ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਹਿਲਾ ਦਿਵਸ ਮੌਕੇ ਬੀ.ਬੀ.ਸੀ. ਲੰਡਨ ਵੱਲੋਂ ਭਾਈ ਭਾਗੋ ਦਾ ਨਾਂ ਦੁਨੀਆਂ ਦੀਆਂ ਤਿੰਨ ਬਹਾਦਰ ਅਤੇ ਮਹਾਨ ਔਰਤਾਂ ‘ਚ ਸ਼ਾਮਲ
ਮਹਿਲਾ ਦਿਵਸ ਮੌਕੇ ਬੀ.ਬੀ.ਸੀ. ਲੰਡਨ ਵੱਲੋਂ ਭਾਈ ਭਾਗੋ ਦਾ ਨਾਂ ਦੁਨੀਆਂ ਦੀਆਂ ਤਿੰਨ ਬਹਾਦਰ ਅਤੇ ਮਹਾਨ ਔਰਤਾਂ ‘ਚ ਸ਼ਾਮਲ
Page Visitors: 10

ਮਹਿਲਾ ਦਿਵਸ ਮੌਕੇ ਬੀ.ਬੀ.ਸੀ. ਲੰਡਨ ਵੱਲੋਂ ਭਾਈ ਭਾਗੋ ਦਾ ਨਾਂ ਦੁਨੀਆਂ ਦੀਆਂ ਤਿੰਨ ਬਹਾਦਰ ਅਤੇ ਮਹਾਨ ਔਰਤਾਂ ‘ਚ ਸ਼ਾਮਲਮਹਿਲਾ ਦਿਵਸ ਮੌਕੇ ਬੀ.ਬੀ.ਸੀ. ਲੰਡਨ ਵੱਲੋਂ ਭਾਈ ਭਾਗੋ ਦਾ ਨਾਂ ਦੁਨੀਆਂ ਦੀਆਂ ਤਿੰਨ ਬਹਾਦਰ ਅਤੇ ਮਹਾਨ ਔਰਤਾਂ ‘ਚ ਸ਼ਾਮਲ

March 18
12:52 2018

ਖਮਾਣੋਂ, 18 ਮਾਰਚ (ਪੰਜਾਬ ਮੇਲ)- ਇਸ ਵਾਰ ਮਹਿਲਾ ਦਿਵਸ ਮੌਕੇ ਬੀ.ਬੀ.ਸੀ. ਲੰਡਨ ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਬਹਾਦਰ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਵਾਂ ‘ਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂ ਦਰਜ ਕੀਤਾ ਹੈ। ਬੀ. ਬੀ. ਸੀ. ਅਨੁਸਾਰ ਜਦੋਂ ਸਿੱਖਾਂ ਤੇ ਮੁਗਲਾਂ ਵਿਚਕਾਰ ਲਗਾਤਾਰ ਜੰਗ ਹੁੰਦੀ ਸੀ ਤਾਂ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰ ਤਾਅਨੇ ਮਾਰੇ ਤਾਂ ਉਨ੍ਹਾਂ ਦੀ ਸੋਚ ਮੁੜ ਬਦਲੀ ਤੇ ਉਹ ਮੁੜ ਜੰਗ ਦੇ ਮੈਦਾਨ ‘ਚ ਪਹੁੰਚੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਜੰਗ ਦੇ ਮੈਦਾਨ ‘ਚ ਹੀ ਮੁਆਫ ਕੀਤਾ। ਮੈਦਾਨ-ਏ-ਜੰਗ ਵਿਚ ਮਾਈ ਭਾਗੋ ਵੀ ਬਹਾਦਰੀ ਨਾਲ ਲੜੀ ਤੇ ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਬਣੀ। ਇਸ ਸੂਚੀ ਵਿਚ 1775 -1844 ਚੀਨ ਦੀ ਜੰਮਪਲ ਚਿੰਗ ਸ਼ੀਹ ਦਾ ਨਾਂ ਵੀ ਹੈ, ਜਿਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿਚ ‘ਰੈੱਡ ਫਲੈਗ ਫਲੀਟ’ ‘ਤੇ ਕੰਟਰੋਲ ਕੀਤਾ ਤੇ ਖੁਦ ਦਾ ਸ਼ਾਸਨ ਕਾਇਮ ਕੀਤਾ। ਉਸ ਨੇ ਹੁਕਮ ਦਿੱਤਾ ਕਿ ਸਹਾਇਤਾ ਕਰਨ ਵਾਲੇ ਕਿਸੇ ਵੀ ਸ਼ਹਿਰ ਵਿਚ ਲੁੱਟ ਨਹੀਂ ਕਰਨੀ ਤੇ ਨਾ ਹੀ ਕਿਸੇ ਔਰਤ ਨਾਲ ਜਬਰ-ਜ਼ਨਾਹ ਕਰਨਾ ਹੈ ਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ। ਉਸ ਨੂੰ ਖਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖਿਰ ਖੁਦ ਉਸਨੇ ਆਪਣੀ ਤਲਵਾਰ ਨੀਵੀਂ ਕਰ ਦਿੱਤੀ।
ਇਸ ਸੂਚੀ ਵਿਚ 1880-1973 ਦੀ ਜੈਨੇਟ ਰੈਕਿੰਨ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਅਮਰੀਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਸੀ। 1916 ਵਿਚ ਯੂ. ਐੱਸ. ਕਾਂਗਰਸ ‘ਚ ਚੁਣੀ ਜਾਣ ਵਾਲੀ ਇਹ ਪਹਿਲੀ ਔਰਤ ਸੀ, ਜਦਕਿ ਇਸ ਤੋਂ ਚਾਰ ਸਾਲ ਪਹਿਲਾਂ ਹੀ ਅਮਰੀਕਾ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ। ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ। ਇਸੇ ਤਰ੍ਹਾਂ ਅੱਜ ਭਾਰਤ ਦੀ ਹਰ ਔਰਤ ਹੀ ਨਹੀਂ, ਸਗੋਂ ਹਰ ਭਾਰਤ ਵਾਸੀ ਮਾਈ ਭਾਗੋ ਦਾ ਨਾਂ ਇਨ੍ਹਾਂ ਤਿੰਨ ਬਹਾਦਰ ਤੇ ਜਾਂਬਾਜ਼ ਔਰਤਾਂ ‘ਚ ਆਉਣ ਕਰਕੇ ਫਖਰ ਮਹਿਸੂਸ ਕਰ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.