ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਾਈਵੇਟ ਅਤੇ ਸਰਕਾਰੀ ਬੱਸ ਵਿਚ ਸਫਰ ਦੌਰਾਨ ਅਸ਼ਲੀਲ ਗਾਣੇ ਵਜਾਉਣ ਤੇ ਪੂਰਨ ਪਾਬੰਦੀ
ਪ੍ਰਾਈਵੇਟ ਅਤੇ ਸਰਕਾਰੀ ਬੱਸ ਵਿਚ ਸਫਰ ਦੌਰਾਨ ਅਸ਼ਲੀਲ ਗਾਣੇ ਵਜਾਉਣ ਤੇ ਪੂਰਨ ਪਾਬੰਦੀ
Page Visitors: 2326

ਪ੍ਰਾਈਵੇਟ ਅਤੇ ਸਰਕਾਰੀ ਬੱਸ ਵਿਚ ਸਫਰ ਦੌਰਾਨ ਅਸ਼ਲੀਲ ਗਾਣੇ ਵਜਾਉਣ ਤੇ ਪੂਰਨ ਪਾਬੰਦੀ
By : ਬਾਬੂਸ਼ਾਹੀ ਬਿਊਰੋ
Monday, Jan 22, 2018 05:06 PM

  •  

  •  

  • ਰੂਪਨਗਰ, 22 ਜਨਵਰੀ  2018: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਸਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਰੂਪਨਗਰ ਦੀ ਹਦੂਰ ਅੰਦਰ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਬੱਸ ਵਿਚ ਸਫਰ ਦੌਰਾਨ ਅਸ਼ਲੀਲ ਗਾਣੇ ਵਜਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ  ।
           ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿੳਂਕਿ ਪ੍ਰਾਈਵੇਟ ਅਤੇ ਸਰਕਾਰੀ ਬੱਸ ਡਰਾਈਵਰਾਂ ਵਲੋਂ ਸਫਰ ਦੌਰਾਨ ਆਪਣੀਆਂ ਬੱਸਾਂ ਵਿਚ ਬਹੁਤ ਹੀ ਅਸ਼ਲੀਲ ਗਾਣੇ ਲਗਾਏ ਜਾਂਦੇ ਹਨ। ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਵਲੋਂ ਅਜਿਹੇ ਅਸ਼ਲੀਲ ਗਾਣੇ ਲਗਾਉਣ ਤੇ ਮਨਾਹੀ ਕਰਨ ਤੇ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਅਤੇ ਆਮ ਜਨਤਾ ਦੇ ਲੋਕਾਂ ਵਿਚ ਤਕਰਾਰ ਪੈਦਾ ਹੋ ਜਾਂਦਾ ਹੈ। ਅਜਿਹੇ ਤਕਰਾਰ ਆਦਿ ਹੋਣ ਨਾਲ ਜਿੱਥੇ ਆਮ ਜਨਤਾ ਨੂੰ ਸਫਰ ਦੌਰਾਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਕਈ ਵਾਰ ਅਮਨ ਤੇ ਸ਼ਾਂਤੀ ਭੰਗ ਹੋਣ ਦਾ ਖਤਰਾ ਹੋ ਜਾਣ ਦੇ ਨਾਲ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਹੈ। 
                      ਪਾਬੰਦੀ ਦੇ ਇਹ ਹੁਕਮ  22 ਮਾਰਚ 2018 ਤੱਕ ਲਾਗੂ ਰਹਿਣਗੇ। 
    .................................................
    ਟਿੱਪਣੀ:-  ਕੀ ਪੰਜਾਬ ‘ਚ ਐਸਾ ਚੰਗਾ ਕੰਮ ਹਮੇਸ਼ਾ ਲਈ ਕਰਨਾ ਅਪਸ਼ਗੁਨ ਹੈ ? ?
    ਅਮਰ ਜੀਤ ਸਿੰਘ ਚੰਦੀ
     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.