ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਸਰਕਾਰ ਨੂੰ ਵਰਜਿਆ ਸੀ ਨੋਟਬੰਦੀ ਤੋਂ
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਸਰਕਾਰ ਨੂੰ ਵਰਜਿਆ ਸੀ ਨੋਟਬੰਦੀ ਤੋਂ
Page Visitors: 2323

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਸਰਕਾਰ ਨੂੰ ਵਰਜਿਆ ਸੀ ਨੋਟਬੰਦੀ ਤੋਂਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਸਰਕਾਰ ਨੂੰ ਵਰਜਿਆ ਸੀ ਨੋਟਬੰਦੀ ਤੋਂ

April 13
15:40 2018

ਨਿਊਯਾਰਕ, 13 ਅਪ੍ਰੈਲ (ਪੰਜਾਬ ਮੇਲ)- ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਉਸ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਸੀ ਕਿ ਨੋਟਬੰਦੀ ਕੋਈ ਚੰਗਾ ਵਿਚਾਰ ਨਹੀਂ ਅਤੇ ਜਦੋਂ ਤੱਕ 87.5 ਫੀਸਦੀ ਨੋਟ ਬਦਲੀ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਯੋਜਨਾ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕਦੀ।
ਜ਼ਿਕਰਯੋਗ ਹੈ ਕਿ ਸਰਕਾਰ ਨੇ 8 ਨਵੰਬਰ 2016 ਨੂੰ 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਉੱਤੇ ਪਾਬੰਦੀ ਲਾ ਦਿੱਤੀ ਸੀ। ਬੀਤੇ ਦਿਨੀਂ ਕੈਂਬਰਿਜ ਵਿਚ ਹਾਰਵਰਡ ਕੈਂਡੀ ਸਕੂਲ ਵਿਚ ਸ਼੍ਰੀ ਰਾਜਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਨੋਟਬੰਦੀ ਤੋਂ ਪਹਿਲਾਂ ਸਰਕਾਰ ਨੇ ਰਿਜ਼ਰਵ ਬੈਂਕ ਦੇ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ। ਸ਼੍ਰੀ ਰਾਜਨ ਅੱਜਕਲ ਸ਼ਿਕਾਗੋ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ।
ਉਨ੍ਹਾਂ ਕਿਹਾ ਕਿ ਭਾਰਤ ਨੇ ਨੋਟਬੰਦੀ ਤੋਂ ਪਹਿਲਾਂ ਲੋੜ ਅਨੁਸਾਰ ਤਿਆਰੀ ਨਹੀਂ ਕੀਤੀ ਸੀ। ਨੋਟਬੰਦੀ ਨੂੰ ਕਾਮਯਾਬ ਕਰਨ ਲਈ 87.5 ਫੀਸਦੀ ਨੋਟ ਜਮ੍ਹਾ ਕਰਵਾਏ ਜਾਣੇ ਜ਼ਰੂਰੀ ਸਨ ਅਤੇ ਇੰਨੀ ਗਿਣਤੀ ਵਿਚ ਹੀ ਨਵੇਂ ਨੋਟ ਛਾਪਣੇ ਵੀ ਜ਼ਰੂਰੀ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.