ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਸਕੋ ‘ਚ ਰੂਸ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ, ਸਾਰੇ 71 ਯਾਤਰੀਆਂ ਦੀ ਮੌਤ
ਮਾਸਕੋ ‘ਚ ਰੂਸ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ, ਸਾਰੇ 71 ਯਾਤਰੀਆਂ ਦੀ ਮੌਤ
Page Visitors: 2311

ਮਾਸਕੋ ‘ਚ ਰੂਸ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ, ਸਾਰੇ 71 ਯਾਤਰੀਆਂ ਦੀ ਮੌਤਮਾਸਕੋ ‘ਚ ਰੂਸ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ, ਸਾਰੇ 71 ਯਾਤਰੀਆਂ ਦੀ ਮੌਤ

February 11
19:32 2018

ਮਾਸਕੋ, 11 ਫਰਵਰੀ (ਪੰਜਾਬ ਮੇਲ)- ਰੂਸ ਦਾ ਯਾਤਰੀ ਜਹਾਜ਼ ਮਾਸਕੋ ‘ਚ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ 62 ਮੁਸਾਫਰ ਸਵਾਰ ਸੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਸਣੇ 71 ਲੋਕ ਮਾਰੇ ਗਏ ਹਨ। ਜਹਾਜ਼ ਏਐਨ-148 ਨੇ ਮਾਸਕੋ ਹਵਾਈ ਅੱਡੇ ਤੋਂ ਓਰਸਕ ਲਈ ਉਡਾਣ ਭਰੀ ਸੀ ਤੇ ਕੁੱਝ ਸਮੇਂ ਮਗਰੋਂ ਰਡਾਰ ਨਾਲ ਇਸ ਦਾ ਸੰਪਰਕ ਟੁੱਟ ਗਿਆ ਤੇ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਸੇਵਾਵਾਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਹਾਜ਼ ਕਰੈਸ਼ ਹੋ ਗਿਆ ਹੈ ਅਤੇ ਇਸ ਜਹਾਜ਼ ‘ਚ ਸਵਾਰ ਕਿਸੇ ਵੀ ਵਿਅਕਤੀ ਦੇ ਬਚੇ ਹੋਣ ਦੀ ਕੋਈ ਉਮੀਦ ਨਾ ਦੇ ਬਰਾਬਰ ਹੈ। ਜਾਣਕਾਰੀ ਮੁਤਾਬਿਕ ਇਹ ਜਹਾਜ਼ ਮਾਸਕੋ ਨੇੜੇ ਆਰਗੁਨੋ ਪਿੰਡ ‘ਚ ਡਿੱਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.