ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
53 ਡੇਰਾ ਪ੍ਰੇਮੀਆਂ ਤੋਂ ਦੇਸ਼ਧਰੋਹ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾਵਾਂ ਹਟਾਉਣ ਦੇ ਆਦੇਸ਼
53 ਡੇਰਾ ਪ੍ਰੇਮੀਆਂ ਤੋਂ ਦੇਸ਼ਧਰੋਹ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾਵਾਂ ਹਟਾਉਣ ਦੇ ਆਦੇਸ਼
Page Visitors: 2353

53 ਡੇਰਾ ਪ੍ਰੇਮੀਆਂ ਤੋਂ ਦੇਸ਼ਧਰੋਹ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾਵਾਂ ਹਟਾਉਣ ਦੇ ਆਦੇਸ਼53 ਡੇਰਾ ਪ੍ਰੇਮੀਆਂ ਤੋਂ ਦੇਸ਼ਧਰੋਹ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾਵਾਂ ਹਟਾਉਣ ਦੇ ਆਦੇਸ਼

February 19
21:29 2018

ਪੰਚਕੂਲਾ, 19 ਫਰਵਰੀ (ਪੰਜਾਬ ਮੇਲ)- ਪੰਚਕੂਲਾ ‘ਚ ਪਿਛਲੇ ਸਾਲ 25 ਅਗਸਤ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਵੱਡਾ ਝਟਕਾ ਲੱਗਾ ਹੈ। ਮਾਮਲੇ ਵਿਚ 53 ਦੋਸ਼ੀਆਂ ‘ਤੇ ਦੇਸ਼ਧਰੋਹ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾਵਾਂ ਹਟਾਉਣ ਦੇ ਆਦੇਸ਼ ਸੈਸ਼ਨ ਕੋਰਟ ਨੇ ਦਿੱਤੇ ਹਨ। ਪੁਲਿਸ ਇਨ੍ਹਾਂ ‘ਤੇ ਦੋਸ਼ ਸਾਬਤ ਨਹੀਂ ਕਰ ਸਕੀ। ਇਨ੍ਹਾਂ ਦੋਸ਼ੀਆਂ ਵਿਚੋਂ ਜ਼ਿਆਦਾਤਰ ਰਾਮ ਰਹੀਮ ਦੇ ਕਰੀਬੀ ਹਨ ਜਾਂ ਫੇਰ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ। ਬਚਾਅ ਧਿਰ ਦੇ ਵਕੀਲ ਸੁਰੇਸ਼ ਰੋਹਿੱਲਾ ਨੇ Îਇਹ ਜਾਣਕਾਰੀ ਦਿੱਤੀ। ਚਾਰਜਸ਼ੀਟ ਦੇ ਆਧਾਰ ‘ਤੇ ਚਾਰਜਫਰੇਮ ਦੀ ਬਹਿਸ ‘ਤੇ ਕੋਰਟ ਨੇ ਦੇਖਿਆ ਕਿ ਦੇਸ਼ਧਰੋਹ ਦੀ ਧਾਰਾ ਅਤੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਨਹੀਂ ਬਣਦੀ ਹੈ। ਹੁਣ ਇਸ ਮਾਮਲੇ ਵਿਚ ਹੋਰ ਧਾਰਾਵਾਂ ਦੇ ਨਾਲ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਕੋਲ ਮਾਮਲਾ ਚੱਲੇਗਾ। ਰੋਹਿੱਲਾ ਨੇ ਦੱਸਿਆ ਕਿ ਸੁਣਵਾਈ ਦੌਰਾਨ ਦੇਖਿਆ ਗਿਆ ਕਿ ਕਿਸੇ ਵੀ ਪੁਲਿਸ ਕਰਮੀ ਨੂੰ ਗੰਭੀਰ ਤੌਰ ‘ਤੇ ਜ਼ਖਮੀ ਨਹੀਂ ਕੀਤਾ ਗਿਆ ਜਦ ਕਿ ਦੇਸ਼ਧਰੋਹ ਦੇ ਦੋਸ਼ ਵੀ ਸਾਬਤ ਨਹੀਂ ਹੋ ਸਕੇ। ਗੌਰਤਲਬ ਹੈ ਕਿ ਅਦਾਲਤ ਦੁਆਰਾ ਇਨ੍ਹਾਂ ਦੋਸ਼ੀਆਂ ਵਿਚੋਂ ਕਈ ‘ਤੇ ਲੱਗੀ ਧਾਰਾਵਾਂ ਨੂੰ ਹਟਾਉਣ ਨਾਲ ਐਸਆਈਟੀ ਨੂੰ ਕਰਾਰਾ ਝਟਕਾ ਲੱਗਾ ਹੈ। ਅਜਿਹੇ ਵਿਚ ਜਾਂਚ ਵਿਚ ਜੁਟੀ ਪੁਲਿਸ ਦੇ ਸਾਹਮਣੇ ਕਈ ਚੁਣੌਤੀਆਂ ਦਿਖਣ ਲੱਗੀਆਂ ਹਨ।
ਗੌਰਤਲਬ ਹੈ ਕਿ ਪੰਚਕੂਲਾ ਵਿਚ 25 ਅਗਸਤ ਨੂੰ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਕੇਸ ਵਿਚ ਦੋਸ਼ੀ ਠਹਿਰਾਉਣ ਤੋਂ ਬਾਅਦ ਹਿੰਸਾ ਹੋਈ ਸੀ। ਇਸ ਦੌਰਾਨ ਡੇਰਾ ਸਮਰਥਕਾਂ ਦੁਆਰਾ ਜ਼ਿਲ੍ਹੇ ਦੇ ਕਈ Îਇਲਾਕਿਆਂ ਵਿਚ ਤੋੜਫੋੜ ਅਤੇ ਅੱਗਜਨੀ ਕੀਤੀ ਗਈ ਸੀ। ਹਿੰਸਾ ਦੇ ਹਾਲਾਤਾਂ ਵਿਚ ਪੁਲਿਸ ਵਲੋਂ ਕਾਰਵਾਈ ਵਿਚ ਕਈ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਪੂਰੀ ਘਟਨਾ ਦੀ ਜਾਂਚ ਦੇ ਲਈ ਸਰਕਾਰ ਦੁਆਰਾ ਐਸਆਈਟੀ ਦਾ ਗਠਨ ਕੀਤਾ ਗਿਆ ਸੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.