ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫ
Page Visitors: 2357
ਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫ
March 15
16:52 2018
ਦੱਸਣਯੋਗ ਹੈ ਕਿ ਸਾਲ 2017 ਦੀਆਂ ਚੌਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਸੌਦਾਗਰ ਦੱਸਿਆ ਸੀ। ‘ਆਪ’ ਵੱਲੋਂ ਕਿਹਾ ਗਿਆ ਸੀ ਕਿ ਮਜੀਠੀਆ ਨੇ ਪੰਜਾਬ ‘ਚ ਹਜ਼ਾਰਾਂ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮਜੀਠੀਆ ਨੇ ਅੰਮ੍ਰਿਤਸਰ ਕੋਰਟ ‘ਚ ਅਰਵਿੰਦ ਕੇਜਰੀਵਾਲ ਸਮੇਤ ਆਪ’ ਦੇ ਨੇਤਾ ਆਸ਼ੀਸ਼ ਖੇਤਾਨ ਅਤੇ ਸੰਜੇ ਸਿੰਘ ‘ਤੇ ਡਰੱਗਜ਼ ਵਪਾਰ ਦੇ ਦੋਸ਼ਾਂ ਨੂੰ ਲੈ ਕੇ ਮਾਣ ਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।
.....................................
ਟਿੱਪਣੀ:- ਬਿਲਕੁਲ ਸਹੀ ਕਦਮ ।ਜਦ ਸਰਕਾਰ ਨੂੰ ਦਿਸਦਾ ਨਹੀਂ, ਪੁਲਸ ਮਿਲੀ ਹੋਈ ਹੈ, ਅਦਾਲਤ ਨੂੰ ਸਬੂਤ ਨਹੀਂ ਮਿਲਦੇ, ਲੋਕਾਂ ਵਿਚ ਵਿਰੋਧ ਕਰਨ ਦਾ ਮਾਦਾ ਨਹੀਂ ਹੈ, (ਪਰ ਜਾਣਦੇ ਸਾਰੇ ਹਨ) ਤਾਂ ਸੱਚ ਦੀ ਬੀਨ, ਮੱਝ ਨੂੰ ਸੁਨਾਉਣ ਦਾ ਕੀ ਫਾਇਦਾ ? ਜਿਸ ਕੰਮ ਨੂੰ ਲੈ ਕੇ ਚੱਲੇ ਹੋ, ਸਿਆਸਤ ‘ਚੋਂ ਗੰਦ ਕੱਢਣ, ਅਤੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਪੂਰਾ ਧਿਆਨ ਦੇਵੋ, ਬੇਕਾਰ ਚਿ ਉਲਝਣਾ ਛੱਡ ਦੇਵੋ।
“ਯਿਹ ਜੋ ਪਬਲਿਕ ਹੈ, ਯਿਹ ਸਭ ਜਾਨਤੀ ਹੈ” ਉਨ੍ਹਾਂ ਲਈ ਕੰਮ ਕਰਨ ਦੀ ਲੋੜ ਹੈ, ਉਨ੍ਹਾਂ ਨਾਲ ਖੜੇ ਹੋਣ ਵਾਲਾ ਕੋਈ ਨਹੀਂ।
ਖਹਿਰਾ ਜੀ, ਤੁਸੀਂ ਨਹੀਂ ਵੇਖਿਆ ਕਿ ਇਨ੍ਹਾਂ ਉਲਝਣਾ ਕਾਰਨ ਹੀ “ਆਪ” ਦਿੱਲੀ ਵਿਚ ਉਹ ਕੁਝ ਨਹੀਂ ਕਰ ਸਕੀ, ਜੋ ਉਹ ਕਰਨਾ ਚਾਹੁੰਦੀ ਸੀ। ਤੁਸੀਂ ਖੁਦ ਵੀ ਝੂਠੇ ਕੇਸ ਵਿਚ ਕਿੰਨਾ ਸਮਾ ਗਵਾਇਆ ਹੈ, ਹਉਮੈ ਛੱਡ ਕੇ ਰਾਜਨੀਤੀ ਅਤੇ ਸਮੇ ਦਾ ਸਦਉਪਯੋਗ ਕਰਨਾ ਸਿੱਖੋ, ਤੁਸੀਂ ਯਕੀਨਨ ਸਫਲ ਹੋਵੋਗੇ।
ਅਮਰ ਜੀਤ ਸਿੰਘ ਚੰਦੀ