ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੂਸੀ ਸਾਈਬਰ ਜਾਸੂਸਾਂ ਵੱਲੋਂ ਅਮਰੀਕੀ ਡਾਟਾ ਨੂੰ ਨਿਸ਼ਾਨਾ ਬਣਾਉਣਾ ਦਾ ਮਾਮਲਾ ਆਇਆ ਸਾਹਮਣੇ
ਰੂਸੀ ਸਾਈਬਰ ਜਾਸੂਸਾਂ ਵੱਲੋਂ ਅਮਰੀਕੀ ਡਾਟਾ ਨੂੰ ਨਿਸ਼ਾਨਾ ਬਣਾਉਣਾ ਦਾ ਮਾਮਲਾ ਆਇਆ ਸਾਹਮਣੇ
Page Visitors: 2327

ਰੂਸੀ ਸਾਈਬਰ ਜਾਸੂਸਾਂ ਵੱਲੋਂ ਅਮਰੀਕੀ ਡਾਟਾ ਨੂੰ ਨਿਸ਼ਾਨਾ ਬਣਾਉਣਾ ਦਾ ਮਾਮਲਾ ਆਇਆ ਸਾਹਮਣੇਰੂਸੀ ਸਾਈਬਰ ਜਾਸੂਸਾਂ ਵੱਲੋਂ ਅਮਰੀਕੀ ਡਾਟਾ ਨੂੰ ਨਿਸ਼ਾਨਾ ਬਣਾਉਣਾ ਦਾ ਮਾਮਲਾ ਆਇਆ ਸਾਹਮਣੇ

February 09
15:32 2018

ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)-ਰੂਸੀ ਸਾਈਬਰ ਜਾਸੂਸਾਂ ਦੇ ਅਮਰੀਕੀ ਮਿਲਟਰੀ ਡ੍ਰੋਨ ਤੇ ਹੋਰ ਸੰਵੇਦਨਸ਼ੀਲ ਰੱਖਿਆ ਉਪਕਰਣਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ.ਪੀ. ਦੀ ਰਿਪੋਰਟ ਮੁਤਾਬਕ ਰੂਸੀ ਜਾਸੂਸਾਂ ਨੇ ਅਮਰੀਕੀ ਰੱਖਿਆ ਸੰਸਥਾਨਾਂ ਨਾਲ ਜੁੜੇ ਈ. ਮੇਲ ਤੋਂ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਖਾਸ ਤੌਰ ‘ਤੇ ਕੀ ਚੋਰੀ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਸਪੱਸ਼ਟ ਹੈ ਕਿ ਰੂਸੀ ਹੈਕਰਾਂ ਨੇ ਅਮਰੀਕਾ ਦੀ ਰਾਸ਼ਟਰੀ ਮਹੱਤਾ ਨੂੰ ਨਿਸ਼ਾਨਾ ਬਣਾਇਆ ਹੈ।
ਫੈਂਸੀ ਬੀਅਰ ਦੇ ਨਾਂ ਨਾਲ ਮਸ਼ਹੂਰ ਹੈਕਰਾਂ ‘ਤੇ ਅਮਰੀਕਾ ਦੇ ਚੋਣ ‘ਚ ਵੀ ਦਖਲ ਦੇਣ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਮਿਲਟਰੀ ਡ੍ਰੋਨਜ਼, ਮਿਜ਼ਾਈਲਾਂ, ਰਾਕੇਟਜ਼, ਫਾਇਟਰ ਜੈਟਸ ਤੇ ਕਲਾਉਡ ਕੰਪਿਊਟਿੰਗ ਪਲੇਟਫਾਰਮ ਨਾਲ ਜੁੜੇ ਕਰੀਬ 87 ਲੋਕਾਂ ਦਾ ਹੈਕਰਾਂ ਨੇ ਪਿੱਛਾ ਕੀਤਾ। ਹੈਕਰਾਂ ਦੇ ਨਿਸ਼ਾਨੇ ‘ਤੇ ਛੋਟੀ ਡਿਫੈਂਸ ਕੰਪਨੀਆਂ ਤੋਂ ਲੈ ਕੇ ਲਾਕਹੀਡ ਮਾਰਟਿਨ ਕਾਰਪ, ਬੋਇੰਗ, ਏਅਰਬੱਸ ਗਰੁੱਪ ਤੇ ਜਨਰਲ ਆਟੋਮਿਕਸ ਵਰਗੀ ਫਰਮ ਦੇ ਵਰਕਰ ਸਨ।
ਫੈਂਸੀ ਬੀਅਰ ਨਾਲ ਜੁੜੇ ਕੁਝ ਲੋਕਾਂ ਬਾਰੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਉਹ ਅਮਰੀਕਾ ਦੇ ਸਹਿਯੋਗੀ ਦੇਸ਼ਾਂ ‘ਚ ਕੰਮ ਕਰ ਰਹੇ ਕਾਨਟ੍ਰੈਕਟਰਜ਼ ਤੋਂ ਵੀ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ‘ਚ ਸਨ। ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦਫਤਰ ਦੇ ਸਾਬਕਾ ਸੀਨੀਅਰ ਅਡਵਾਈਜ਼ਰ ਚਾਰਲਸ ਸਾਵੇਲ ਨੇ ਕਿਹਾ, ‘ਉਹ ਲੋਕ ਜਿਹੜੇ ਪ੍ਰੋਗਰਾਮਾਂ ਤੇ ਲੋਕਾਂ ਨੂੰ ਟਾਰਗੈਟ ਕਰ ਰਹੇ ਸਨ, ਉਹ ਅਮਰੀਕਾ ਲਈ ਕਾਫੀ ਮਹੱਤਵ ਰੱਖਦੇ ਹਨ।’

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.