ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੰਮੂ-ਕਸ਼ਮੀਰ ‘ਚ ਸੁਜਵਾਂ ਆਰਮੀ ਕੈਂਪ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਹੋਇਆ ਸਾਵਧਾਨ
ਜੰਮੂ-ਕਸ਼ਮੀਰ ‘ਚ ਸੁਜਵਾਂ ਆਰਮੀ ਕੈਂਪ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਹੋਇਆ ਸਾਵਧਾਨ
Page Visitors: 2321

ਜੰਮੂ-ਕਸ਼ਮੀਰ ‘ਚ ਸੁਜਵਾਂ ਆਰਮੀ ਕੈਂਪ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਹੋਇਆ ਸਾਵਧਾਨਜੰਮੂ-ਕਸ਼ਮੀਰ ‘ਚ ਸੁਜਵਾਂ ਆਰਮੀ ਕੈਂਪ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਹੋਇਆ ਸਾਵਧਾਨ

February 12
16:34 2018

ਸ਼੍ਰੀਨਗਰ, 12 ਫਰਵਰੀ (ਪੰਜਾਬ ਮੇਲ)-ਜੰਮੂ—ਕਸ਼ਮੀਰ ‘ਚ ਸੁਜਵਾਂ ਆਰਮੀ ਕੈਂਪ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਾਵਧਾਨ ਹੋ ਗਿਆ ਹੈ। ਉਸ ਨੂੰ ਡਰ ਹੈ ਕਿ ਭਾਰਤ ਬਦਲਾ ਲੈਣ ਲਈ ਦੁਬਾਰਾ ਫਿਰ ਤੋਂ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ। ਸੂਤਰਾਂ ਮੁਤਾਬਕ ਆਪਣੀ ਇਸ ਚਿੰਤਾ ਕਾਰਨ ਪਾਕਿਸਤਾਨ ਨੇ ਭਾਰਤ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਸੁਜਵਾਂ ਹਮਲੇ ਦਾ ਬਦਲਾ ਲੈਣ ਲਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰੇ, ਜਿਸ ਨਾਲ ਹਾਲਾਤ ਹੋਰ ਤਣਾਅਪੂਰਣ ਹੋ ਜਾਣ।
ਦਰਅਸਲ ਭਾਰਤੀ ਫੌਜ ਨੇ ਸੁਜਵਾਂ ਕੈਂਪ ‘ਤੇ ਹਮਲੇ ਲਈ ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ਜ਼ੈਸ-ਏ-ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੂੰ ਪਾਕਿਸਤਾਨ ਨੇ ਖਾਰਜ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਪੱਖ ਹਮੇਸ਼ਾ ਤੋਂ ਬਿਨਾ ਉਚਿਤ ਜਾਂਚ ਕੀਤੇ ਗੈਰ ਜ਼ਿੰਮੇਦਰਾਨਾ ਬਿਆਨ ਦਿੰਦੇ ਹੋਏ ਦੋਸ਼ ਲਗਾਉਂਦਾ ਹੈ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ‘ਚ ਚੱਲ ਰਹੇ ਫੌਜ ਵਿਦਰੋਹ ਤੋਂ ਧਿਆਨ ਹਟਾਉਣ ਲਈ ਭਾਰਤ ਅਜਿਹੇ ਦੋਸ਼ ਲਗਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਭਰੋਸਾ ਜਤਾਇਆ ਕਿ ਕਸ਼ਮੀਰ ‘ਚ ਜ਼ੁਲਮ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰਾ ਭਾਰਤ ‘ਤੇ ਦਬਾਵ ਬਣਾਏਗਾ। ਉਨ੍ਹਾਂ ਨੇ ਐੱਲ. ਓ. ਸੀ. ਪਾਰ ਕਿਸੇ ਵੀ ਤਰ੍ਹਾਂ ਦੀ ਜਵਾਬੀ ਕਾਰਵਾਈ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.