ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੇਕਰ ਟਰੰਪ ਨਾਫਟਾ ਬੰਦ ਕਰਦੇ ਹਨ ਤਾਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਲੱਖਾਂ ਨੌਕਰੀਆਂ ਹਣਗੀਆਂ ਪ੍ਰਭਾਵਿਤ : ਟਰੂਡੋ
ਜੇਕਰ ਟਰੰਪ ਨਾਫਟਾ ਬੰਦ ਕਰਦੇ ਹਨ ਤਾਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਲੱਖਾਂ ਨੌਕਰੀਆਂ ਹਣਗੀਆਂ ਪ੍ਰਭਾਵਿਤ : ਟਰੂਡੋ
Page Visitors: 41

ਜੇਕਰ ਟਰੰਪ ਨਾਫਟਾ ਬੰਦ ਕਰਦੇ ਹਨ ਤਾਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਲੱਖਾਂ ਨੌਕਰੀਆਂ ਹਣਗੀਆਂ ਪ੍ਰਭਾਵਿਤ : ਟਰੂਡੋਜੇਕਰ ਟਰੰਪ ਨਾਫਟਾ ਕਰਦੇ ਹਨ ਤਾਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਲੱਖਾਂ ਨੌਕਰੀਆਂ ਹਣਗੀਆਂ ਪ੍ਰਭਾਵਿਤ  : ਟਰੂਡੋ

February 10
21:36 2018

ਵਾਸ਼ਿੰਗਟਨ/ਟੋਰਾਂਟੋ, 10 ਫਰਵਰੀ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ‘ਤੇ ਹਨ, ਜਿੱਥੇ ਪਹਿਲਾਂ ਉਨ੍ਹਾਂ ਯੂਨੀਵਰਸਿਟੀ ਆਫ ਸ਼ਿਕਾਗੋ ”ਚ ਨਾਫਟਾ ਅਤੇ ਕਈ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ ਤਾਂ ਉਥੇ ਹੀ ਕੈਲੇਫੋਰਨੀਆਂ ‘ਚ ਸ਼ੁੱਕਰਵਾਰ ਨੂੰ ਨਾਫਟਾ ‘ਤੇ ਚਰਚਾ ਕਰਦੇ ਹੋਏ ਜਸਟਿਨ ਟਰੂਡੋ ਨੇ ਕਿਹਾ ਕਿ ‘ਟ੍ਰੇਡ ਕੋਈ ਹਾਕੀ ਦੀ ਖੇਡ ਨਹੀਂ ਹੈ’, ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਫਟਾ ਨੂੰ ਲੈ ਕੇ ਇਸ ‘ਤੇ ਬਿਆਨ ਦੇ ਰਹੇ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਫ੍ਰੀ ਟ੍ਰੇਡ ਨੂੰ ਖਤਮ ਕਰਨਾ ਚਾਹੁੰਦੇ ਹਨ, ਜਿਸ ਨਾਲ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ‘ਚ ਹੋਣ ਵਾਲਾ ਫ੍ਰੀ ਟ੍ਰੇਡ ਬੰਦ ਹੋ ਜਾਵੇਗਾ। ਟਰੂਡੋ ਨੇ ਕਿਹਾ ਕਿ ਜੇਕਰ ਟਰੰਪ ਅਜਿਹਾ ਕਰਦੇ ਹਨ ਤਾਂ ਅਮਰੀਕਾ ਨੂੰ ਇਸ ਦਾ ਨੁਕਸਾਨ ਹੀ ਹੋਵੇਗਾ, ਜੇਕਰ ਉਹ ਨਾਫਟਾ ਨੂੰ ਖਤਮ ਕਰਦੇ ਹਨ ਤਾਂ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ‘ਚ ਲੱਖਾਂ ਨੌਕਰੀਆਂ ਪ੍ਰਭਾਵਿਤ ਹਣਗੀਆਂ।
ਉਨ੍ਹਾਂ ਟਰੰਪ ਵੱਲੋਂ ਚਲਾਏ ‘ਅਮਰੀਕਾ ਫਸਟ’ ਅਭਿਆਨ ‘ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਟਰੰਪ  ਨਾਫਟਾ ਨੂੰ ਖਤਮ ਕਰਦੇ ਹਨ ਤਾਂ ਉਨ੍ਹਾਂ ਦੇ ਇਸ ਅਭਿਆਨ ਨਾਲ ਅਮਰੀਕੀਆਂ ਦਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਟਰੰਪ ਨਾਫਟਾ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ। ਪਹਿਲਾਂ ਉਨ੍ਹਾਂ ਮੈਕਸੀਕੋ ਬਾਰਡਰ ‘ਤੇ ਕੰਧ ਬਣਾ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋ ਰਹੇ ਲੋਕਾਂ ‘ਤੇ ਕਾਰਵਾਈ ਕਰਨ ਬਾਰੇ ਗੱਲ ਕਹੀ ਸੀ ਅਤੇ ਉਥੇ ਹੀ ਹੁਣ ਟਰੰਪ ਵੱਲੋਂ ਨਾਫਟਾ ਜਿਸ ਨਾਲ ਮੈਕੀਸਕੋ, ਕੈਨੇਡਾ ਅਤੇ ਅਮਰੀਕਾ ‘ਚ ਫ੍ਰੀ-ਟ੍ਰੇਡ ਕੀਤਾ ਜਾਂਦਾ ਹੈ ਉਹ ਉਸ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਹੀ ਨੁਕਸਾਨਦੇਹ ਸਾਬਤਾ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.