ਅੱਧੇ ਆਪ ਵਿਧਾਇਕਾਂ ਦੇ ਢਿੱਲੇ ਪਏ ਤੇਵਰ - ਕੇਜਰੀਵਾਲ ਨਾਲ ਵਫ਼ਾਦਾਰੀ ਦਾ ਐਲਾਨ
By : ਬਾਬੂਸ਼ਾਹੀ ਬਿਊਰੋ
Sunday, Mar 18, 2018 07:59 PM
-
-
-
ਚੰਡੀਗੜ੍ਹ , 18 ਮਾਰਚ , 2018 : ਕੇਜਰੀਵਾਲ ਦੀ ਮਾਫੀ ਦੇ ਮੁੱਦੇ ਤੇ ਲੋਹੇ ਲਾਖੇ ਹੋਏ ਪੰਜਾਬ ਦੇ ਆਪ ਆਮ ਐਲ ਏਜ਼ ਅੰਦਰ ਕੇਜਰੀਵਾਲ ਦੇ ਖ਼ਿਲਾਫ਼ ਬਗ਼ਾਵਤ ਕਰਨ ਅਤੇ ਸਿਸੋਦੀਆ ਵੱਲੋਂ ਦਿੱਲੀ ਵਿਚ ਬੁਲਾਈ ਗਈ ਮੀਟਿੰਗ ਦੇ ਮਾਮਲੇ 'ਤੇ ਦੋਫਾੜ ਪੈ ਗਈ ਹੈ . ਇਹ ਸੰਕੇਤ ਇਸ ਗੱਲ ਤੋਂ ਮਿਲੇ ਹਨ ਕਿ ਸ਼ਾਮੀ 7 ਵਜੇ ਇਹ ਖ਼ਬਰ ਲਿਖਣ ਤੱਕ ਪਾਰਟੀ ਦੇ 10 ਐਮ ਐਲ ਏ ਦਿੱਲੀ ਵਾਲੀ ਮੀਟਿੰਗ ਵਿਚ ਪੁੱਜ ਚੁੱਕੇ ਸਨ . ਇਨ੍ਹਾਂ ਵਿਚ ਅਮਨ ਅਰੋੜਾ ,ਕੁਲਤਾਰ ਸਿੰਘ ਸੰਧਵਾਂ , ਅਮਰਜੀਤ ਸਿੰਘ ਸੰਦੋਹਾ , ਰੁਪਿੰਦਰ ਕੌਰ ਰੂਪੀ , ਬਲਜਿੰਦਰ ਕੌਰ , ਜੈ ਕਿਸ਼ਨ ਰੋੜੀ, ਹਰਪਾਲ ਚੀਮਾ , ਬੁੱਧ ਰਾਮ , ਦਿੱਲੀ ਦੇ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਿਸੋਦੀਆ ਦੀ ਰਿਹਾਇਸ਼ ਤੇ ਹੋ ਰਹੀ ਇਸ ਮੀਟਿੰਗ ਵਿਚ ਪਾਰਟੀ ਦੇ ਪੰਜਾਬ ਦੇ 5 ਜ਼ੋਨਾਂ ਦੇ ਇੰਚਾਰਜ ਵੀ ਮੀਟਿੰਗ 'ਚ ਸ਼ਾਮਲ ਹੋਏ . ਇਨ੍ਹਾਂ ਵਿਚ ਕੁਲਦੀਪ ਧਾਲੀਵਾਲ , ਪਰਮਜੀਤ ਸਿੰਘ ਸਚਦੇਵਾ , ਅਨਿਲ ਠਾਕੁਰ ,ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਸ਼ਾਮਲ ਹਨ .
ਇਸ ਮੀਟਿੰਗ ਵਿਚ ਖ਼ੁਦ ਅਰਵਿੰਦ ਕੇਜਰੀਵਾਲ ਵੀ ਪੁੱਜੇ . ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਾਲਾਂਕਿ ਐਮ ਐਲ ਏ ਸਹਿਮਤ ਨਹੀਂ ਸਨ ਪਰ ਫਿਰ ਵੀ ਸਭ ਨੇ ਕੇਜਰੀਵਾਲ ਨਾਲ ਡਟ ਕੇ ਕੇ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ .
ਇਹ ਵੀ ਕਿਹਾ ਗਿਆ ਕਿ ਕੱਲ੍ਹ ਫਿਰ ਐਮ ਐਲ ਏਜ਼ ਦੀ ਮੀਟਿੰਗ ਹੋਏਗੀ ਜਿਸ ਵਿਚ ਬਾਕੀ ਵੀ ਸਭ ਐਮ ਐਲ ਏ ਸ਼ਾਮਲ ਹੋਣਗੇ .
ਮੀਟਿੰਗ ਵਿਚ ਬਾਹਰ ਆਏ ਬਹੁਤੇ ਵਿਧਾਇਕਾਂ ਨੇ ਕੇਜਰੀਵਾਲ ਨਾਲ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਇਹ ਕਿਹਾ ਕਿ ਬੇਸ਼ੱਕ ਮਾਫ਼ੀ ਤੋਂ ਉਹ ਨਿਰਾਸ਼ ਹੋਏ ਪਰ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਹਨ . ਉਹ ਨਸ਼ਿਆਂ ਦੇ ਖ਼ਿਲਾਫ਼ ਆਪਣਾ ਅੰਦੋਲਨ ਜਾਰੀ ਰੱਖਣਗੇ . ਬਲਜਿੰਦਰ ਕੌਰ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਵੱਲੋਂ ਮੰਗੀ ਮਾਫ਼ੀ ਇੱਕ ਰਣਨੀਤਕ ਫ਼ੈਸਲਾ ਸੀ ਇਸ ਲਈ ਉਹ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਹਨ .
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੀ ਪੰਜਾਬ ਦੇ ਪ੍ਰਧਾਨ ਰਹਿਣਗੇ ਅਤੇ ਬਾਕੀ ਐਮ ਐਲ ਏ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ।