ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
100 ਕਰੋੜ ਰੁਪਏ ਲੈ ਕੇ ਜਲੰਧਰ ਦਾ ਹੋਟਲ ਕਾਰੋਬਾਰੀ ਗਾਇਬ
100 ਕਰੋੜ ਰੁਪਏ ਲੈ ਕੇ ਜਲੰਧਰ ਦਾ ਹੋਟਲ ਕਾਰੋਬਾਰੀ ਗਾਇਬ
Page Visitors: 2364

100 ਕਰੋੜ ਰੁਪਏ ਲੈ ਕੇ ਜਲੰਧਰ ਦਾ ਹੋਟਲ ਕਾਰੋਬਾਰੀ ਗਾਇਬ100 ਕਰੋੜ ਰੁਪਏ ਲੈ ਕੇ ਜਲੰਧਰ ਦਾ ਹੋਟਲ ਕਾਰੋਬਾਰੀ ਗਾਇਬ

March 11
14:35 2018

ਮੇਰਠ/ਜਲੰਧਰ, 11 ਮਾਰਚ (ਪੰਜਾਬ ਮੇਲ)- ਰਿਲਾਇੰਸ, 54 ਵਪਾਰੀ ਅਤੇ ਬੈਂਕਾਂ ਦਾ ਕਰੀਬ 100 ਕਰੋੜ ਰੁਪਏ ਲੈ ਕੇ ਕਾਰੋਬਾਰੀ ਹੋਟਲ ਹਾਰਮਨੀ ਇਨ ਦਾ ਮਾਲਕ ਹਿਮਾਂਸ਼ੂ ਪੁਰੀ ਗਾਇਬ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਤੋਂ ਸੁਰਖੀਆਂ ‘ਚ ਆਏ ਹਿਮਾਂਸ਼ੂ ਦੀ ਗੁਪਤ ਜਾਂਚ ‘ਚ ਪੁਲਸ ਨੇ ਪਾਇਆ ਹੈ ਕਿ ਮੇਰਠ ਦੇ ਸ਼ਾਸਤਰੀਨਗਰ ਐੱਚ-ਬਲਾਕ ਦੇ ਰਹਿਣ ਵਾਲਾ ਹਿਮਾਂਸ਼ੂ ਮੂਲ ਰੂਪ ਨਾਲ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ 100 ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ ਉਸ ਦੀ ਜਾਇਦਾਦ ਸਿਰਫ 36 ਕਰੋੜ ਰੁਪਏ ਦੀ ਹੈ। ਲੋਨ ਨਾ ਦੇ ਸਕਣ ‘ਤੇ ਰਿਲਾਇੰਸ ਕੰਪਨੀ ਨੇ ਸ਼ੁੱਕਰਵਾਰ ਨੂੰ ਉਸ ਦੇ ਘਰ ‘ਤੇ ਇਕ ਨੋਟਿਸ ਚਿਪਕਾ ਦਿੱਤਾ ਸੀ, ਜਿਸ ‘ਚ ਕਿਹਾ ਗਿਆ ਹੈ ਕਿ ਹਿਮਾਂਸ਼ੂ ਉਨ੍ਹਾਂ ਦੇ 24 ਕਰੋੜ ਰੁਪਏ ਦਾ ਕਰਜ਼ਦਾਰ ਹੈ।
ਪੁਲਸ ਮੁਤਾਬਕ ਹਿਮਾਂਸ਼ੂ ਨੇ 24 ਕਰੋੜ ਦਾ ਲੋਨ ਐੱਚ. ਡੀ. ਐੱਫ. ਸੀ. ਬੈਂਕ ਤੋਂ ਲਿਆ ਹੈ, ਜਿਸ ਨੂੰ ਰਿਲਾਇੰਸ ਨੇ ਟੇਕ ਓਵਰ ਕਰ ਲਿਆ ਸੀ। ਇਸ ਦੇ ਇਲਾਵਾ ਉਸ ਨੇ 54 ਵਪਾਰੀਆਂ ਤੋਂ ਰੁਪਏ ਲਏ ਸਨ ਅਤੇ ਇੰਡਸਇੰਡ ਬੈਂਕ ਤੋਂ ਵੀ ਲੋਨ ਲਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ‘ਤੇ 100 ਕਰੋੜ ਦਾ ਕਰਜ਼ਾ ਸੀ। ਰਿਲਾਇੰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੋਟਿਸ ‘ਚ 20 ਦਿਨ ਦਾ ਸਮਾਂ ਕਰਜ਼ ਚੁਕਾਉਣ ਦਾ ਦਿੱਤਾ ਗਿਆ ਹੈ। ਜੇਕਰ ਮਿਆਦ ‘ਚ ਕਰਜ਼ ਨਾ ਦਿੱਤਾ ਗਿਆ ਤਾਂ ਉਸ ਦੇ ਬਾਅਦ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.