ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਖਪਾਲ ਖਹਿਰਾ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲ
ਸੁਖਪਾਲ ਖਹਿਰਾ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲ
Page Visitors: 2379

ਸੁਖਪਾਲ ਖਹਿਰਾ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲਸੁਖਪਾਲ ਖਹਿਰਾ ਵੱਲੋਂ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲ

March 12
14:48 2018

ਚੰਡੀਗੜ੍ਹ, 12 ਮਾਰਚ (ਪੰਜਾਬ ਮੇਲ)- 31 ਅਗਸਤ ਸਾਲ 1995 ‘ਚ ਹੋਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਟਵਿੱਟਰ ਜ਼ਰੀਏ ਬੋਲਦੇ ਹੋਏ ਬੇਅੰਤ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਗਾਂਧੀ ਪਰਿਵਾਰ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਮੁਆਫ ਕਰ ਦਿੱਤਾ ਹੈ ਤਾਂ ਹੁਣ ਬੇਅੰਤ ਸਿੰਘ ਦੇ ਹੱਤਿਆਰੇ ਨੂੰ ਵੀ ਮੁਆਫੀ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬੇਅੰਤ ਸਿੰਘ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਪੰਜਾਬ ‘ਚ ਸਦੀਵੀ ਅਮਨ ਨੂੰ ਧਿਆਨ ਵਿਚ ਰਖਦਿਆਂ  ਖਹਿਰਾ ਨੇ ਇਹ ਮੁੱਦਾ ਉਸ ਸਮੇਂ ਚੁੱਕਿਆ ਜਦੋਂ ਗਾਂਧੀ ਪਰਿਵਾਰ ਨੇ ਹੱਤਿਆਰਿਆਂ ਨੂੰ ਮੁਆਫੀ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ 31 ਅਗਸਤ 1995 ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 17 ਹੋਰਾਂ ਦੀ ਦਿਲਾਵਰ ਸਿੰਘ ਨਾਮਕ ਇਕ ਮਨੁੱਖੀ ਬੰਬ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਸਤੰਬਰ 1995 ‘ਚ ਚੰਡੀਗੜ੍ਹ ਦੀ ਪੁਲਿਸ ਨੇ ਦਿੱਲੀ ਦੇ ਪੰਜੀਕਰਨ ਨੰਬਰ ਵਾਲੀ ਇਕ ਲਾਵਾਰਿਸ ਅੰਬੈਸਡਰ ਕਾਰ ਬਰਾਮਦ ਕੀਤੀ, ਜਿਸ ਤੋਂ ਬਾਅਦ ਇਕ ਪੇਂਟਰ ਵੱਲੋਂ ਉਪਲੱਬਧ ਕਰਵਾਏ ਗਏ ਸੁਰਾਗਾਂ ਦੇ ਆਧਾਰ ‘ਤੇ ਲਖਵਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। ਸਤੰਬਰ 1995 ‘ਚ ਲਖਵਿੰਦਰ ਸਿੰਘ ਦੇ ਖੁਲਾਸੇ ਦੇ ਬਾਅਦ ਬੀ. ਪੀ. ਐੱਲ. ਕੰਪਨੀ ਦੇ ਇਕ ਇੰਜੀਨੀਅਰ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। 19 ਫਰਵਰੀ 1996 ਨੂੰ ਚੰਡੀਗੜ੍ਹ ਦੀ ਸੈਸ਼ਨ ਅਦਾਲਤ ‘ਚ 3 ਭਗੋੜਿਆਂ ਸਮੇਤ 12 ਲੋਕਾਂ ਖਿਲਾਫ ਚਲਾਨ ਦਾਇਰ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.