ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆ
ਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆ
Page Visitors: 2330

ਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆਲੁਧਿਆਣਾ ਦੀ ਨਹਿਰ ‘ਚ ਡੁੱਬ ਰਹੇ ਲੜਕੇ ਨੂੰ ਸਿੱਖ ਨੌਜਵਾਨ ਨੇ ਪੱਗ ਦੇ ਸਹਾਰੇ ਨਾਲ ਬਚਾਇਆ

January 13
07:29 2018
ਲੁਧਿਆਣਾ, 13 ਜਨਵਰੀ (ਪੰਜਾਬ ਮੇਲ)- ਲੁਧਿਆਣਾ ਦੀ ਸਿੱਧਵਾਂ ਨਹਿਰ ‘ਚ ਡੁੱਬ ਰਹੇ ਇਕ ਲੜਕੇ ਨੂੰ ਇਕ ਸਿੱਖ ਨੌਜਵਾਨ ਨੇ ਆਪਣੀ ਪੱਗ ਦੇ ਸਹਾਰੇ ਨਾਲ ਬਚਾ ਲਿਆ। ਦਰਅਸਲ, ਇਕ ਸਿੱਖ ਨੌਜਵਾਨ ਨੇ ਕਿਸੇ ਲੜਕੇ ਨੂੰ ਨਹਿਰ ‘ਚ ਡੁੱਬਦਿਆਂ ਵੇਖਿਆ ਤਾਂ ਉਸ ਨੇ ਫੁਰਤੀ ਨਾਲ ਆਪਣੀ ਪੱਗ ਉਤਾਰ ਕੇ ਇਕ ਸਿਰਾ ਡੁੱਬ ਰਹੇ ਲੜਕੇ ਵੱਲ ਸੁੱਟਿਆ ਅਤੇ ਬੜੀ ਹਿੰਮਤ ਨਾਲ ਉਸ ਲੜਕੇ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ। ਹਾਲਾਂਕਿ ਉਸਨੇ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਨਹਿਰ ‘ਚ ਡਿੱਗਣ ਵਾਲੇ ਲੜਕੇ ਨੇ ਨਸ਼ਾ ਕੀਤਾ ਹੋਇਆ ਸੀ, ਜੋ ਬਾਅਦ ‘ਚ ਵਿਚ ਆਪਣੀ ਐਕਟਿਵਾ ‘ਤੇ ਬੈਠ ਉਥੋਂ ਚਲਾ ਗਿਆ।
ਸਿੱਖ ਦੀ ਪੱਗ ਗੁਰੂ ਦੀ ਬਖਸ਼ਿਸ਼ ਹੈ, ਜੋ ਉਸਨੂੰ ਆਪਣੇ ਸਿਰ ਤੋਂ ਵੀ ਕੀਮਤੀ ਹੁੰਦੀ ਹੈ। ਇਸੇ ਪੱਗ ਨੂੰ ਇਕ ਹੋਰ ਸਿੱਖ ਨੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਦਾ ਜ਼ਰੀਆ ਬਣਾਇਆ ਜਿਸਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.