ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੱਤਰਕਾਰ ਰਚਨਾ ਖਹਿਰਾ ਦੇ ਖਿਲਾਫ ਦਰਜ਼ ਮੁਕੱਦਮਾ ਰੱਦ ਕਰਨ ਬਾਰੇ ਐਸ.ਡੀ.ਐਮ. ਫਗਵਾੜਾ ਨੂੰ ਦਿੱਤਾ ਮੰਗ ਪੱਤਰ
ਪੱਤਰਕਾਰ ਰਚਨਾ ਖਹਿਰਾ ਦੇ ਖਿਲਾਫ ਦਰਜ਼ ਮੁਕੱਦਮਾ ਰੱਦ ਕਰਨ ਬਾਰੇ ਐਸ.ਡੀ.ਐਮ. ਫਗਵਾੜਾ ਨੂੰ ਦਿੱਤਾ ਮੰਗ ਪੱਤਰ
Page Visitors: 2322

ਪੱਤਰਕਾਰ ਰਚਨਾ ਖਹਿਰਾ ਦੇ ਖਿਲਾਫ ਦਰਜ਼ ਮੁਕੱਦਮਾ ਰੱਦ ਕਰਨ ਬਾਰੇ ਐਸ.ਡੀ.ਐਮ. ਫਗਵਾੜਾ ਨੂੰ ਦਿੱਤਾ ਮੰਗ ਪੱਤਰ
By : ਬਾਬੂਸ਼ਾਹੀ ਬਿਊਰੋ
Wednesday, Jan 10, 2018 06:07 PM

  • ਫਗਵਾੜਾ 10 ਜਨਵਰੀ 2018: ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਅੱਜ ਐਸ. ਡੀ.ਐਮ. ਫਗਵਾੜਾ ਨੂੰ ਮੰਗਸ ਪੱਤਰ ਦਿੱਤਾ ਗਿਆ। ਮੰਗ ਪੱਤਰ 'ਚ ਲਿਖਿਆ ਗਿਆ ਹੈ ਕਿ ਟ੍ਰਿਬਿਨ ਅਖ਼ਬਾਰ ਅਤੇ ਅਖ਼ਬਾਰ ਦੀ ਪੱਤਰਕਾਰ ਰਚਨਾ ਖਹਿਰਾ ਉਤੇ ਅਧਾਰ ਅਥਾਰਿਟੀ ਵਲੋਂ ਦਰਜ਼ ਕਰਵਾਇਆ ਗਿਆ ਮੁਕੱਦਮਾ ਅਖ਼ਬਾਰਾਂ ਅਤੇ ਪੱਤਰਕਾਰਾਂ ਦੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਉਤੇ ਸਿੱਧਾ ਹਮਲਾ ਹੈ। ਹੁਣ ਜਦਕਿ ਸੁਪਰੀਮ ਕੋਰਟ ਵਲੋਂ ਸ਼ਹਿਰੀਆਂ ਦੀ ਨਿੱਜਤਾ ਦੀ ਰਾਖੀ ਦੀ ਗਾਰੰਟੀ ਦੇ ਫੈਸਲੇ ਦੀ ਕਸਵੱਟੀ 'ਤੇ, ਅਧਾਰ ਸਕੀਮ ਦੀ ਨਜਰਸਾਨੀ ਕੀਤੀ ਜਾ ਰਹੀ ਹੈ, ਉਸ ਸਮੇਂ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਧਾਰ ਸਕੀਮ 'ਚ ਪਈਆਂ ਚੋਰ-ਮੋਰੀਆਂ ਨੂੰ ਰੋਕਣ ਲਈ ਉਪਰਾਲੇ ਹੋਣ। ਜੇਕਰ ਪੱਤਰਕਾਰ ਰਚਨਾ ਖਹਿਰਾ ਨੇ ਅਧਾਰ ਡਾਟਾ ਦੀ ਦੁਰਵਰਤੋਂ ਰੋਕਣ ਦੇ ਮੰਤਵ ਨਾਲ ਤੱਥਾਂ ਅਧਾਰਤ ਰਿਪੋਰਟ ਛਾਪੀ ਹੈ ਤਾਂ ਉਸਦੀ ਸਰਾਹੁਣਾ ਹੋਣੀ ਚਾਹੀਦੀ ਸੀ।
    ਪੰਜਾਬੀ ਕਾਲਮ ਨਵੀਸ ਪੱਤਰਕਾਰ(ਮੰਚ) ਦੇ ਪ੍ਰਧਾਨ ਗੁਰਮੀਤ ਪਲਾਹੀ ਨੇ ਮੰਗ ਕੀਤੀ ਹੈ ਕਿ ਪੱਤਰਕਾਰ ਰਚਨਾ ਖਹਿਰਾ ਦੇ ਖਿਲਾਫ਼ ਦਰਜ਼ ਮੁਕੱਦਮੇ ਨੂੰ ਤੁਰੰਤ ਰੱਦ ਕਰੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.