ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗਿੱਲ ਕਮਿਸ਼ਨ ਅਨੁਸਾਰ ਮਿੱਠੂ, ਮਾਨ ਅਤੇ ਖਹਿਰਾ ਵਿਰੁੱਧ ਝੂਠੇ ਕੇਸ ਦਰਜ ਹੋਏ
ਗਿੱਲ ਕਮਿਸ਼ਨ ਅਨੁਸਾਰ ਮਿੱਠੂ, ਮਾਨ ਅਤੇ ਖਹਿਰਾ ਵਿਰੁੱਧ ਝੂਠੇ ਕੇਸ ਦਰਜ ਹੋਏ
Page Visitors: 2349

ਗਿੱਲ ਕਮਿਸ਼ਨ ਅਨੁਸਾਰ ਮਿੱਠੂ, ਮਾਨ ਅਤੇ ਖਹਿਰਾ ਵਿਰੁੱਧ ਝੂਠੇ ਕੇਸ ਦਰਜ ਹੋਏ
ਜਸਟਿਸ ਗਿੱਲ ਵੱਲੋਂ ਮੁੱਖ ਮੰਤਰੀ ਨੂੰ ਆਪਣੀ 6ਵੀਂ ਅੰਤ੍ਰਿਮ ਰਿਪੋਰਟ ਪੇਸ਼, 240 ਕੇਸਾਂ ਵਿਚੋਂ 47 'ਚ ਕਾਰਵਾਈ ਦੀ ਸਿਫਾਰਸ਼
ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਸਿਫਾਰਸ਼
By : ਬਾਬੂਸ਼ਾਹੀ ਬਿਊਰੋ
Friday, Apr 13, 2018 10:12 PM
ਚੰਡੀਗੜ 13 ਅਪ੍ਰੈਲ 2018: ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸਾਸ਼ਨ ਦੌਰਾਨ ਸੁਖਿਵੰਦਰ ਸਿੰਘ ਮਿਠੂ, ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਵਿਰੁੱਧ ਦਰਜ ਕੀਤੇ ਕੇਸਾਂ ਨੂੰ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਝੂਠੇ ਦੱਸਿਆ ਹੈ ਅਤੇ ਇਹ ਕੇਸ ਦਰਜ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਐਫ.ਆਈ.ਆਰਜ਼ ਵੀ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਕਮਿਸ਼ਨ ਦੇ ਚੇਅਰਮੈਨ ਜਸਟਿਸ ਗਿੱਲ ਵੱਲੋਂ ਪੇਸ਼ ਕੀਤੀ 6ਵੀਂ ਅੰਤ੍ਰਿਮ ਰਿਪੋਰਟ ਵਿਚ 240 ਕੇਸਾਂ ਵਿਚੋਂ 47 ਕੇਸਾਂ ਵਿਚ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ ਜਦਕਿ 193 ਕੇਸ ਵੱਖ ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਖਵਿੰਦਰ ਸਿੰਘ ਮਿਠੂ, ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਵਿਰੁੱਧ ਸਿਆਸੀ ਕਾਰਨਾਂ ਕਰਕੇ ਝੂਠੇ ਮਾਮਲੇ ਦਰਜ ਕੀਤੇ ਗਏ। ਇਨ•ਾਂ ਸਾਰੇ ਕੇਸਾਂ ਵਿਚ ਕਮਿਸ਼ਨ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਸ. ਮਾਨ ਵਿਰੁੱਧ ਦੇਸ਼ ਧ੍ਰੋਹ ਦੇ ਕੇਸ ਸਣੇ ਸ੍ਰੀ ਖਹਿਰਾ ਅਤੇ ਉਨ•ਾਂ ਦੇ ਹਮਾਇਤੀਆਂ ਵਿਰੁੱਧ 17 ਐਫ.ਆਈ.ਆਰਜ਼ ਵੀ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।
ਜਸਟਿਸ ਗਿੱਲ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਗਰਾਉਂ ਦੇ ਪਿੰਡ ਕੌਂਕੇ ਦੇ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਮਿੱਠੂ ਨੂੰ 8 ਝੂਠੇ ਕੇਸਾਂ ਵਿਚ ਫਸਾਇਆ ਗਿਆ ਸੀ। ਉਸ ਨੇ ਕੈਨੇਡਾ ਦੀ ਵਸਨੀਕ ਆਪਣੀ ਪਤਨੀ ਦੇ ਕਤਲ ਦੇ ਸਬੰਧ ਵਿਚ ਪਤਨੀ ਦੇ ਰਿਸ਼ਤੇਦਾਰਾਂ ਵਿਰੁੱਧ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਇਨ•ਾਂ ਕੇਸਾਂ ਵਿਚ ਫਸਾਇਆ ਗਿਆ। ਉਸ ਦੀ ਪਤਨੀ ਦੀ ਮਾਂ, ਮਾਮੇ ਅਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਕਤਲ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਜਦਕਿ ਮਿੱਠੂ ਨੂੰ ਉਸ ਵਿਰੁੱਧ ਦਰਜ ਹੋਏ ਸਾਰੇ 8 ਕੇਸਾਂ ਵਿਚੋਂ ਬਰੀ ਕਰ ਦਿੱਤਾ ਗਿਆ।
ਕਮਿਸ਼ਨ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਮਿੱਠੂ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਉਸ ਵੱਲੋਂ ਆਪਣੀ ਪਤਨੀ ਦੇ ਰਿਸ਼ਤੇਦਾਰਾਂ ਵਿਰੁੱਧ ਕੀਤੀ ਗਈ ਸ਼ਿਕਾਇਤ ਨੂੰ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨ ਲਈ 182 ਪੁਲਿਸ ਅਧਿਕਾਰੀ ਦੋਸ਼ੀ ਹਨ। ਕਮਿਸ਼ਨ ਨੇ ਇਨ•ਾਂ ਸਾਰੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
ਸ. ਸਿਮਰਨਜੀਤ ਸਿੰਘ ਮਾਨ ਵਿਰੁੱਧ ਕੇਸ ਦੇ ਸਬੰਧ ਵਿਚ ਕਮਿਸ਼ਨ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ 10 ਨਵੰਬਰ, 2015 ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਕੀਤੇ ਗਏ ਸਰਬਤ ਖਾਲਸਾ ਦੌਰਾਨ ਨਾ ਹੀ ਉਨ•ਾਂ ਨੇ ਕੋਈ ਭਾਸ਼ਣ ਦਿੱਤਾ ਨਾ ਹੀ ਕੋਈ ਸ਼ਬਦ ਬੋਲਿਆ। ਅਕਾਲੀਆਂ ਅਤੇ ਬੀਬੀ ਜਗੀਰ ਕੌਰ ਵੱਲੋਂ ਉਨ•ਾਂ ਨੂੰ ਦੇਸ਼ ਧ੍ਰੋਹ ਦੇ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ।
ਕਮਿਸ਼ਨ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਅਕਾਲੀ ਸਰਕਾਰ ਵੱਲੋਂ 2007-08 ਦੌਰਾਨ ਖਹਿਰਾ ਅਤੇ ਉਸ ਦੇ ਹਮਾਇਤੀਆਂ ਵਿਰੁੱਧ 17 ਝੂਠੇ ਕੇਸ ਦਰਜ ਕਰਵਾਏ ਗਏ। ਕਮਿਸ਼ਨ ਨੇ ਟਰਾਇਲ ਕੋਰਟ ਵਿਚ ਕੇਸਾਂ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਜਸਟਿਸ ਗਿੱਲ ਨੇ ਕਿਹਾ ਹੈ ਕਿ ਪੁਲਿਸ ਨੇ ਵੀ ਟਰਾਇਲ ਕੋਰਟ ਵਿਚ ਇਹ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕੀਤੀ ਹੈ।
ਕਮਿਸ਼ਨ ਨੇ ਪ੍ਰਾਪਤ ਹੋਈਆਂ 4349 ਸ਼ਿਕਾਇਤਾਂ ਵਿਚੋਂ 895 ਬਾਰੇ ਫੈਸਲਾ ਕੀਤਾ ਹੈ। ਵੱਖ ਵੱਖ ਜ਼ਿਲਿ•ਆਂ ਲਈ ਗ੍ਰਹਿ ਵਿਭਾਗ ਪੰਜਾਬ ਵੱਲੋਂ ਜ਼ਿਲ•ਾ ਮੈਜਿਸਟ੍ਰੇਟ ਅਤੇ ਜ਼ਿਲ•ਾ ਅਟਾਰਨੀ ਨੋਡਲ ਅਫਸਰ ਨਿਯੁਕਤ ਕੀਤੇ ਗਏ ਸਨ। ਇਨ•ਾਂ ਨੋਡਲ ਅਫਸਰਾਂ ਨੇ ਆਪਣੀ ਕਾਰਵਾਈ ਰਿਪੋਰਟ ਅਤੇ ਵੱਖ ਵੱਖ ਸ਼ਿਕਾਇਤਾਂ ਦੀ ਸਥਿਤੀ ਕਮਿਸ਼ਨ ਨੂੰ ਭੇਜੀ ਹੈ।
ਜਸਟਿਸ ਗਿੱਲ ਅਨੁਸਾਰ ਜਿਨ•ਾਂ ਨੇ ਆਪਣੀ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਭੇਜੀ ਹੈ ਉਨ•ਾਂ ਵਿਚ ਡੀ.ਏ./ਡੀ.ਐਮ. ਬਠਿੰਡਾ, ਡੀ.ਐਮ. ਫਰੀਦਕੋਟ, ਡੀ.ਐਮ. ਹੁਸ਼ਿਆਰਪੁਰ, ਡੀ.ਐਮ. ਜਲੰਧਰ, ਡੀ.ਐਮ. ਲੁਧਿਆਣਾ, ਡੀ.ਐਮ. ਮੋਗਾ, ਡੀ.ਐਮ. ਪਟਿਆਲਾ, ਡੀ.ਐਮ. ਸੰਗਰੂਰ, ਡੀ.ਐਮ. ਐਸ.ਏ.ਐਸ ਨਗਰ ਅਤੇ ਡੀ.ਐਮ. ਤਰਨ ਤਾਰਨ ਸ਼ਾਮਲ ਹਨ।
ਫਿਰੋਜ਼ਪੁਰ, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲਿ•ਆਂ ਦੇ ਨੋਡਲ ਅਫਸਰਾਂ ਤੋਂ ਕੋਈ ਵੀ ਪ੍ਰਗਤੀ ਰਿਪੋਰਟ ਪ੍ਰਾਪਤ ਨਹੀਂ ਹੋਈ। ਉਨ•ਾਂ ਨੂੰ ਵੱਖਰੇ ਤੌਰ 'ਤੇ ਕੇਸਾਂ ਦੀ ਰਿਪੋਰਟ ਭੇਜਣ ਲਈ ਕਿਹਾ ਹੈ ਤਾਂ ਜੋ ਸਬੰਧ ਧਿਰਾਂ ਨੂੰ ਨਿਆਂ ਮੁਹੱਈਆ ਕਰਵਾਇਆ ਜਾ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.