ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੌੜ ਵਿਖੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਬਦਨਸੀਬਾਂ ਨੂੰ ਇਨਸਾਫ ਦੁਆਉਣ ਲਈ ਹੋਵੇ ਨਿਰਪੱਖ ਜਾਂਚ : ਭਗਵੰਤ ਮਾਨ
ਮੌੜ ਵਿਖੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਬਦਨਸੀਬਾਂ ਨੂੰ ਇਨਸਾਫ ਦੁਆਉਣ ਲਈ ਹੋਵੇ ਨਿਰਪੱਖ ਜਾਂਚ : ਭਗਵੰਤ ਮਾਨ
Page Visitors: 2351

ਮੌੜ ਵਿਖੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਬਦਨਸੀਬਾਂ ਨੂੰ ਇਨਸਾਫ ਦੁਆਉਣ ਲਈ ਹੋਵੇ ਨਿਰਪੱਖ ਜਾਂਚ : ਭਗਵੰਤ ਮਾਨ
ਅਕਾਲੀ ਦਲ ਬਾਦਲ ਅਤੇ ਕੈਪਟਨ ਮਿਲ ਕੇ ਚਲਾ ਰਹੇ ਪੰਜਾਬ ਵਿੱਚ ਆਪਣੀ ਸਰਕਾਰ
By : ਜਗਦੀਸ਼ ਥਿੰਦ
Sunday, Mar 11, 2018 12:20 AM

  • ਜ਼ਿਲ੍ਹਾ ਪ੍ਰਧਾਨ ਮਲਕੀਤ ਥਿੰਦ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ
    ਜਗਦੀਸ਼ ਥਿੰਦ
    ਗੁਰੂਹਰਸਹਾਏ  /ਫਿਰੋਜ਼ਪੁਰ 10 ਮਾਰਚ 2018 :
    ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਰਮਿਆਨ ਹੀ ਬੰਬ ਧਮਾਕੇ ਵਿੱਚ  ਮੌੜ ਮੰਡੀ ਵਿਖੇ ਮਾਰੇ ਗਏ ਬਦਨਸੀਬਾ  ਨੂੰ ਇਨਸਾਫ ਦੁਆਉਣ ਲਈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪਰ ਚਾਹੇ ਬੰਬ ਧਮਾਕੇ ਵਿੱਚ ਮਾਰੇ ਗਏ ਇਨ੍ਹਾਂ ਵਿਅਕਤੀਆਂ ਦਾ ਮਾਮਲਾ ਹੋਵੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਘੋਰ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦਾ ਮਾਮਲਾ ਹੋਵੇ , ਪਿਛਲੀ ਬਾਦਲ ਸਰਕਾਰ ਅਤੇ ਹੋਣ ਦੀ ਕੈਪਟਨ ਸਰਕਾਰ ਇਨ੍ਹਾਂ ਤੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ ।
    ਇਸ ਮੌਕੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਲਕੀਤ ਥਿੰਦ ਦੇ ਗ੍ਰਹਿ ਵਿਖੇ  ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ ਲੋਕਾਂ ਦਾ ਜੀਣਾ ਦੁਭਰ ਹੋ ਗਿਆ ਹੈ । ਅੱਜ ਆਂਗਣਵਾੜੀ ਸੈਂਟਰ ਬੰਦ ਕੀਤੇ ਜਾ ਰਹੇ ਹਨ । ਕਿੰਨੇ ਹੀ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ । ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਕਰ ਕੇ ਹੋਂਦ ਵਿਚ ਆਈ ਪੰਜਾਬ ਸਰਕਾਰ ਪਹਿਲਾਂ ਨੌਕਰੀ ਕਰ ਰਹੇ ਲੋਕਾਂ ਨੂੰ ਬਾਹਰ ਕਰ ਰਹੀ ਹੈ । ਆਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਉਹਨਾਂ ਸਪੱਸ਼ਟ ਕੀਤਾ ਕਿ  ਸੰਗਰੂਰ  ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਨੂੰ ਕਦੇ ਵੀ ਨਹੀਂ ਭੁੱਲਣਗੇ । ਆਪਣਾ ਹਲਕਾ ਛੱਡ ਕੇ ਫਿਰੋਜ਼ਪੁਰ  ਤੋਂ ਚੋਣ ਲੜਨ ਬਾਰੇ ਉਹ ਸੋਚ ਵੀ ਨਹੀਂ ਸਕਦੇ   ।
    ਉਨ੍ਹਾਂ ਕਿਹਾ ਕਿ ਹੁਣ ਹਰਸਿਮਰਤ ਕੌਰ ਬਾਦਲ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੇ ਪੂਰੀ ਨਾ ਉਤਰ ਸਕਣ ਕਾਰਨ ਡਰ ਗਈ ਹੈ ਅਤੇ ਹੁਣ ਉਹ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਚੋਣ ਲੜਨ ਦਾ ਇਰਾਦਾ  ਬਣਾ ਚੁੱਕੀ ਹੈ । ਇਸ  ਸਮੇਂ   ਵਿਧਾਇਕ ਅਮਨ ਅਰੋੜਾ,  ਕਾਕਾ ਕੰਬੋਜ ਮੁਕਤਸਰ , ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ , ਸੁਰਿੰਦਰ ਸਿੰਘ ਪੱਪਾ ,ਰਣਜੀਤ ਸਿੰਘ , ਬਿਸ਼ਨ ਚੌਹਾਣਾ ,ਜਗਦੀਸ਼ ਲਾਲ ਬੂੰਗਾ , ਸੋਨਾ ਸਿੰਘ ਛਾਂਗਾ ਰਾਏ , ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਸਨ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.