ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਰਜੀਤ ਸੱਜਣ ਨੇ ਕੀਤੀ ਵਕਾਲਤ ਟਰੂਡੋ -ਅਮਰਿੰਦਰ ਮੀਟਿੰਗ ਦੀ ?
ਹਰਜੀਤ ਸੱਜਣ ਨੇ ਕੀਤੀ ਵਕਾਲਤ ਟਰੂਡੋ -ਅਮਰਿੰਦਰ ਮੀਟਿੰਗ ਦੀ ?
Page Visitors: 2309

ਹਰਜੀਤ ਸੱਜਣ ਨੇ ਕੀਤੀ ਵਕਾਲਤ ਟਰੂਡੋ -ਅਮਰਿੰਦਰ ਮੀਟਿੰਗ ਦੀ ?
By : ਬਾਬੂਸ਼ਾਹੀ ਬਿਊਰੋ
Sunday, Feb 18, 2018 07:04 PM

  • ਹਰਜੀਤ ਸੱਜਣ ਨੇ ਕੀਤੀ ਵਕਾਲਤ ਟਰੂਡੋ -ਅਮਰਿੰਦਰ ਮੀਟਿੰਗ ਦੀ ?
    ਨਵੀਂ ਦਿੱਲੀ , 18 ਫਰਵਰੀ , 2018 : ਸਮਝਿਆ ਜਾਂਦਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ  ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਮੀਟਿੰਗ ਹੋਣੀ ਚਾਹੀਦੀ ਹੈ .ਦਿੱਲੀ ਵਿਚ ਪ੍ਰਧਾਨ ਮੰਤਰੀ ਨਾਲ ਆਏ ਮੀਡੀਆ ਕਰਮੀਆਂ ਦੀ ਸੂਚਨਾ ਅਨੁਸਾਰ ਹਰਜੀਤ ਸੱਜਣ ਨੇ ਦੋਹਾਂ ਨੇਤਾਵਾਂ ਵਿਚਕਾਰ ਮੀਟਿੰਗ ਕਰਾਉਣ ਦਾ ਸੁਝਾਅ , ਕੈਨੇਡਾ ਦੇ ਭਾਰਤ ਵਿਚਲੇ ਹਾਈ ਕਮਿਸ਼ਨਰ ਨੂੰ ਦਿੱਤਾ ਹੈ .ਸਰਕਾਰੀ ਤੌਰ ਤੇ ਕਿਸੇ ਪਾਸਿਓਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਹਰਜੀਤ ਸੱਜਣ ਨੇ ਆਪਣੀ ਇਹ ਰਾਏ ਕਿਸ ਲਹਿਜ਼ੇ ਵਿਚ ਦਿੱਤੀ ਅਤੇ ਨਾ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਹਾਈ ਕਮਿਸ਼ਨ ਵੱਲੋਂ ਅੱਗੋਂ ਕਿਸ ਤਰ੍ਹਾਂ ਦਾ ਹੁੰਗਾਰਾ ਦਿੱਤਾ ਗਿਆ ਪਰ ਇਹ ਸੂਚਨਾ ਆਈ ਹਾਈ ਕਮਿਸ਼ਨ ਦਫ਼ਤਰ ਦੇ ਸੂਤਰਾਂ ਤੋਂ ਹੈ .
    ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਕਰਾਰ ਦੇਕੇ , ਉਨ੍ਹਾਂ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਸੀ ਜਿਸ ਤੋਂ ਬਾਅਦ ਹੀ ਕੈਪਟਨ ਸਰਕਾਰ  ਅਤੇ ਕੈਨੇਡਾ ਸਰਕਾਰ ਦੌਰਾਨ ਤਣਾਅ ਵਾਲਾ ਮਾਹੌਲ ਬਣ ਗਿਆ ਸੀ . 
    ਇਸ ਦੇ ਸਿੱਟੇ ਵਜੋਂ  ਹੀ ਅਜੇ ਤੱਕ ਟਰੂਡੋ ਦੇ ਭਾਰਤ ਅਤੇ ਪੰਜਾਬ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਕੋਈ ਪ੍ਰੋਗਰਾਮ ਸ਼ਾਮਲ ਨਹੀਂ ਕੀਤਾ ਗਿਆ ਸੀ . 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.