ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੇਖੋ ਅਮਰਿੰਦਰ ਕਿਵੇਂ ਬਣੇ ਵੱਡੇ ਬਾਦਲ ਦੇ ਪ੍ਰਸੰਸਕ ... !
ਦੇਖੋ ਅਮਰਿੰਦਰ ਕਿਵੇਂ ਬਣੇ ਵੱਡੇ ਬਾਦਲ ਦੇ ਪ੍ਰਸੰਸਕ ... !
Page Visitors: 2332

ਦੇਖੋ ਅਮਰਿੰਦਰ ਕਿਵੇਂ ਬਣੇ ਵੱਡੇ ਬਾਦਲ ਦੇ ਪ੍ਰਸੰਸਕ ... !
By : ਬਾਬੂਸ਼ਾਹੀ ਬਿਊਰੋ
Sunday, Feb 11, 2018 06:12 PM

  • ਹੈਰਾਨ ਨਾ ਹੋਇਓ . ਹੈ ਇਹ ਬਿਲਕੁਲ ਸੱਚ . ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲੰਮੇ ਸਮੇਂ ਦੇ ਸਿਆਸੀ ਸ਼ਰੀਕ, ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਾ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਖ਼ੂਬ ਅਤੇ ਖੁੱਲ੍ਹੇਆਮ ਸਿਫ਼ਤ ਕੀਤੀ ਹੈ . ਸਿਰਫ਼ ਬਾਦਲ ਦੀ ਸਿਫ਼ਤ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਵੱਡੇ ਬਾਦਲ ਸਾਹਿਬ ਨੂੰ ਵਧਾਈ ਵੀ ਦਿੱਤੀ ਹੈ .
    ਅਜਿਹੀ ਜੱਗੋਂ -ਤੇਰ੍ਹਵੀਂ ਘਟਨਾ ਦਾ ਸਬੱਬ ਜਲੰਧਰ ਦੀ ਜੰਗੇ-ਏ-ਆਜ਼ਾਦੀ ਦੀ ਜਲੰਧਰ ਨੇੜਲੀ ਯਾਦਗਾਰ . ਕਰਤਾਰਪੁਰ ਨੇੜੇ ਬਣਾਈ ਜਾ ਰਹੀ ਇਸ ਯਾਦਗਾਰ ਦੇ ਇੱਕ ਹਿੱਸੇ ਦਾ ਦੌਰਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਯਾਦਗਾਰ ਬਹੁਤ ਕਮਾਲ ਦੀ ਅਤੇ ਆਲ੍ਹਾ ਦਰਜੇ ਦੀ . ਉਨ੍ਹਾਂ ਕਿਹਾ "ਇਸ ਤੋਂ ਅੱਛਾ ਮੈਨੂੰ ਕੋਈ ਨਹੀਂ ਲੱਗਿਆ. ਜੀਓ ਮੈਨੂੰ ਦਿਖਾਇਆ ਗਿਆ ਹੈ , ਅਜੇ ਪੂਰਾ ਨਹੀਂ ਦੇਖੀ ਪਰ ਇਹ ਟਾਪ ਕਲਾਸ ਹੈ , ਵਰਲਡ ਕਲਾਸ. ਸੱਚੀ ਗੱਲ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਯਾਦਗਾਰ ਐਨੀ ਵਧੀਆ ਹੈ ."
    ਅਮਰਿੰਦਰ ਸਿੰਘ ਨੇ ਅੱਗੇ ਕਿਹਾ, " ਅੰਮ੍ਰਿਤਸਰ ਦਾ ਮਿਲਟਰੀ ਮਿਊਜ਼ੀਅਮ , ਵਿਰਾਸਤ-ਏ-ਖ਼ਾਲਸਾ ਅਤੇ ਜੰਗੇ -ਏ-ਆਜ਼ਾਦੀ ਦੀ ਯਾਦਗਾਰ , ਇਹ ਸਾਰੇ ਹੀ ਵਰਲਡ ਕਲਾਸ ਨੇ .ਇਸ ਲਈ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈ ਦਿੰਦਾ ਹਾਂ।  ਉਨ੍ਹਾਂ ਨੇ ਬਹੁਤ ਮਹਾਨ ਕੰਮ ਕੀਤਾ ਹੈ ( ਹੀ ਹੈਜ਼ ਡਨ ਏ ਗਰੇਟ ਜੌਬ )."
    ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ,ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਸੀਨੀਅਰ ਅਫ਼ਸਰ ਅਤੇ ਕੁਝ ਸਿਆਸਤਦਾਨ ਵੀ ਮੌਜੂਦ ਸਨ .
    ਲਗਭਗ ਦੋ ਦਹਾਕਿਆਂ ਤੋਂ ਇੱਕ ਪੱਤਰਕਾਰ ਵਜੋਂ ਮੈਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਆਸੀ ਅਤੇ ਸਮਾਜਿਕ ਸਰਗਰਮੀਆਂ ਨੂੰ ਕਵਰ ਕਰਦਾ ਰਿਹਾ ਹਾਂ ਜਾਂ ਦੇਖ-ਸੁਣ ਰਿਹਾ ਹਾਂ ਜਦੋਂ ਦੇ ਉਹ ਅਕਾਲੀ ਦਲ ਵਿਚੋਂ ਨਿਕਲ ਕੇ ਮੁੜ ਕਾਂਗਰਸ ਵਿਚ ਸ਼ਾਮਲ ਹੋਏ ਸ਼ਾਇਦ ਹੀ ਕਦੇ ਉਨ੍ਹਾਂ ਵੱਡੇ ਬਾਦਲ ਸਾਹਿਬ ਦੀ ਅਜਿਹੇ ਢੰਗ ਨਾਲ ਸਿਫ਼ਤ ਕੀਤੀ ਹੋਵੇ,

    ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨਾਲ -ਫਾਈਲ ਫੋਟੋ
    ਅਕਸਰ ਆਪਣੇ ਭਾਸ਼ਣਾਂ ਜਾਂ ਟਿੱਪਣੀਆਂ ਵਿਚ ਕੈਪਟਨ ਸਾਹਿਬ ਬਾਦਲ ਸਾਹਿਬ ਦੀ ਦੀ ਰਾਜ-ਪ੍ਰਬੰਧਕੀ ਕਾਬਲੀਅਤ 'ਤੇ ਸਵਾਲ ਖੜ੍ਹੇ ਕਰਦੇ ਰਹੇ ਨੇ . ਵਿਅੰਗ ਨਾਲ  ਜਾਂ ਵੱਡੇ ਬਾਦਲ ਦੀ ਸਿਆਸੀ ਮੁਹਾਰਤ ਅਤੇ ਚੁਸਤ-ਚਲਾਕੀ ਨੂੰ "ਸ਼ਾਤਰ ਪੁਣਾ" ਕਰਾਰ ਦੇ ਕੇ ਨਾਂਹ  -ਪੱਖੀ ਢੰਗ ਨਾਲ ਟਿੱਪਣੀਆਂ ਕਰਦੇ ਤਾਂ ਅਮਰਿੰਦਰ ਸਿੰਘ ਬਹੁਤ ਵਾਰ ਸੁਣਦੇ ਰਹੇ ਹਾਂ ਪਰ ਸਿੱਧੇ ਅਤੇ ਸਪਸ਼ਟ ਸ਼ਬਦਾਂ ਵਿਚ ਰਾਜ-ਭਾਗ ਨਾਲ ਸਬੰਧਿਤ ਕਿਸੇ ਪ੍ਰਾਪਤੀ ਲਈ ਉਨ੍ਹਾਂ ਵੱਡੇ ਬਾਦਲ ਦੀ ਤਾਰੀਫ਼ ਦੇ ਪੁਲ ਬੰਨ੍ਹੇ ਹੋਣ ,ਘਟੋਂ-ਘੱਟ ਅਜਿਹਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ -ਸੁਣਿਆ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.