ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੁਆਰਾ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਅਦਾਲਤ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦਿਵਾ ਦਿੱਤਾ ਗਿਆ ਮੁਆਫ਼ੀਨਾਮਾ ਪੰਜਾਬ ਇਕਾਈ ਨੇ ਰੱਦ ਕਰ ਦਿੱਤਾ ਹੈ। ਆਪ ਦੇ ਸਾਰੇ ਵਿਧਾਇਕਾਂ ਨੇ ਇਕੱਠੇ ਹੋ ਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਜੀਠੀਆ ਕੋਲੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸੀ। ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਪਾਰਟੀ ਦਾ ਸਟੈਂਡ ਤੈਅ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਅਗਵਾਈ ਵਿਚ ਵਿਧਾਇਕਾਂ ਦੀ ਬੈਠਕ ਵਿਧਾਨ ਸਭਾ ਵਿਚ ਹੋਈ। ਜਿਸ ਵਿਚ ਗੱਠਜੋੜ ਸਾਂਝੀਦਾਰ ਲੋਕ Îਇਨਸਾਫ ਦੇ ਦੋਵੇਂ ਵਿਧਾÎਇਕ ਵੀ ਮੌਜੂਦ ਸੀ। ਦੋ ਰਾਊਂਡ ਵਿਚ ਸ਼ਾਮ ਪੰਜ ਵਜੇ ਤੱਕ ਚਲੀ ਬੈਠਕ ਵਿਚ ਵਿਧਾਇਕਾਂ ਨੇ ਅਪਣੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਰੱਦ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਮੁੱਦੇ ‘ਤੇ ਪੰਜਾਬ ਇਕਾਈ ਦਾ ਸਟੈਂਡ ਪੂਰੇ ਪੰਜਾਬ ਦੇ ਵਲੰਟੀਅਰਾਂ ਦੀ ਰਾਏ ਤੋ ਬਾਅਦ ਕੀਤਾ ਜਾਵੇਗਾ। ਜਿਸ ਦੇ ਲਈ ਵਿਧਾਇਕ ਅਤੇ ਹੋਰ ਅਹੁਦੇਦਾਰ ਛੇਤੀ ਹੀ ਦੌਰੇ ਸ਼ੁਰੂ ਕਰਨਗੇ। ਬੈਠਕ ਵਿਚ Îਇਕ ਦਿਨ ਪਹਿਲਾਂ ਹੀ ਪੰਜਾਬ ਦੇ ਨੇਤਾਵਾਂ ਵਿਚ ਤਾਲਮੇਲ ਲਈ ਬਣਾਈ ਗਈ ਕੋਰ ਕਮੇਟੀ ਭੰਗ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਖਹਿਰਾ ਨੇ ਕਿਹਾ ਕਿ ਸਾਰੇ ਵਿਧਾਇਕਾਂ ਦੀ ਰਾਏ ਹੈ ਕਿ ਕੇਜਰੀਵਾਲ ਨੂੰ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸੀ। ਹੋਰ ਤਾਂ ਹੋਰ ਉਨ੍ਹਾਂ ਨੇ ਪ੍ਰਧਾਨ, ਮੀਤ ਪ੍ਰਧਾਨ, ਨੇਤਾ ਵਿਰੋਧੀ ਧਿਰ ਤੋਂ ਲੈ ਕੇ ਕਿਸੇ ਵੀ ਵਿਧਾਇਕ ਨੂੰ ਭਰੋਸੇ ਵਿਚ ਨਹੀਂ ਲਿਆ।