ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ
ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ
Page Visitors: 2314

ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

January 19
09:22 2018

* ਰੋਬੋਟ ਮੂਲਰ ਸਾਹਮਣੇ ਹੋਣਗੇ ਪੇਸ਼
ਵਾਸ਼ਿੰਗਟਨ, 19 ਜਨਵਰੀ (ਪੰਜਾਬ ਮੇਲ)-ਵ੍ਹਾਈਟ ਹਾਊਸ ਦੇ ਸਾਬਕਾ ਰਣਨੀਤੀਕਾਰ ਸਟੀਵ ਬੈਨਨ ਅਮਰੀਕੀ ਚੋਣਾਂ ‘ਚ ਰੂਸੀ ਦਖ਼ਲ ਮਾਮਲਿਆਂ ‘ਚ ਪੁੱਛਗਿੱਛ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਨੇ ਗਰੈਂਡ ਜਿਊਰੀ ਦੀ ਜਗ੍ਹਾ ਵਿਸ਼ੇਸ਼ ਵਕੀਲ ਰੋਬੋਟ ਮੂਲਰ ਦੇ ਜਾਂਚਕਰਤਾਵਾਂ ਸਾਹਮਣੇ ਪੇਸ਼ ਹੋਣ ਦੀ ਹਾਮੀ ਭਰ ਦਿੱਤੀ ਹੈ। ਮੂਲਰ 2016 ‘ਚ ਹੋਈ ਅਮਰੀਕੀ ਰਾਸ਼ਟਰਪਤੀ ਚੋਣ ‘ਚ ਰੂਸ ਦੀ ਦਖ਼ਲ ਸੰਬੰਧੀ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਚੋਣਾਂ ‘ਚ ਬੈਨਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਸਲਾਹਕਾਰ ਸਨ।
ਸੂਤਰਾਂ ਅਨੁਸਾਰ ਮੂਲਰ ਨੇ ਬੈਨਨ ਨੂੰ ਪੁੱਛਗਿੱਛ ਦਾ ਇਹ ਬਦਲ ਦਿੱਤਾ ਜਿਸ ਨੂੰ ਬੈਨਨ ਨੇ ਸਵੀਕਾਰ ਕਰ ਲਿਆ ਸੀ ਪਰ ਅਜੇ ਇਹ ਸਾਫ਼ ਨਹੀਂ ਹੋ ਸਕਿਆ ਕਿ ਪੁੱਛਗਿੱਛ ਕਦੋਂ ਹੋਵੇਗੀ? ਇਸ ਪੁੱਛਗਿੱਛ ਦੌਰਾਨ ਬੈਨਨ ਨੂੰ ਆਪਣੇ ਨਾਲ ਇਕ ਵਕੀਲ ਰੱਖਣ ਦੀ ਰਾਹਤ ਮਿਲੇਗੀ ਜਦਕਿ ਗਰੈਂਡ ਜਿਊਰੀ ‘ਚ ਇਸ ਦੀ ਆਗਿਆ ਨਹੀਂ ਹੈ। ਬੈਨਨ ਨੂੰ ਪਿਛਲੇ ਸਾਲ ਜਨਵਰੀ ‘ਚ ਵ੍ਹਾਈਟ ਹਾਊਸ ‘ਚ ਮੁੱਖ ਰਣਨੀਤੀਕਾਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ। ਅਗਸਤ ‘ਚ ਹਾਲਾਂਕਿ ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖ਼ਲ ਮਾਮਲਿਆਂ ਦੀ ਮੂਲਰ ਦੇ ਇਲਾਵਾ ਸੰਸਦ ਦੀਆਂ ਕਈ ਕਮੇਟੀਆਂ ਵੀ ਜਾਂਚ ਕਰ ਰਹੀਆਂ ਹਨ।
ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਟਰੰਪ ਦੇ ਦੋ ਸਹਿਯੋਗੀ
ਟਰੰਪ ਦੇ ਦੋ ਹੋਰ ਸਹਿਯੋਗੀ ਵ੍ਹਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਰਿਕ ਡਿਅਰਬ੍ਰਨ ਅਤੇ ਸਾਬਕਾ ਚੋਣ ਪ੍ਰਬੰਧਕ ਕੋਰੀ ਲੇਵੰਡੋਵਸਕੀ ਰੂਸੀ ਦਖ਼ਲ ਮਾਮਲਿਆਂ ਦੀ ਜਾਂਚ ਕਰ ਰਹੀ ਸਦਨ ਦੀ ਗੁਪਤ ਮਾਮਲਿਆਂ ਦੀ ਇਕ ਕਮੇਟੀ ਦੇ ਸਾਹਮਣੇ ਪੇਸ਼ ਹੋਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.