ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਗੁਰਪ੍ਰੀਤ ਸਿੱਧੂ ਨੇ ਕਾਂਗਰਸ ਛੱਡੀ
ਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਗੁਰਪ੍ਰੀਤ ਸਿੱਧੂ ਨੇ ਕਾਂਗਰਸ ਛੱਡੀ
Page Visitors: 2326

ਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਗੁਰਪ੍ਰੀਤ ਸਿੱਧੂ ਨੇ ਕਾਂਗਰਸ ਛੱਡੀਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਗੁਰਪ੍ਰੀਤ ਸਿੱਧੂ ਨੇ ਕਾਂਗਰਸ ਛੱਡੀ

February 12
17:29 2018

ਆਪ ‘ਚ ਸ਼ਾਮਿਲ ਅਤੇ ਵਾਰਡ 71 ਦੀ ਉਮੀਦਵਾਰ ਘੋਸ਼ਿਤ
ਲੁਧਿਆਣਾ, 12 ਫਰਵਰੀ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿਚ ਕਾਂਗਰਸ ਪਾਰਟੀ ਨੁੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਮਹਿਲਾ ਕਾਂਗਰਸ ਪੰਜਾਬ ਦੀ ਉੱਪ ਪ੍ਰਧਾਨ ਗੁਰਪ੍ਰੀਤ ਕੌਰ ਸਿੱਧੂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪ ਲੁਧਿਆਣਾ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਸੂਬਾ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਅਤੇ ਆਪ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਦੀ ਮੌਜੂਦਗੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣੀਆਂ ਸੈਂਕੜੇ ਸਾਥਣਾਂ ਅਤੇ ਕਾਂਗਰਸ ਅਹੁਦੇਦਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ। ਅਾਮ ਆਦਮੀ ਪਾਰਟੀ ਵਲੋਂ ਬੀਬੀ ਗੁਰਪ੍ਰੀਤ ਕੌਰ ਸਿੱਧੂ ਨੂੰ ਵਾਰਡ 71 ਤੋਂ ਪਾਰਟੀ ਦੀ ਉਮੀਦਵਾਰ ਬਣਾ ਦਿੱਤਾ ਗਿਆ।
ਬੀਬੀ ਸਿਧੂ ਨਾਲ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਰਿੰਦਰ ਕੌਰ ਨੀਲੂ, ਰੀਨਾ ਰਾਵਤ, ਆਸ਼ਾ ਰਾਣੀ, ਮਹਿੰਦਰਪਾਲ ਕੌਰ, ਮਲਕੀਅਤ ਕੌਰ, ਹਰਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਗਰੇਵਾਲ, ਗੁਰਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ ਪ੍ਰਦੇਸੀ ਸ਼ਾਮਿਲ ਸਨ। ਆਪ ਨੇਤਾਵਾਂ ਨੇ ਬੀਬੀ ਸੰਧੂ ਅਤੇ ਸਾਥੀਆਂ ਦਾ ਪਾਰਟੀ ਚ ਸੁਆਗਤ ਕਰਦੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਸਿਕੰਦਰ ਸਿੰਘ ਅੌਜਲਾ, ਬਲਦੇਵ ਸਿੰਘ, ਮਾਸਟਰ ਹਰੀ ਸਿੰਘ ਵੀ ਹਾਜਿਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.