ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚੀ
ਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚੀ
Page Visitors: 2327

ਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚੀਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚੀ

February 12
21:24 2018
ਰਾਂਚੀ, 12 ਫਰਵਰੀ (ਪੰਜਾਬ ਮੇਲ)- ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਬਿਰਸਾਮੁੰਡਾ ਕੌਮਾਂਤਰੀ ਹਵਾਈ ਅੱਡੇ ‘ਤੇ ਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚ ਗਈ, ਜਦੋਂ ਸਮਾਂ ਰਹਿੰਦੇ ਹੀ ਪਾਇਲਟ ਨੂੰ ਤਕਨੀਕੀ ਖਾਮੀਆਂ ਦਾ ਪਤਾ ਲੱਗ ਗਿਆ। ਰਾਂਚੀ ਤੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇੰਡੀਗੋ ਏਅਰਲਾਈਨਸ ਦੇ ਜਹਾਜ਼ 6ਈ 398 ‘ਚ ਕੁਝ ਤਕਨੀਕੀ ਖਰਾਬੀ ਆ ਗਈ ਤੇ ਪਾਇਲਟ ਨੂੰ ਇਸ ਦਾ ਅੰਦਾਜ਼ਾ ਹੋ ਗਿਆ ਤੇ ਉਸ ਨੇ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਚਾ ਲਿਆ।
 

ਏਅਰਪੋਰਟ ਦੇ ਸੂਤਰਾਂ ਨੇ ਦੱਸਿਆ ਕਿ ਗ੍ਰਾਊਂਡ ਰਨ ਦੌਰਾਨ ਹੀ ਪਾਇਲਟ ਨੂੰ ਜਹਾਜ਼ ‘ਚ ਤਕਨੀਕੀ ਖਰਾਬੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਪਲੇਨ ਰੋਕ ਕੇ ਇਸ ਦੀ ਜਾਂਚ ਕੀਤੀ। ਤਕਨੀਕੀ ਸਮੱਸਿਆ ਦੂਰ ਕਰਨ ‘ਚ ਇੰਜੀਨੀਅਰਜ਼ ਨੂੰ ਕਰੀਬ ਢਾਈ ਘੰਟਿਆਂ ਦਾ ਸਮਾਂ ਲੱਗ ਗਿਆ। ਸਵੇਰੇ 9:35 ‘ਤੇ ਜਹਾਜ਼ ਨੂੰ ਉਡਾਣ ਭਰਨੀ ਸੀ ਪਰ ਜਹਾਜ਼ ਨੂੰ ਕਰੀਬ 12 ਵਜੇ ਰਵਾਨਾ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.