ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੇਖਕ ਕਿਸੇ ਵੀ ਸਮਾਜ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ - ਡਾ. ਮਨੋਹਰ ਸਿੰਘ ਗਿੱਲ
ਲੇਖਕ ਕਿਸੇ ਵੀ ਸਮਾਜ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ - ਡਾ. ਮਨੋਹਰ ਸਿੰਘ ਗਿੱਲ
Page Visitors: 2309

ਲੇਖਕ ਕਿਸੇ ਵੀ ਸਮਾਜ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ - ਡਾ. ਮਨੋਹਰ ਸਿੰਘ ਗਿੱਲ
By : ਗੁਰਭਿੰਦਰ ਗੁਰੀ
Wednesday, Mar 14, 2018 07:53 PM

  • ਲੁਧਿਆਣਾ, 14 ਮਾਰਚ 2018
    ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਅਕਾਡਮੀ ਦਾ ਸਰਵ ਉੱਚ ਸਨਮਾਨ ਫ਼ੈਲੋਸ਼ਿਪ ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਪ੍ਰਦਾਨ ਕੀਤੀ ਗਈ। ਇਸ ਸਮੇਂ ਉਨ•ਾਂ ਸਮੁੱਚੇ ਲੇਖਕ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੇਖਕ ਪੰਜਾਬੀਆਂ ਦੀ ਰੀੜ• ਦੀ ਹੱਡੀ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਲਾਇਬ੍ਰੇਰੀ ਸਾਡਾ ਬਹੁਮੁੱਲਾ ਵਿਰਸਾ ਸੰਭਾਲੀ ਬੈਠੀ ਹੈ। ਉਨ•ਾਂ ਸੁਝਾਅ ਦਿੱਤਾ ਕਿ ਪੰਜਾਬੀ ਲੇਖਕਾਂ ਨੂੰ ਲੋਕਾਂ ਦੀ ਬੋਲੀ ਵਿਚ ਸਾਹਿਤ ਰਚਣ ਵੱਲ ਧਿਆਨ ਦੇਣਾ ਚਾਹੀਦਾ ਹੈ। ਪੂਰਬੀ ਤੇ ਪੱਛਮੀ ਪਾਕਿਸਤਾਨ ਦੀ ਬੋਲੀ ਦੀ ਸਾਂਝ ਵਧੇ ਲੇਖਕਾਂ ਨੂੰ ਆਪਣੀ ਲਿਖਤਾਂ ਰਾਹੀਂ ਇਸ ਦਿਸ਼ਾ ਲਈ ਯਤਨ ਕਰਨੇ ਚਾਹੀਦੇ ਹਨ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਤੋਂ ਇਲਾਵਾ ਡਾ. ਸੁਰਜੀਤ ਪਾਤਰ, ਡਾ. ਸ. ਪ. ਸਿੰਘ, ਡਾ. ਮਨਜੀਤ ਸਿੰਘ, ਡਾ. ਨਛੱਤਰ ਸਿੰਘ ਮੱਲ•ੀ ਸ਼ਾਮਲ ਸਨ।
    ਡਾ. ਸੁਖਦੇਵ ਸਿੰਘ ਸਿਰਸਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਕਾਡਮੀ ਵਾਸਤੇ ਲੰਮੀ ਘਾਲਣਾ ਹੈ। ਅਕਾਡਮੀ ਦੇ ਵਿੱਤੀ ਸਾਧਨ ਜੁਟਾਉਣ ਵਿਚ ਉਨ•ਾਂ ਦਾ ਹਮੇਸ਼ਾ ਨਿੱਗਰ ਯੋਗਦਾਨ ਰਿਹਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਜੀ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਜੀ ਨੇ ਪੇਸ਼ ਕੀਤਾ।
    ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੇਖਕ ਭਾਈਚਾਰੇ ਅਤੇ ਅਕਾਡਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਲੰਮਾ ਸਮਾਂ ਅਕਾਡਮੀ ਨਾਲ ਜੁੜਿਆ ਰਿਹਾ ਹਾਂ ਅਤੇ ਜੁੜਿਆ ਰਹਾਂਗਾ।
    ਉਨ•ਾਂ ਮਹਿਸੂਸ ਕੀਤਾ ਕਿ ਡਾ. ਮਨੋਹਰ ਸਿੰਘ ਗਿੱਲ ਜੀ ਦੇ ਕਰ ਕਮਲਾਂ ਤੋਂ ਫ਼ੈਲੋਸ਼ਿਪ ਲੈ ਕੇ ਉਨ•ਾਂ ਨੂੰ ਇਕ ਵਿਸ਼ੇਸ਼ ਕਿਸਮ ਦੀ ਖ਼ੁਸ਼ੀ ਅਨੁਭਵ ਹੋ ਰਹੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਜੀ ਨੇ ਫ਼ੈਲੋਸ਼ਿਪ ਸਨਮਾਨ ਦੀ ਰਾਸ਼ੀ ਇੱਕੀ ਹਜ਼ਾਰ ਰੁਪਏ ਅਕਾਡਮੀ ਨੂੰ ਸਨਮਾਨ ਸਹਿਤ ਗਿਆਰਾਂ ਹਜ਼ਾਰ ਹੋਰ ਪਾ ਕੇ ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਲਈ ਭੇਟਾ ਕਰ ਦਿੱਤੀ। ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਜੀ ਨੇ ਪ੍ਰੋ. ਗੁਰਭਜਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਗ਼ਜ਼ਲ ਨੂੰ ਪੇਂਡੂ ਪੰਜਾਬੀ ਸ਼ਬਦਾਵਲੀ ਰਾਹੀਂ ਪੰਜਾਬੀ ਰੰਗ ਦਿੱਤਾ। ਉਨ•ਾਂ ਕਿਹਾ ਕਿ ਮੈਂ ਗਿੱਲ ਸਾਹਿਬ ਦੀ ਲੇਖਣੀ ਅਤੇ ਸ਼ਖ਼ਸੀਅਤ ਨੂੰ ਅੱਖਰ ਅੱਖਰ ਬਣਦੇ ਵਿਗਸਦੇ ਦੇਖਿਆ।
    ਅਕਾਡਮੀ ਦੇ ਜਨਰਲ ਸਕੱਤਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਕਾਡਮੀ ਦੇ ਦਾਇਰੇ ਦਾ ਵਿਸਥਾਰ ਕਰਕੇ ਆਲੋਚਕਾਂ ਦੇ ਨਾਲ ਨਾਲ ਲੇਖਕਾਂ ਦੀ ਸਾਂਝੀ ਜਥੇਬੰਧੀ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ।
    ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਮਿਲੀ 25 ਲੱਖ ਦੀ ਅਨੁਦਾਨ ਰਾਸ਼ੀ ਨਾਲ ਪੰਚਾਇਤੀ ਰਾਜ ਵਿਭਾਗ ਵਲੋਂ ਲਾਇਬ੍ਰੇਰੀ ਦੀ ਨਵੀਂ ਬਣੀ ਇਮਾਰਤ ਦਾ ਅੱਜ ਡਾ. ਮਨੋਹਰ ਸਿੰਘ ਗਿੱਲ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਅਕਾਡਮੀ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ
    ਅਤੇ ਲੇਖਕ ਹਾਜ਼ਰ ਸਨ।
    ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਸੁਖਵੰਤ ਸਿੰਘ ਗਿੱਲ, ਪੁਨੀਤ ਪਾਲ ਸਿੰਘ ਗਿੱਲ, ਜਸਵਿੰਦਰ ਕੌਰ ਗਿੱਲ, ਪ੍ਰੋ: ਰਵਨੀਤ ਕੌਰ ਗਿੱਲ, ਜਸਜੀਤ ਸਿੰਘ ਨੱਤ, ਪ੍ਰਿੰ: ਬਲਕਾਰ ਸਿੰਘ ਬਾਜਵਾਤੇ ਰਾਣਾ ਸਿੱਧੂ ਟੋਰੰਟੋ,ਰਵਿੰਦਰ ਰੰਗੂਵਾਲ ਜਸਮੇਰ ਸਿੰਘ ਢੱਟ,ਪੰਮੀ ਬਾਈ, ਤੇਜ ਪ੍ਰਤਾਪ ਸਿੰਘ ਸੰਧੂ, ਨਿੰਦਰ
    ਘੁਗਿਆਣਵੀ, ਸ. ਜਗਮੋਹਨ ਸਿੰਘ ਨਾਮਧਾਰੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਇਕਬਾਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ: ਦੇਵਿੰਦਰ ਦਿਲਰੂਪ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਜਸਮੀਤ ਕੌਰ, ਪਰਮਜੀਤ ਕੌਰ ਮਹਿਕ, ਸੁਖਚਰਨਜੀਤ ਕੌਰ ਗਿੱਲ, ਕੇ. ਸਾਧੂ ਸਿੰਘ, ਮਲਕੀਅਤ ਸਿੰਘ ਔਲਖ,ਰਮੇਸ਼ ਯਾਦਵ,ਸਰਬਜੀਤ ਵਿਰਦੀ, ਪ੍ਰੋ. ਕ੍ਰਿਸ਼ਨ ਸਿੰਘ, ਭੁਪਿੰਦਰ ਸਿੰਘ ਚੌਕੀਮਾਨ, ਜਸਵੀਰ ਝੱਜ, ਭੁਪਿੰਦਰ, ਪ੍ਰੋ. ਮਹਿੰਦਰ ਦੀਪ ਗਰੇਵਾਲ, ਸਤੀਸ਼ ਗੁਲਾਟੀ, ਹਰਬੰਸ ਮਾਲਵਾ, ਗੁਰਪ੍ਰੀਤ ਸਿੰਘ ਤੂਰ, ਡਾ. ਅਮਰਜੀਤ ਸਿੰਘ ਹੇਅਰ, ਕੰਵਲਜੀਤ ਸ਼ੰਕਰ, ਡਾ. ਫਕੀਰ ਚੰਦ ਸ਼ੁਕਲਾ, ਜਸਮੇਰ ਸਿੰਘ ਢੱਟ,ਦਮਨ ਸ਼ਰਮਾ, ਸੰਤੋਖ ਸਿੰਘ ਔਜਲਾ, ਅੰਕੁਰ ਪਾਤਰ, ਸੁਮਿਤ ਗੁਲਾਟੀ,ਬਲਵਿੰਦਰ ਸਿੰਘ ਪੁੜੈਣ, ਸਤਨਾਮ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.