ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
...ਜਦੋਂ ਪੰਜਾਬ ਦੇ ਮੰਤਰੀ ਨੇ ਸਿੱਕੇ ਨਾਲ ਟਾਸ ਕਰ ਕੇ ਦਿੱਤੀ ਲੈਕਚਰਾਰ ਨੂੰ ਪੋਸਟਿੰਗ
...ਜਦੋਂ ਪੰਜਾਬ ਦੇ ਮੰਤਰੀ ਨੇ ਸਿੱਕੇ ਨਾਲ ਟਾਸ ਕਰ ਕੇ ਦਿੱਤੀ ਲੈਕਚਰਾਰ ਨੂੰ ਪੋਸਟਿੰਗ
Page Visitors: 2323

...ਜਦੋਂ ਪੰਜਾਬ ਦੇ ਮੰਤਰੀ ਨੇ ਸਿੱਕੇ ਨਾਲ ਟਾਸ ਕਰ ਕੇ ਦਿੱਤੀ ਲੈਕਚਰਾਰ ਨੂੰ ਪੋਸਟਿੰਗ
By : ਬਾਬੂਸ਼ਾਹੀ ਬਿਊਰੋ
Tuesday, Feb 13, 2018 09:22 AM

  • ਸਾਡਾ ਨਵੇਕਲਾ ਸੂਬਾ ਪੰਜਾਬ ਅਤੇ ਇਸ ਦੇ ਰੌਚਿਕ ਅਤੇ ਅਨੋਖੇ ਵਜ਼ੀਰ ਜਿਹੜੇ ਪੋਸਟਿੰਗ ਆਰਡਰ ਕਰਨ ਲਈ ਟਾਸ -ਵਿਧੀ ਅਪਣਾਉਂਦੇ ਹਨ . ਅਚੰਭੇ ਵਾਲੀ ਘਟਨਾ ਜ਼ਰੂਰ ਹੈ ਪਰ ਹੈ ਇਹ ਸੱਚੀ . ਇਹ ਦਿਲਚਸਪ ਕਾਰਨਾਮਾ ਕੀਤਾ ਹੈ ਪਹਿਲਾਂ ਹੀ ਚਰਚਾ'ਚ ਰਹੇ ਮੰਤਰੀ ਚਰਨਜੀਤ ਚੰਨੀ ਨੇ . ਚੰਨੀ ਸਾਹਿਬ ਨੇ ਆਪਣੇ ਮਹਿਕਮੇ ਵਿਚ ਆਪਣੇ ਸਿਆਸੀ ਅਤੇ ਵਜ਼ਾਰਤੀ ਕੈਰੀਅਰ ਨੂੰ ਇੱਕ ਨਵਾਂ ਚੰਨ ਲਾਉਂਦਿਆਂ ਨਵੀਂ ਨੌਕਰੀ ਦੇ ਪੋਸਟਿੰਗ ਆਰਡਰ ਵੀ ਟਾਸ ਕਰ ਕੇ ਜਾਰੀ ਕੀਤੇ .
    ਇਹ ਮੌਕਾ ਸੀ ਪੰਜਾਬ ਦੇ ਤਕਨੀਕੀ ਸਿੱਖਿਆ ਮਹਿਕਮੇ ਲਈ ਨਵੇਂ ਭਰਤੀ  ਕੀਤੇ ਮਕੈਨੀਕਲ ਲੈਕਚਰਾਰਜ਼ ਨੂੰ ਪੋਸਟਿੰਗ ਦੇਣ ਦਾ . ਕੁੱਲ 37 ਜਣੇ ਸਨ . ਚੰਨੀ ਜੀ ਨੇ ਇਹ ਤਾਂ ਬਹੁਤ ਚੰਗੀ ਪਹਿਲਕਦਮੀ ਕੀਤੀ ਕਿ ਪੋਸਟਿੰਗ ਲਈ ਜਗਾ ਉਨ੍ਹਾਂ ਨੂੰ ਪੁੱਛ ਕੇ ਦੇਣੀ ਹੈ . ਬਾਕੀ ਸਭ ਨੂੰ ਤਾਂ ਪੋਸਟਿੰਗ ਲਈ ਸਟੇਸ਼ਨ ਦੇ ਦਿੱਤੇ ਗਏ ਪਰ ਪਾਲੀਟੈਕਨਿਕ ਬਰੇਟੇ ਦੀ ਪੋਸਟਿੰਗ ਲਈ ਦੋ ਲੈਕਚਰਾਰਜ਼ ਨੇ ਬਰਾਬਰ  ਦਾਅਵਾ ਕਰ ਦਿੱਤਾ . 
    ਚੰਨੀ ਸਾਹਿਬ ਨੇ ਐਲਾਨ ਕੀਤਾ ਕਿ ਇਸ ਦਾ ਨਿਬੇੜਾ ਟਾਸ ਕਰ ਕੇ ਕੀਤਾ ਜਾਵੇਗਾ . ਉਨ੍ਹਾਂ ਇੱਕ ਸਿੱਕਾ ਲਿਆ , ਦੋਹਾਂ ਉਮੀਦਵਾਰਾਂ ਤੋਂ ਪੁੱਠ-ਚਿੱਤ ਦੀ ਚੋਣ ਪੁੱਛੀ . ਤੇ ਕੁਰਸੀ ਤੇ ਬੈਠਿਆਂ ਹੀ ਸਭ ਦੇ ਸਾਹਮਣੇ ਸਿੱਕਾ ਉਛਾਲਿਆ . ਹਥੇਲੀ ਤੇ ਰੱਖਿਆ ਤੇ ਜਿਸ ਦਾ ਪਾਸਾ ਉੱਪਰ ਆਇਆ ਉਸ ਨੂੰ ਬਰੇਟੇ ਦੇ ਆਰਡਰ ਦੇ ਦਿੱਤੇ . 


    ਚੰਨੀ ਵੱਲੋਂ ਸ਼ੁਰੂ ਕੀਤੀ ਗਈ ਇਸ ਨਵੀਂ ਸਰਕਾਰੀ ਵਿਧੀ ਦੀ ਵੀਡੀਓ ਵੀ ਨਸ਼ਰ ਹੋ ਗਈ . ਨਿਊਜ਼ 18 ਨੇ ਖ਼ਬਰ ਵੀ ਚਲਾ ਦਿੱਤੀ . 
    ਬਾਬੂਸ਼ਾਹੀ ਡਾਟ ਕਾਮ ਵੱਲੋਂ ਚੰਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਵਿਧੀ ਨੂੰ ਜਾਇਜ਼ ਠਹਿਰਾਇਆ . ਚੰਨੀ  ਨੇ ਕਿਹਾ " ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ . ਇੱਕ ਪੋਸਟ ਲਈ ਦੋ ਇੱਕੋ ਜਿਹੇ ਦੋ ਦਾਅਵੇਦਾਰ ਹੋ ਗਏ ਸਨ ਤਾਂ ਮੈਂ ਫ਼ੈਸਲਾ ਟਾਸ ਕਰ ਕੇ ਕਰ ਦਿੱਤਾ . " 


    ਹੁਣ ਦੇਖਣਾ ਇਹ ਹੈ ਕਿ ਕੈਪਟਨ ਸਰਕਾਰ ਦੇ ਹੋਰ ਮਹਿਕਮਿਆਂ ਵਿਚ ਵੀ ਸਟੇਸ਼ਨ ਦੇਣ ਵੇਲੇ ਇਹ ਪੋਸਟਿੰਗ -ਵਿਧੀ
    ਮਕਬੂਲ  ਹੋਵੇਗੀ ਕਿ ਨਹੀਂ ?
    ਵੈਸੇ ਚੰਨੀ ਹੋਰੀਂ ਰੌਣਕੀ ਵਜ਼ੀਰ ਹਨ, ਅਜਿਹੀ ਕੋਈ ਨਾ ਕੋਈ ਰੌਣਕੀ ਖ਼ਬਰ ਬਣਾਉਂਦੇ ਹੀ ਰਹਿੰਦੇ ਨੇ  . ਉਹ  ਪਹਿਲੀ ਵਾਰ ਚਰਚਾ ਵਿਚ ਨਹੀਂ ਆਏ . ਕਦੇ ਉਹ ਐਮ ਏ ਅਤੇ ਐਮ ਫਿਲ ਦੇ ਇਮਿਤਿਹਾਨਾਂ ਕਰ ਕੇ , ਕਦੇ ਹਾਥੀ ਦੀ ਸਵਾਰੀ ਕਰ ਕੇ ਅਤੇ ਕਦੇ ਆਪਣੀ ਸਰਕਾਰੀ ਕੋਠੀ ਅੱਗੇ ਮਨਮਰਜ਼ੀ ਦੀ ਸੜਕ ਦੀ ਉਸਾਰੀ ਕਰ ਕੇ ਮੀਡੀਆ ਦੀਆਂ ਖ਼ਬਰਾਂ ਵਿਚ ਹੀ ਰਹਿੰਦੇ ਨੇ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.