ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫੇਜ 3 ਬੀ 2 ਵਿਚ ਰੇਹੜੀ ਮਾਫੀਆ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਵੇ : ਜੇ ਪੀ ਸਿੰਘ
ਫੇਜ 3 ਬੀ 2 ਵਿਚ ਰੇਹੜੀ ਮਾਫੀਆ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਵੇ : ਜੇ ਪੀ ਸਿੰਘ
Page Visitors: 2343

ਫੇਜ 3 ਬੀ 2 ਵਿਚ ਰੇਹੜੀ ਮਾਫੀਆ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਵੇ : ਜੇ ਪੀ ਸਿੰਘ
By : ਬਾਬੂਸ਼ਾਹੀ ਬਿਊਰੋ
Wednesday, Mar 14, 2018 09:12 AM
 ਐਸ ਏ ਐਸ ਨਗਰ, 14 ਮਾਰਚ
    ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3 ਬੀ 2 ਦੇ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਐਸ ਐਸ ਪੀ ਮੁਹਾਲੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿਚ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਅਤੇ ਨਜਾਇਜ ਲਗਦੀਆਂ ਰੇਹੜੀਆਂ ਨੂੰ ਪੱਕੇ ਤੌਰ ਤੇ ਹਟਾਇਆ ਜਾਵੇ|
    ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਇਸ ਮਾਰਕੀਟ ਵਿਚੋਂ ਨਜਾਇਜ ਰੇਹੜੀਆਂ ਫੜੀਆਂ ਨੂੰ ਹਟਾਉਣ ਦੀ ਮੁਹਿੰਮ ਚਲਾ ਈ ਹੋਈ ਹੈ, ਜਿਸ ਕਰਕੇ ਇਥੇ ਲੱਗਦੀਆਂ ਰੇਹੜੀਆਂ ਫੜੀਆਂ ਲਾਉਣ ਵਾਲਿਆਂ ਨੂੰ ਇਥੋ ਹਟਾਉਣ ਲਈ ਕਿਹਾ ਜਾ ਰਿਹਾ ਹੈ| ਉਹਨਾਂ ਕਿਹਾ ਕਿ  ਇਸਦੇ ਬਾਵਜੂਦ ਕੁਝ ਰੇਹੜੀ ਫੜੀਆਂ ਵਾਲੇ ਧੱਕੇ ਨਾਲ ਹੀ ਆਪਣੀਆਂ ਰੇਹੜੀਆਂ ਫੜੀਆਂ ਲਾ ਰਹੇ ਹਨ ਅਤੇ ਇਹਨਾਂ ਨੇ ਆਪਣੇ ਨਾਲ ਗੁੰਡੇ ਵੀ ਰਖੇ ਹੋਏ ਹਨ ਜੋ ਕਿ ਇਹਨਾਂ ਰੇਹੜੀਆਂ ਫੜੀਆਂ ਲਗਾਉਣ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਨੁੰ ਡਰਾਉਂਦੇ ਧਮਕਾਉਂਦੇ ਹਨ|
    ਉਹਨਾਂ ਕਿਹਾ ਕਿ ਬੀਤੀ ਰਾਤ ਵੀ ਇਸ ਮਾਰਕੀਟ ਦੇ ਪਿਛਲੇ ਪਾਸੇ ਇਕ ਰੇਹੜੀ ਵਾਲੇ ਵਲੋਂ ਖਾਣ ਪੀਣ ਦੇ ਸਾਮਾਨ ਦੀ ਰੇਹੜੀ ਜਬਰਦਸਤੀ ਲਗਾ ਲਈ ਗਈ| ਇਸ ਰੇਹੜੀ ਵਾਲੇ ਦੇ ਨਾਲ ਹੀ ਉਸ ਸਮੇਂ ਵੱਖ ਵੱਖ ਵਾਹਨਾਂ ਵਿਚ ਆਏ 25-30 ਗੁੰਡਾ ਅਨਸਰ ਵੀ ਸਨ ਜਿਹਨਾਂ ਕੋਲ ਡਾਗਾਂ ਅਤੇ ਲੋਹੇ ਦੀਆਂ ਰਾਡਾਂ ਸਨ| ਇਹਨਾ ਵਿਅਕਤੀਆਂ ਨੇ ਧੱਕੇ ਨਾਲ ਰੇਹੜੀ ਲਗਾ ਕੇ ਲਲਕਾਰੇ ਮਾਰ ਕੇ ਦੁਕਾਨਦਾਰਾਂ ਨੂੰ ਡਰਾਉਣਾ ਸ਼ੁਰੂ ਕਰ ਦਿਤਾ| ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਇਥੇ ਰੇਹੜੀ ਲਗਾਉਣ ਤੋਂ ਰੋਕਿਆ ਤਾਂ ਇਹ ਰੇਹੜੀ ਵਾਲਾ ਅਤੇ ਇਸਦੇ ਸਾਥੀ ਦੁਕਾਨਦਾਰਾਂ ਨਾਲ ਝਗੜਾ ਕਰਨ ਲੱਗੇ ਅਤੇ ਧਮਕੀਆਂ ਦੇਣ ਲੱਗੇ ਕਿ ਹੁਣ ਤਾਂ ਪੰਜਾਬ ਵਿਚ ਉਹਨਾਂ ਦੀ ਸਰਕਾਰ ਹੈ ਅਤੇ ਉਹਨਾਂ ਨੂੰ ਕੋਈ ਵੀ ਰੇਹੜੀ ਲਗਾਉਣ ਤੋਂ ਰੋਕ ਨਹੀਂ ਸਕਦਾ , ਉਹਨਾਂ ਨੇ ਸਰਕਾਰੀ ਥਾਂ ਉਪਰ ਰੇਹੜੀ ਲਗਾਈ ਹੋਈ ਹੈ|
    ਉਹਨਾਂ ਕਿਹਾ ਕਿ ਹਾਲਾਤ ਬੇਕਾਬੂ ਹੁੰਦੇ ਵੇਖ ਕੇ ਉਹਨਾਂ ਨੇ ਮੌਕੇ ਉਪਰ ਹੀ ਡੀ ਐਸ ਪੀ ਆਲਮਜੀਤ ਨੂੰ ਇਸਦੀ ਇਤਲਾਹ ਦਿਤੀ ਅਤੇ ਪੁਲੀਸ ਨੇ ਮੌਕੇ ਉਪਰ ਆ ਕੇ ਸਥਿਤੀ ਕੰਟਰੋਲ ਕੀਤੀ| ਦੁਕਾਨਦਾਰਾਂ ਦੇ ਵਿਰੋਧ ਕਾਰਨ ਇਹ ਰੇਹੜੀ ਵਾਲਾ ਇਥੋ ਤਾਂ ਸਮਾਨ  ਚੁਕ ਕੇ ਲੈ ਗਿਆ ਪਰ ਮਾਰਕੀਟ ਦੇ ਦੂਜੇ ਕਿਨਾਰੇ ਉਪਰ ਜਾ ਕੇ ਮੁੜ ਰੇਹੜੀ ਫੜੀ ਲਾ ਲਈ|
    ਇਸ ਮੌਕੇ ਆਏ  ਪੁਲੀਸ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਨਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਹਟਾਉਣਾ ਪੁਲੀਸ ਦਾ ਕੰਮ ਨਹੀਂ ਸਗੋਂ ਨਗਰ ਨਿਗਮ ਦਾ ਕੰਮ ਹੈ|
    ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਨਜਾਇਜ ਰੇਹੜੀਆਂ ਫੜੀਆਂ ਨੂੰ  ਹਟਾਉਣ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਇਹਨਾਂ ਦੇ ਪਾਲੇ ਹੋਏ ਗੁੰਡਿਆਂ ਕਾਰਨ ਅਮਨ ਕਾਨੂੰਨ ਦੀ ਪੈਦਾ ਹੁੰਦੀ ਗੰਭੀਰ ਸਥਿਤੀ ਨੂੰ ਕੰਟਰੋਲ ਕਰਨਾ ਤੇ ਲੋਕਾਂ ਦੀ ਸੁਰਖਿਆ ਕਰਨੀ ਤਾਂ ਪੁਲੀਸ ਦਾ ਹੀ ਕੰਮ ਹੈ|
    ਉਹਨਾ ਕਿਹਾ ਕਿ ਅਸਲ ਵਿਚ ਇਹ ਪੂਰਾ ਰੇਹੜੀ ਮਾਫੀਆ ਹੈ, ਜਿਹਨਾਂ ਨੇ ਆਪਣੇ ਗੁੰਡੇ ਵੀ ਪਾਲੇ ਹੋਏ ਹਨ| ਇਹਨਾ ਨੇ ਹਰ ਮਾਰਕੀਟ ਵਿਚ ਹੀ ਕਈ ਕਈ ਰੇਹੜੀਆਂ ਲਾਕੇ ਉਥੇ ਦਿਹਾੜੀ ਉਪਰ ਬੰਦੇ ਰਖੇ ਹੋਏ ਹਨ| ਇਹਨਾਂ ਰੇਹੜੀਆਂ ਉਪਰ ਖਾਣ ਪੀਣ ਦੀਆਂ ਚੀਜਾਂ ਦੇ ਬਹਾਨੇ ਨਸ਼ੀਲੇ ਪਦਾਰਥਾਂ ਦੀ ਵੀ ਵਿਕਰੀ ਕੀਤੀ ਜਾਂਦੀ ਹੈ| ਇਸਤੋਂ ਇਲਾਵਾ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਹਰ ਸਮੇਂ ਹੀ ਵਿਹੜਲ ਕਿਸਮ ਦੇ ਵਿਅਕਤੀ ਬੈਠੇ ਰਹਿੰਦੇ ਹਨ ਜੋ ਕਿ ਇਲਾਕੇ ਦੀ ਪੂਰੀ ਰੇਕੀ ਕਰਨ ਦੇ ਨਾਲ ਹੀ ਕਈ ਕਿਸਮ ਦੀਆਂ ਯੋਜਨਾਵਾਂ ਵੀ ਬਣਾਉਂਦੇ ਰਹਿੰਦੇ ਹਨ ਜਿਸ ਕਾਰਨ ਇਸ ਇਲਾਕੇ ਵਿਚ ਅਪਰਾਧਾਂ ਦੀ ਗਿਣਤੀ ਬਹੁਤ ਵੱਧ ਗਈ ਹੈ|
 ਇਸ ਤੋਂ ਇਲਾਵਾ ਇਹਨਾਂ ਰੇਹੜੀਆਂ ਫੜੀਆਂ ਕੋਲ ਬੈਠੇ ਵਿਹਲੜ ਕਿਸਮ ਦੇ ਵਿਅਕਤੀ ਲੜਕੀਆਂ ਨਾਲ ਵੀ ਛੇੜਖਾਨੀ ਕਰਦੇ ਹਨ ਜੇ ਇਹਨਾ ਵਿਅਕਤੀਆਂ ਨੂੰ ਕੋਈ ਦੁਕਾਨਦਾਰ ਰੋਕਦਾ ਹੈ ਤਾਂ ਇਹ ਵਿਅਕਤੀ ਝਗੜਾ ਕਰਦੇ ਹਨ| ਇਹਨਾਂ ਵਿਹਲੜ ਤੇ ਝਗੜਾਲੂ ਵਿਅਕਤੀਆਂ ਖਿਲਾਫ ਮਟੌਰ ਥਾਣੇ ਵਿਚ ਮਾਮਲਾ ਵੀ ਦਰਜ ਹੋ ਚੁਕਿਆ ਹੈ, ਇਸਦੇ ਬਾਵਜੂਦ ਇਹ ਵਿਅਕਤੀ ਇਹਨਾਂ ਰੇਹੜੀਆਂ ਫੜੀਆਂ ਕੋਲ ਆ ਕੇ ਸਾਰਾ ਦਿਨ ਵਿਹਲੇ ਬੈਠੇ ਹਨ | ਇਸ ਤੋਂ ਇਲਾਵਾ ਇਹਨਾਂ ਵਿਅਕਤੀਆਂ ਖਿਲਾਫ ਕਈ ਵਾਰ ਪੁਲੀਸ ਕੋਲ ਸਿਕਾਇਤਾ ਦਰਜ ਕਰਵਾਈਆਂ ਜਾ ਚੁਕੀਆਂ ਹਨ ਅਤੇ ਪੁਲੀਸ ਦੇ ਸੀਨੀਅਰ ਅਫਸਰਾਂ ਨੂੰ ਵੀ ਸਮੇਂ ਸਮੇਂ ਉਪਰ ਇਹਨਾ ਦੀ ਜਾਣਕਾਰੀ ਦਿਤੀ ਜਾਂਦੀ ਹੈ ਪਰ ਫਿਰ ਵੀ ਇਹਨ ਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ|
    ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੀ ਰਾਜਸੀ ਆਗੂਆਂ ਤਕ ਵੀ ਪਹੁੰਚ ਹੈ ਅਤੇ ਇਹ ਕਿਸੇ ਨਾ ਕਿਸੇ ਰਾਜਸੀ ਆਗੂ ਦਾ ਨਾਮ ਲੈ ਕੇ ਦੁਕਾਨਦਾਰਾਂ ਨੂੰ ਧਮਕਾਉਂਦੇ ਰਹਿੰਦੇ ਹਨ| ਉਹਨਾਂ  ਿਕਹਾ ਕਿ ਇਸ ਤਰਾਂ ਲੱਗਦਾ ਹੈ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਬਹਿੰਦੇ ਵਿਅਕਤੀ ਕਿਸੇ ਹੋਰ ਸੂਬੇ ਵਿਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਕੇ ਇਥੇ  ਆਪਣੀ ਠਹਿਰ ਬਣਾਂ ਕੇ ਬੈਠੇ ਹੋਣ ਅਤੇ ਇਸ ਇਲਾਕੇ ਵਿਚ ਵੀ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾਉਂਦੇ ਜਾਪਦੇ ਹਨ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕੋਲ ਨੌਜਵਾਨ ਮੁੰਡੇ ਵੀ ਆਉਂਦੇ ਹਨ ਜੋ ਕਿ ਬੀੜੀ ਸਿਗਰਟ ਪੀਂਦੇ ਸਮੇਂ ਕੋਈ ਨਸ਼ੀਲਾ ਪਦਾਰਥ ਬੀੜੀ ਸਿਗਰਟ ਵਿਚ ਪਾ ਕੇ ਪੀਂਦੇ ਹਨ| ਇਸ ਤਰਾਂ ਇਹ ਰੇਹੜੀਆਂ ਫੜੀਆਂ ਵਾਲੇ ਨਸ਼ੇ ਦੇ ਵਪਾਰੀ ਵੀ ਬਣੇ ਹੋਏੋ ਹਨ|
    ਉਹਨਾਂ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਦੇਖ ਲੈਣ ਅਤੇ ਹੋਰ ਕਈ ਤਰਾਂ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ| ਜਿਸ ਕਾਰਨ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੀ ਗੁੰਡਾਗਰਦੀ ਕਾਰਨ ਆਮ ਲੋਕ ਆਪਣੇ ਪਰਿਵਾਰਾਂ ਸਮੇਤ ਇਸ ਮਾਰਕੀਟ ਵਿਚ ਆਂਉਣ ਤੋਂ ਗੁਰੇਜ ਕਰਨ ਲੱਗ ਪਏ ਹਨ| ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਫੇਲ ਹੋ ਰਿਹਾ ਹੈ| ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਕਾਰਨ ਇਸ ਮਾਰਕੀਟ ਵਿਚ ਕਈ ਦੁਕਾਨਾਂ ਦਾ ਬੰਦ ਹੋ ਚੁਕੀਆਂ ਹਨ ਅਤੇ ਕਈ ਬੰਦ ਹੋਣ ਕਿਨਾਰੇ ਹਨ| ਇਹਨਾਂ ਰੇਹੜੀਆਂ ਫੜੀਆਂ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਕਿਰਾਇਆ ਨਿਕਾਲਣਾ ਵੀ ਮੁਸਕਿਲ ਹੋ ਗਿਆ ਹੈ|
    ਉਹਨਾਂ ਕਿਹਾ ਕਿ ਇਹ ਮਾਰਕੀਟ ਨੌਜਵਾਨਾਂ ਦਾ ਗੇੜੀ ਰੂਟ ਵੀ ਬਣ ਗਈ ਹੈ ਅਤੇ ਹ ਰ ਸਮੇਂ ਹੀ ਇਸ ਮਾਰਕੀਟ ਵਿਚ ਵੱਖ ਵੱਖ ਵਾਹਨਾਂ ਵਿਚ ਘੁੰਮ ਰਹੇ ਮੁੰਡੇ ਕੁੜੀਆਂ ਵੇਖੇ ਜਾ ਸਕਦੇ ਹਨ, ਜੋ ਕਿ ਅਕਸਰ ਹੀ ਦੁਕਾਨਦਾਰਾਂ ਨਾਲ ਝਗੜਾ ਵੀ ਕਰ ਲਂੈਦੇ ਹਨ|
    ਉਹਨਾਂ ਨਗਰ ਨਿਗਮ ਦੇ ਕਮਿਸ਼ਨਰ  ਅਤੇ ਐਸ ਅ ੈਸ ਪੀ ਮੁਹਾਲੀ ਤੋਂ ਮੰਗ ਕੀਤੀ ਕਿ ਇਸ ਮਾਰਕੀਟ ਵਿਚ ਲੱਗਦੀਆਂ ਨਜਾਇਜ ਰੇਹੜੀਆਂ ਫੜੀਆਂ ਨੂੰ ਪੱਕੇ ਤੌਰ ਉਪਰ ਬੰਦ ਕਰਵਾਇਆ ਜਾਵੇ ਅਤੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਅਤੇ ਇਸ ਮਾਰਕੀਟ ਵਿਚ ਅਮਨ ਕਾਨੂੰਨ ਦੀ ਸਥਿਤੀ ਠੀਕ ਰੱਖਣ ਲਈ ਪੁਲੀਸ ਦੀ ਗਸਤ ਵਧਾਈ ਜਾਵੇ| ਦੁਕਾਨਦਾਰਾਂ ਨੂੰ ਧਮਕੀਆਂ ਦੇਣ ਵਾਲੇ ਅਤੇ  ਮਾਰਕੀਟ ਵਿਚ ਕੁਰਸੀਆਂ ਡਾਹ ਕੇ ਸਾਰਾ ਦਿਨ ਵਿਹਲੇ ਬੈਠਣ ਵਾਲੇ ਗੁੰਡਾ ਟਾਇਪ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ|
    ਇਸ ਮੌਕੇ ਐਸੋਸੀਏਸਨ ਦੇ ਮੈਂਬਰ ਅਤੇ ਹੋਰ ਦੁਕਾਨਦਾਰ ਮੌਜੂਦ ਸਨ|
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.