ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੋਸ਼ਲ ਮੀਡੀਆ ‘ਤੇ ਵਾਇਰਲ ਸਿੱਖ ਦੀ ਕੁੱਟਮਾਰ ਵਾਲੇ ਵੀਡੀਓ ਦੀ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕੀਤੀ ਨਿੰਦਾ
ਸੋਸ਼ਲ ਮੀਡੀਆ ‘ਤੇ ਵਾਇਰਲ ਸਿੱਖ ਦੀ ਕੁੱਟਮਾਰ ਵਾਲੇ ਵੀਡੀਓ ਦੀ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕੀਤੀ ਨਿੰਦਾ
Page Visitors: 2352

ਸੋਸ਼ਲ ਮੀਡੀਆ ‘ਤੇ ਵਾਇਰਲ ਸਿੱਖ ਦੀ ਕੁੱਟਮਾਰ ਵਾਲੇ ਵੀਡੀਓ ਦੀ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕੀਤੀ ਨਿੰਦਾਸੋਸ਼ਲ ਮੀਡੀਆ ‘ਤੇ ਵਾਇਰਲ ਸਿੱਖ ਦੀ ਕੁੱਟਮਾਰ ਵਾਲੇ ਵੀਡੀਓ ਦੀ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕੀਤੀ ਨਿੰਦਾ

March 10
16:35 2018
ਆਸਾਮ, 10 ਮਾਰਚ (ਪੰਜਾਬ ਮੇਲ)- ‘ਆਪ’ ਵਿਧਾਇਕ ਜਰਨੈਲ ਸਿੰਘ ਵੱਲੋਂ ਟਵਿੱਟਰ ‘ਤੇ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਜਿਸ ‘ਚ ਉਹ ਭਾਜਪਾ ਸਰਕਾਰ ‘ਤੇ ਸਿੱਖਾਂ ਦੀ ਸੁਰੱਖਿਆ ਨਾ ਕਰਨ ਦਾ ਦੋਸ਼ ਲੱਗਾ ਰਹੇ ਹਨ ਪਰ ਸੋਸ਼ਲ ਮੀਡੀਆ ‘ਤੇ ਆਸਾਮ ਦਾ ਇਹ ਵੀਡੀਓ ਕਾਫੀ ਸਮੇਂ ਤੋਂ ਵਾਇਰਲ ਹੋ ਗਿਆ ਹੈ। ਇਸ ਵੀਡੀਓ ‘ਚ ਭੀੜ 2 ਬਾਬਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰਕਰ ਰਹੀ ਹੈ। ਭੀੜ ਬਾਬਿਆਂ ਨੂੰ ਘੇਰ ਕੇ ਮਾਰ ਰਹੀ ਹੈ, ਉਹ ਵਾਰ-ਵਾਰ ਮਦਦ ਦੀ ਗੁਹਾਰ ਲਗਾ ਰਹੇ ਹਨ ਅਤੇ ਆਪਣੇ ਬੇਗੁਨਾਹ ਹੋਣ ਦੀ ਗੱਲ ਕਰ ਰਹੇ ਹਨ।
ਇਨ੍ਹਾਂ ਦੋਹਾਂ ਬਾਬਿਆਂ ‘ਤੇ ਚੋਰੀ ਅਤੇ ਅਗਵਾ ਕਰਨ ਦਾ ਦੋਸ਼ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਬਾਬਿਆਂ ਨੇ ਇਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਭੀੜ ਦੇ ਹੱਥੇ ਚੜ੍ਹ ਗਏ ਅਤੇ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਦੋਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ‘ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਟਵੀਟ ਕੀਤਾ ਗਿਆ ਹੈ।
..............................

ਟਿੱਪਣੀ :-  ਜੇ ਇਹ ਗੱਲ ਮੰਨ ਵੀ ਲਈ ਜਾਵੇ ਕਿ ਉਨ੍ਹਾਂ ਸਿੱਖਾਂ ਨੇ ਚੋਰੀ ਕੀਤੀ, ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚਾ ਅਤੇ ਚੋਰੀ ਦਾ ਮਾਲ ਕਿੱਥੇ ਹੈ ? ਕੀ ਓਸ ਭੀੜ ਨੂੰ ਇਵੇਂ ਕੁੱਟਣ ਦਾ ਹੱਕ ਹੈ ? ਪੁਲਸ ਕਿਸ ਕੰਮ ਲਈ ਹੈ ਜਾਂ ਮੋਦੀ ਸਰਕਾਰ ਵਿਚ ਸਾਰੇ ਹਿੰਦੂਆਂ ਨੂੰ ਹੱਕ ਹੈ ਕਿ ਉਹ ਜਿਸ ਮੁਸਲਮਾਨ ਨੂੰ ਮਰਜ਼ੀ ਗਊ ਤਸਕਰਕਹਿ ਕੇ ਕੁਟ ਮਾਰ ਕਰੇ ਜਾਂ ਜਾਨੋਂ ਮਾਰ ਦੇਵੇ ਮਾਰੇ ਗਏ ਨਿਰਦੋਸ਼ ਮੁਸਲਮਾਨਾਂ ਨੂੰ ਇੰਸਾਫ ਦੇਣ ਲਈ ਕੀ ਕਿਸੇ ਗਊ ਰਕਸ਼ਕ ਦੀ ਗ੍ਰਿਫਤਾਰੀ ਹੋਈ ਹੈ ? ਜਾਂ ਕਿਸੇ ਨੂੰ ਸਜ਼ਾ ਹੋਈ ਹੈ ? ਇਵੇਂ ਹੀ ਕੀ ਇਸ ਹਿੰਦੂ ਸੈਨਾਂ ਨੂੰ ਹੱਕ ਹੈ ਕਿ ਉਹ ਜਿਸ ਕਿਸੇ ਸਿੱਖ ਨੂੰ ਮਰਜ਼ੀ ਚੋਰ-ਤਸਕਰ ਜਾਂ ਅੱਤਵਾਦੀ ਕਹਿ ਕੇ ਕੁੱਟ ਮਾਰ ਕਰੇ ਜਾਂ ਮਾਰ ਦੇਵੇ ? ਮੋਦੀ ਜੀ ਨੂੰ ਇਹ ਸਾਰੀਆਂ ਜਾਂਬਾਜ਼ ਸੈਨਾਵਾਂ ਚੀਨ ਜਾਂ ਪਾਕਿਸਤਾਨ ਦੇ ਬਾਰਡਰ ਤੇ ਭੇਜ ਦੇਜ਼ੀਆਂ ਚਾਹੀਦੀਆਂ ਹਨ,’ ਭਾਰਤ ਪਹਿਲਾਂ ਹੀ ਅਜਿਹੌੀਆਂ ਆਪ-ਹੁਦਰੀਆਂ ਕਾਰਨ ਬਹੁਤ ਨੁਕਸਾਨ ਉਠਾ ਚੁੱਕਾ ਹੈ, ਹੁਣ ਇਹ ਸਾਰਾ ਕੁਝ ਬੰਦ ਕਰਨਾ ਹੀ ਭਾਰਤ ਦੇ ਭਲੇ ਲਈ ਹੈ।
           ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.