ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਪ ਨੇਤਾਵਾਂ ਨੇ ਕੀਤਾ ਕੇਜਰੀਵਾਲ ਨਾਲ ਖੜਨ ਦਾ ਫੈਸਲਾ
ਆਪ ਨੇਤਾਵਾਂ ਨੇ ਕੀਤਾ ਕੇਜਰੀਵਾਲ ਨਾਲ ਖੜਨ ਦਾ ਫੈਸਲਾ
Page Visitors: 2333

ਆਪ ਨੇਤਾਵਾਂ ਨੇ ਕੀਤਾ ਕੇਜਰੀਵਾਲ ਨਾਲ ਖੜਨ ਦਾ ਫੈਸਲਾ
By : ਬਾਬੂਸ਼ਾਹੀ ਬਿਊਰੋ
Saturday, Mar 17, 2018 09:39 PM
ਲੁਧਿਆਣਾ , 17 ਮਾਰਚ  2018:
ਆਮ ਅਾਦਮੀ ਪਾਰਟੀ  ਦੇ ਕੌਮੀ ਕਨਵੀਨਰ ਅਤੇ  ਦਿੱਲੀ  ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਦੇ  ਮੁਆਫੀਨਾਮੇ  ਤੋਂ ਪਾਰਟੀ  ਵਿਚ ਉਤਪਨ ਹੋਈ ਸਥਿਤੀ  ਤੇ ਵਿਚਾਰ ਕਰਨ ਲਈ  ਲੁਧਿਆਣਾ  ਸ਼ਹਿਰੀ ਅਤੇ  ਲੁਧਿਆਣਾ  ਦਿਹਾਤੀ  ਨਾਲ ਸਬੰਧਤ  ਸੀਨੀਅਰ  ਆਗੂਆਂ  ਅਤੇ ਅਹੁੱਦੇਦਾਰਾਂ ਦੀ ਇਥੇ  ਇਕ ਵਿਸ਼ੇਸ਼ ਮੀਟਿੰਗ  ਹੋਈ। ਮੀਟਿੰਗ  ਨੂੰ  ਪਾਰਟੀ  ਦੇ ਸੂਬਾ  ਜਨਰਲ ਸਕੱਤਰ  ਅਹਿਬਾਬ ਸਿੰਘ  ਗਰੇਵਾਲ, ਸਪੋਕਸਪਰਸਨ ਦਰਸ਼ਨ ਸਿੰਘ  ਸੰਕਰ , ਲੁਧਿਆਣਾ  ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ  ਗਰੇਵਾਲ, ਲੁਧਿਆਣਾ  ਦਿਹਾਤੀ  ਦੇ ਪ੍ਰਧਾਨ  ਰਣਜੀਤ ਸਿੰਘ  ਧਮੋਟ, ਜ਼ੋਨ ਸੰਗਠਨ  ਇੰਚਾਰਜ ਮੋਹਣ ਵਿਰਕ,  ਜ਼ੋਨ ਮੀਤ ਪ੍ਰਧਾਨ ਗੁਰਜੀਤ ਸਿੰਘ  ਗਿੱਲ, ਰਜਿੰਦਰਪਾਲ ਕੌਰ , ਸਾਬਕਾ ਕੋਆਰਡੀਨੇਟਰ ਸੁਰੇਸ਼ ਗੋਇਲ ਨੇ ਸੰਬੋਧਨ ਕੀਤਾ । ਮੀਟਿੰਗ  ਵਿਚ ਪੂਰੀ  ਸਥਿਤੀ  ਤੇ ਵਿਸਥਾਰ  ਨਾਲ ਵਿਚਾਰ  ਕੀਤਾ  ਗਿਆ। ਸਾਰੇ ਅਹੁਦੇਦਾਰਾਂ ਨੇ   ਅਰਵਿੰਦ  ਕੇਜਰੀਵਾਲ  ਵਲੋਂ  ਆਪਣੇ  ਦਿੱਲੀ  ਦੇ ਮੁੱਖ ਮੰਤਰੀ ਵਜੋਂ  ਬੇਸ਼ੁਮਾਰ ਰੁਜੇਵਿਆਂ ਅਤੇ ਸੂਬਾ ਅਤੇ ਕੇਂਦਰੀ  ਸਰਕਾਰੀ ਏਜੰਸੀਆਂ ਵਲੋਂ  ਸਹਿਯੋਗ  ਨਾ ਨਿਮਣ ਕਾਰਨ ਸਬੂਤ  ਪੇਸ਼ ਕਰਨ ਵਿਚ ਅਸਫਲ ਰਹਿਣ  ਕਾਰਨ ਮੁਆਫੀਨਾਮਾ ਦੇ ਕੇ ਕੇਸ ਦਾ ਨਿਪਟਾਰਾ  ਕਰਨ ਨੂੰ  ਸਹੀ ਕਰਾਰ ਦਿੱਤਾ
ਮੀਟਿੰਗ  ਵਿਚ  ਸਰਬ ਸੰਮਤੀ  ਨਾਲ ਮਤਾ  ਪਾਸ ਕਰਕੇ ਆਮ ਆਦਮੀ   ਪਾਰਟੀ ਅਤੇ   ਕੌਮੀ  ਕਨਵੀਨਰ ਅਰਵਿੰਦ  ਕੇਜਰੀਵਾਲ  ਦਾ ਪੁਰੀ ਸ਼ਕਤੀ ਅਤੇ  ਇਕਜੁੱਠਾ ਨਾਲ ਸਾਥ ਦੇਣ ਦਾ ਅੈਲਾਨ ਕੀਤਾ । ਮੀਟਿੰਗ ਨੂੰ  ਸੰਬੋਧਨ  ਕਰਦੇ   ਬੁਲਾਰਿਆਂ  ਨੇ ਕਿਹਾ ਕਿ ਪੰਜਾਬ ਵਿਚ ਅਰਵਿੰਦ  ਕੇਜਰੀਵਾਲ ਦੇ ਨਾਮ ਤੇ ਹੀ ਮੌਜੂਦਾ ਪਾਰਟੀ  ਨੂੰ  ਲੋਕਾਂ  ਵਲੋਂ  ਭਰਵਾਂ  ਹੁੰਗਾਰਾ  ਮਿਲਿਆ  ਸੀ ਅਤੇ ਪਹਿਲੀ ਵਾਰ ਚੋਣ ਲੜ ਕੇ  ਵਿਧਾਨ ਸਭਾ  ਵਿਚ 20 ਵਧਾਇਕਾਂ ਦੀ ਗਿਣਤੀ  ਨਾਲ ਵਿਰੋਧੀ  ਧਿਰ  ਦਾ ਦਰਜਾ ਹਾਸਿਲ ਕੀਤਾ  ਹੈ ਅਤੇ  ਲੋਕਾਂ ਨੂੰ  ਇਸ ਤੋਂ  ਭਾਰੀ  ਉਮੀਦਾਂ ਹਨ ।
ਉਨ੍ਹਾਂ  ਕਿਹਾ  ਕਿ ਸਾਰੇ ਵਧਾਇਕਾਂ ਨੂੰ  ਕੇਜਰੀਵਾਲ  ਦੇ ਨਾਮ ਤੇ ਹੀ ਲੋਕਾਂ  ਨੇ ਭਰਪੂਰ ਸਮੱਰਥਨ ਦੇ ਕੇ ਜਿੱਤ  ਦਵਾਈ  ਸੀ।  ਸਾਰੇ ਆਗੂਆਂ  ਵਲੋਂ  ਪਾਰਟੀ ਦੇ ਨੇਤਾਵਾਂ  ਅਤੇ  ਵਧਾਇਕਾਂ ਨੂੰ ਇਸ ਸਮੇ ਪੂਰੀ ਇਕਜੁੱਟਤਾ ਅਤੇ  ਮਜਬੂਤੀ ਨਾਲ ਪਾਰਟੀ  ਅਤੇ  ਕੇਜਰੀਵਾਲ ਨਾਲ  ਖੜਨ ਦੀ ਅਪੀਲ ਕੀਤੀ  ਗਈ ਤਾਂ  ਕਿ ਸੂਬੇ ਅੰਦਰ ਭਿ੍ਰਸ਼ਟਾਚਾਰ ਅਤੇ  ਸਰਕਾਰ  ਦੀਆਂ  ਨਾਕਾਮੀਆਂ ਨੂੰ  ਲੋਕਾਂ  ਸਾਹਮਣੇ ਲਿਆਂਦਾ ਜਾ ਸਕੇ।

ਮੀਟਿੰਗ  ਵਿਚ ਬੈਂਸ ਬਰਾਵਾਂ ਵਲੋਂ  ਆਪ ਨਾਲੋਂ  ਨਾਤਾ ਤੋੜਨ ਤੇ ਖੁਸ਼ੀ ਦਾ ਇਜ਼ਹਾਰ  ਕੀਤਾ  ਗਿਆ । ਹਾਜ਼ਰ  ਨੇਤਾਵਾਂ  ਨੇ ਦਸਿਆ ਕਿ ਮੌਕਾ ਪ੍ਰਸਤ  ਬੈਂਸ ਭਰਾਵਾਂ ਨਾਲ ਗੱਠਜੋੜ  ਦਾ ਸ਼ੁਰੂ ਤੋਂ  ਹੀ ਲੋਕਲ ਯੂਨਿਟ  ਵਲੋਂ  ਭਾਰੀ ਵਿਰੋਧ ਕੀਤਾ  ਅਤੇ ਇਸ ਤੋਂ  ਨਾਰਾਜ਼ ਬਹੁਤ  ਸਾਰੇ ਆਗੂਆਂ  ਨੇ ਪਾਰਟੀ  ਤੋਂ  ਅਸਤੀਫੇ ਦੇ ਦਿੰਤੇ ਸਨ।  ਨਗਰ ਨਿਗਮ  ਦੀ ਚੋਣਾਂ  ਤੋ ਪਹਿਲਾਂ  ਵੀ ਸਥਾਨਕ ਯੂਨਿਟ ਨੇ ਗੱਠਜੋੜ  ਤੋੜਨ ਲਈ  ਲੀਡਰਸ਼ਿਪ  ਤੇ ਦਬਾਅ  ਪਾਇਆ  ਸੀ।
ਉਨ੍ਹਾਂ  ਕਿਹਾ  ਕਿ ਇਹ ਗੱਠਜੋੜ  ਖਤਮ ਹੋਣ ਨਾਲ ਸ਼ਹਿਰ ਦੀਆਂ  ਸਾਰੀਆਂ  ਛੇ ਸੀਟਾਂ  ਤੇ ਪਾਰਟੀ  ਦਾ ਸੰਗਠਨ  ਮਜਬੂਤ  ਕੀਤਾ  ਜਾ ਸਕੇਗਾ।

ਹੋਰਨਾ ਤੋਂ  ਇਲਾਵਾ ਰਵਿੰਦਰਪਾਲ ਸਿੰਘ  ਪਾਲੀ,  ਬੂਟਾ ਸਿੰਘ  ਮੀਤ ਪ੍ਰਧਾਨ ਦਿਹਾਤੀ, ਗੁਰਦਰਸ਼ਨ ਸਿੰਘ  ਕੁਹਲੀ,    ਪੁਨੀਤ ਸਾਹਨੀ, ਬਲਦੇਵ ਸਿੰਘ ,ਬਖਸੀਸ਼ ਸਿੰਘ  ਹੀਰ ,   ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ  ਜਤਿੰਦਰ ਸਿੰਘ  ਸੋਢੀ, ਅਸ਼ਵਨੀ ਸ਼ਰਮਾ  ਸਮੇਤ  ਕਰੀਬ ਕਰੀਬ ਤਿੰਨ ਦਰਜਨ ਤੋਂ  ਵਧੇਰੇ ਵਲੰਟੀਅਰ ਮੀਟਿੰਗ  ਵਿਚ  ਹਾਜ਼ਰ  ਸਨ।
..................................
ਟਿੱਪਣੀ:- ਸਿਆਸਤ ਸ਼ਤਰੰਜ ਦਾ ਖੇਲ ਹੈ. ਮੁੱਛ ਦਾ ਸਵਾਲ ਬਣਾ ਕੇ ਝੋਟਿਆਂ ਵਾਙ ਭਿੜਨ ਦਾ ਨਹੀਂ। ਅਕਲ ਨੂੰ ਹੱਥ ਮਾਰੋ, ਭਾਰਤ ਵਿਚ ਕੇਜਰੀਵਾਲ ਤੋਂ ਇਲਾਵਾ ਤੁਹਾਡੇ ਨਾਲ ਖਲੋਣ ਵਾਲਾ ਕੌਣ ਹੈ ? 71 ਸਾਲਾਂ ਵਿਚ ਤੁਹਾਨੂੰ ਅਜੇ ਇਸ ਸਚਾਈ ਦਾ ਵੀ ਪਤਾ ਨਹੀਂ ਲੱਗਾ।
    ਯਾਦ ਰੱਖੋ ਇਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡਣ ਕਾਰਨ ਅੱਜ ਤਕ ਭਟਕ ਰਹੇ ਹੋ, ਅੱਜ ਫਿਰ ਰਾਜਿਆਂ ਅਤੇ ਜਗੀਰ-ਦਾਰਾਂ ਦੇ ਚੱਕਰ ‘ਚ ਪੈ ਕੇ ਇਹ ਮੌਕਾ ਵੀ ਹੱਥੋਂ ਨਾ ਗਵਾਉ।                            ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.