਦੀ ਜ਼ਿਲ•ਾ ਇਕਾਈ ਆਪ ਜੀ ਤੋਂ ਮੰਗ ਕਰਦੀ ਹੈ ਕਿ ਖੋਜੀ ਪੱਤਰਕਾਰ ਰਚਨਾ ਖਹਿਰਾ ਖਿਲਾਫ ਦਰਜ ਮਾਮਲਾ ਤੁਰੰਤ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਜਾਣ, ਪੱਤਰਕਾਰ ਰਚਨਾ ਖਹਿਰਾ ਵੱਲੋਂ ਯੂਆਈਡੀਏਆਈ ਦੀਆਂ ਉਣਤਾਈਆਂ ਨੂੰ ਸਬੂਤਾਂ ਸਮੇਤ ਉਜ਼ਾਗਰ ਕਰਨ ਦੇ ਏਵਜ ਵਜੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇ ਅਤੇ ਯੂਆਈਡੀਏਆਈ ਦੇ ਚੇਅਰਮੈਨ ਵੱਲੋਂ ਨਿੱਜਤਾ ਦੇ ਅਧਿਕਾਰ ਨੂੰ ਨਿੱਜੀ ਰੱਖਣ ਵਿਚ ਅਸਫਲ ਹੋਣ, ਨਿੱਜਤਾ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਅਤੇ ਲਾਪ੍ਰਵਾਹੀ ਵਰਤਣ ਦੀ ਜੁਮੇਵਾਰੀ ਤਹਿ ਕਰਦਿਆਂ ਯੂਆਈਡੀਏਆਈ ਦੇ ਚੇਅਰਮੈਨ ਖਿਲਾਫ ਆਈਪੀਸੀ ਦੀ ਧਾਰਾ 405 ਅਧੀਨ ਕੇਸ ਦਰਜ ਕੀਤਾ ਜਾਵੇ।
ਇਸ ਮੌਕੇ ਗੁਰਪ੍ਰੀਤ ਸਿੰਘ ਮਹਿਕ, ਬਿਕਰਮਜੀਤ ਸਿੰਘ ਸਹੋਤਾ, ਜਤਿੰਦਰ ਸਿੰਘ ਰਾਠੋਰ, ਰਾਜਿੰਦਰ ਸਿੰਘ ਭੱਟ, ਪ੍ਰਵੀਨ ਬੱਤਰਾ, ਮਨਪ੍ਰੀਤ ਸਿੰਘ, ਦੀਦਾਰ ਸਿੰਘ ਗੁਰਨਾ, ਅਸ਼ੋਕ ਧੀਮਾਨ, ਰੁਪਿੰਦਰ ਸ਼ਰਮਾ, ਕਪਿਲ ਕੁਮਾਰ, ਕਰਨ ਸ਼ਰਮਾ, ਦੀਪਕ ਸੂਦ, ਸੁਖਬੀਰ ਸਿੰਘ, ਰੂਪ ਨਰੇਸ਼, ਰਾਜੇਸ਼ ਗੁਪਤਾ, ਬਲਜਿੰਦਰ ਸਿੰਘ ਕਾਕਾ ਤੋਂ ਇਲਾਵਾ ਹੋਰ ਪੱਤਰਕਾਰ ਮੌਜੂਦ ਸਨ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਿਲਾ ਫਤਹਿਗੜ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਡੀਸੀ ਰਾਹੀਂ ਰਾਸਟਰਪਤੀ ਦੇ ਨਾਮ ਮੰਗ ਪੱਤਰ
Page Visitors: 12