ਕੇਜਰੀਵਾਲ ਦੀ ਮਾਫੀ: ਸਾਰੇ ਆਮ ਵਿਧਾਇਕ ਬਾਗੀ ਰਉਂ ‘ਚ,ਸਰਬ-ਸੰਮਤੀ ਨਾਲ ਕੇਜਰੀਵਾਲ ਨੂੰ ਭੰਡਿਆ ਪਰ ਨਹੀਂ ਕੀਤਾ ਤੋੜ-ਵਛੋੜਾ
ਕੇਜਰੀਵਾਲ ਦੀ ਮਾਫੀ: ਸਾਰੇ ਆਮ ਵਿਧਾਇਕ ਬਾਗੀ ਰਉਂ ‘ਚ,ਸਰਬ-ਸੰਮਤੀ ਨਾਲ ਕੇਜਰੀਵਾਲ ਨੂੰ ਭੰਡਿਆ ਪਰ ਨਹੀਂ ਕੀਤਾ ਤੋੜ-ਵਛੋੜਾ
ਕੇਜਰੀਵਾਲ ਦੀ ਮਾਫੀ: ਸਾਰੇ ਆਮ ਵਿਧਾਇਕ ਬਾਗੀ ਰਉਂ ‘ਚ,ਸਰਬ-ਸੰਮਤੀ ਨਾਲ ਕੇਜਰੀਵਾਲ ਨੂੰ ਭੰਡਿਆ ਪਰ ਨਹੀਂ ਕੀਤਾ ਤੋੜ-ਵਛੋੜਾ
By : ਬਾਬੂਸ਼ਾਹੀ ਬਿਊਰੋ
Friday, Mar 16, 2018 05:56 PM
-
ਆਮ ਵਿਧਾਇਕਾਂ ਨੇ ਸਰਬ- ਸੰਮਤੀ ਕੇਜਰੀਵਾਲ ਦੀ ਮਾਫੀ ਨੂੰ ਨਿੰਦਿਆ ਪਰ ਨਹੀਂ ਕੀਤਾ ਜੇ ਤੋੜ-ਵਿਛੋੜਾ
ਨਹੀਂ ਸੀ ਮੰਗਣੀ ਚਾਹੀਦੀ ਮਾਫੀ ਬਿਕਰਮ ਮਜੀਠੀਆ ਤੋਂ
ਸੰਧੂ ਅਤੇ ਖਹਿਰਾ ਨੇ ਕਿਹਾ ਸਭ ਨਾਲ ਸਲਾਹ ਮਸ਼ਵਰਾ ਕਰਕੇ ਕਰਾਂਗੇ ਫ਼ੈਸਲਾ
ਬਹੁਗਿਣਤੀ ਐਮ ਐਲ ਏ ਪੰਜਾਬ ਦੀ ਵੱਖਰੀ ਆਪ ਬਣਾਉਂਦੇ ਸਨ ਹਾਮੀ
ਕੁੱਝ ਮੈਂਬਰਾਂ ਨੇ ਦਿੱਤੀ ਰਾਇ - ਕੇਜਰੀਵਾਲ ਨੂੰ ਮਿਲ ਕੇ ਪੁੱਛ ਲਈਏ ਕਿ ਮਾਫ਼ੀ ਕਿਓਂ ਮੰਗੀ
18 ਮਾਰਚ ਨੂੰ ਮੀਟਿੰਗ ਲਈ ਕੇਂਦਰੀ ਲੀਡਰਾਂ ਨੂੰ ਚੰਡੀਗੜ੍ਹ ਆਉਣ ਲਈ ਕਿਹਾ
ਡਰੱਗ ਦੇ ਮਾਮਲੇ ਤੇ ਆਪਣੇ ਪਹਿਲੇ ਸਟੈਂਡ ਤੇ ਕਾਇਮ ਹਾਂ -- ਕੰਵਰ ਸੰਧੂ ਅਤੇ ਖਹਿਰਾ ਨੇ ਕੀਤਾ ਐਲਾਨ
21 ਮੈਂਬਰੀ ਸੂਬਾ ਕੋਰ ਕਮੇਟੀ ਕੀਤੀ ਭੰਗ
ਭਗਵੰਤ ਮਾਨ ਅਤੇ ਅਮਾਮ ਅਰੋੜਾ ਨੇ ਵੀ ਵਿਧਾਇਕ ਦਲ ਦੇ ਮਤੇ ਨੂੰ ਦਿੱਤੀ ਸਹਿਮਤੀ
..........................................
ਟਿੱਪਣੀ:- ਸਾਫ ਲਫਜ਼ਾਂ ‘ਚ ਇਹ ਸਾਰਾ ਕੁਝ ਸਾਬਤ ਕਰਦਾ ਹੈ ਕਿ ਸਿੱਖ ਅੱਜ ਵੀ ਸਿਆਸਤ ਤੋਂ ਕਿੰਨੀ ਦੂਰ ਹਨ ? ਦਿਲ ਦੀਆਂ ਭਾਵਨਾਵਾਂ ਨਾਲ ਸਿਆਸਤ ਨਹੀਂ ਹੁੰਦੀ। ਆਪਣੇ ਏਜੈਂਡੇ ਤੇ ਧਿਆਨ ਕੇਂਦਰਤ ਕਰਨ ਲਈ, ਉਸ ਦੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਨੂੰ ਰਾਹ ਚੋਂ ਹਟਾ ਕੇ ਆਣੇ ਮੁੱਦੇ ਵਲ ਵਧਣਾ ਚਾਹੀਦਾ ਹੈ। ਕੇਜਰੀਵਾਲ ਨੇ ਦੇਰ ਨਾਲ ਹੀ ਸਹੀ ਪਰ ਸਹੀ ਕਦਮ ਚੁੱਕਿਆ ਹੈ।
ਕੀ ਸਿੱਖ ਲੀਡਰ ਦੱਸ ਸਕਦੇ ਹਨ ਕਿ ਅੱਜ ਤਕ ਇਨ੍ਹਾਂ ਮੁੱਦਿਆਂ ਤੋਂ ਉਨ੍ਹਾਂ ਨੇ ਕੀ ਹਾਸਲ ਕੀਤਾ ਹੈ ?
ਇਕ ਗੱਲ ਹੋਰ ਵੀ ਹੈ ਕਿ ‘ਆਪ’ ਵਿਚ ਅੱਜ ਵੀ ਕੁਝ ਲੀਡਰ ਅਜਿਹੇ ਹਨ, ਜਿਨ੍ਹਾਂ ਦਾ ਕੰਮ ਕੀਜਰੀਵਾਲ ਦੀਆਂ ਮਾਮੂਲੀ ਗਲਤੀਆਂ ਨੂੰ ਵਧਾ-ਚੜ੍ਹਾ ਕੇ ਪਰਚਾਰਨਾ ਹੈ, ਅਜਿਹੇ ਲੀਡਰਾਂ ਨੇ ਪਹਿਲਾਂ ਵੀ ‘ਆਪ’ ਦਾ ਬਹੁਤ ਕੁਝ ਵਿਗਾੜਿਆ ਹੈ।
ਇਨ੍ਹਾਂ ਨਿਕੀਆਂ-ਨਿਕੀਆਂ ਗੱਲਾਂ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਵਿਚ ਵਬਾਲ ਕਿਉਂ ਨਹੀਂ ਖੜੇ ਹੁੰਦੇ ? ਆਪ ਵਿਚ ਹੀ ਕਿਉਂ ਖੜੇ ਹੁੰਦੇ ਹਨ ?
ਕੇਜਰੀਵਾਲ ਨੂੰ ਸਿਆਣੇ ਲੀਡਰਾਂ ਦੀ ਇਕ ਸਲਾਹਕਾਰ ਕਨੇਟੀ ਬਣਾ ਲੈਣੀ ਚਾਹੀਦੀ ਹੈ, ਤਾਂ ਜੋ ਹਰ ਮੁੱਦੇ ਤੇ ਗੰਭੀਰਤਾ ਨਾਲ ਵਿਚਾਰਿਆ ਜਾ ਸਕੇ।
ਅਮਰ ਜੀਤ ਸਿੰਘ ਚੰਦੀ