ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਸਟਿਨ ਟਰੂਡੋ ਦੇ ਕਾਫਲੇ ਵਾਲੀ ਗੱਡੀ ਹਾਦਸਾਗ੍ਰਸਤ, ਤਿੰਨ ਜ਼ਖ਼ਮੀ
ਜਸਟਿਨ ਟਰੂਡੋ ਦੇ ਕਾਫਲੇ ਵਾਲੀ ਗੱਡੀ ਹਾਦਸਾਗ੍ਰਸਤ, ਤਿੰਨ ਜ਼ਖ਼ਮੀ
Page Visitors: 2317
 

ਜਸਟਿਨ ਟਰੂਡੋ ਦੇ ਕਾਫਲੇ ਵਾਲੀ ਗੱਡੀ ਹਾਦਸਾਗ੍ਰਸਤ, ਤਿੰਨ ਜ਼ਖ਼ਮੀਜਸਟਿਨ ਟਰੂਡੋ ਦੇ ਕਾਫਲੇ ਵਾਲੀ ਗੱਡੀ ਹਾਦਸਾਗ੍ਰਸਤ, ਤਿੰਨ ਜ਼ਖ਼ਮੀ

February 11
19:34 2018

ਲਾਸ ਏਂਜਲਸ (ਕੈਲੀਫੋਰਨੀਆ), 11 ਫਰਵਰੀ (ਪੰਜਾਬ ਮੇਲ)- ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫ਼ਲੇ ਦੀ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਅਮਰੀਕਾ ਦੌਰੇ ’ਤੇ ਹਨ ਅਤੇ ਅੱਜ ਉਨ੍ਹਾਂ ਦੀਆਂ ਗੱਡੀਆਂ ਦਾ ਕਾਫ਼ਲਾ ਚਹੁੰਮਾਰਗੀ ਹਾਈਵੇਅ ’ਤੇ ਜਾ ਰਿਹਾ ਸੀ। ਇਸ ਦੌਰਾਨ ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਇੱਕ ਅਧਿਕਾਰੀ ਦੇ ਮੋਟਰਸਾਈਕਲ ਨਾਲ ਕਾਫ਼ਲੇ ਵਿੱਚ ਸ਼ਾਮਲ ਇੱਕ ਕਾਲੇ ਰੰਗ ਦੀ 2008 ਟੋਇਟਾ ਹਾਈਲੈਂਡਰ ਕਾਰ ਟਕਰਾ ਗਈ, ਜਿਸ ਕਾਰਨ ਪੁਲਿਸ ਅਧਿਕਾਰੀ ਸਮੇਤ ਕਾਰ ਡਰਾਈਵ ਕਰ ਰਹੀ ਇੱਕ ਔਰਤ ਅਤੇ ਉਸ ਦਾ ਬੱਚਾ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਦੀ ਜਾਨ ਬਚ ਗਈ, ਪਰ ਉਸ ਦਾ ਕਾਫੀ ਖੂਨ ਵਹਿ ਗਿਆ।
ਪ੍ਰਧਾਨ ਮੰਤਰੀ ਦੀ ਕਾਰ ਇਸ ਹਾਦਸੇ ਵਿੱਚ ਸ਼ਾਮਲ ਨਹੀਂ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਨੂੰ ਇਸ ਘਟਨਾਂ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਦਾ ਸਟਾਫ਼ ਸਥਾਨਕ ਅਧਿਕਾਰੀਆਂ ਨਾਲ ਘਟਨਾਂ ਸਬੰਧੀ ਸੰਪਰਕ ਵਿੱਚ ਹੈ।
ਇਹ ਘਟਨਾ ‘ਰੋਨਾਲਡ ਰੀਗਨ ਰਾਸ਼ਟਰਪਤੀ ਲਾਇਬਰੇਰੀ’ ਨੇੜੇ ਉਸ ਵੇਲੇ ਵਾਪਰੀ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਉਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ’ ਦੇ ਲਾਭ ਸਬੰਧੀ ਇੱਕ ਸਮਾਗਮ ਨੂੰ ਸੰਬੋਧਨ ਕਰਨ ਬਾਅਦ ਵਾਪਸ ਜਾ ਰਹੇ ਸਨ।
ਸਾਰਜੈਂਟ ਸੌਲ ਗੋਮੇਜ਼, ਜਿਹੜੇ ਕਿ ਉਸ ਵੇਲੇ ਹਾਈਵੇਅ ਪੈਟਰੋਲ ’ਤੇ ਸਨ, ਨੇ ਕਿਹਾ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਕੈਲੀਫੋਰਨੀਆ ਹਾਈਵੇਅ ਪੈਟਰੋਲ ਦਾ ਇੱਕ ਅਧਿਕਾਰੀ, ਜਿਹੜਾ ਕੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸੀ। ਉਹ ਦੂਜੇ ਵਾਹਨਾਂ ਨੂੰ ਕਾਫ਼ਲੇ ਤੋਂ ਦੂਰ ਕਰਨ ਲਈ ਪ੍ਰਧਾਨ ਮੰਤਰੀ ਦੇ ਵਾਹਨ ਅੱਗੇ ਜਾ ਰਿਹਾ ਸੀ ਤਾਂ ਜੋ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਪਵੇ। ਇਸ ਦੌਰਾਨ ਇੱਕ ਵਾਹਨ ਇਕਦਮ ਖੱਬੇ ਮੁੜਿਆ ਅਤੇ ਦੋ ਵਾਹਨ ਚੌਰਾਹੇ ਨਾਲ ਟਕਰਾ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰ ਪੁਲਿਸ ਅਧਿਕਾਰੀ ਅਤੇ ਇੱਕ ਕਾਰ ਡਰਾਈਵ ਕਰ ਰਹੀ ਔਰਤ ਤੇ ਉਸ ਦਾ ਬੱਚਾ ਜ਼ਖ਼ਮੀ ਹੋ ਗਏ। ਗੋਮੇਜ਼ ਨੇ ਕਿਹਾ ਕਿ ਇਸ ਦੌਰਾਨ ਜਾਂਚਕਰਤਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਰੋਡ ਕਈ ਘੰਟੇ ਜਾਮ ਰਿਹਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.