ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੀਰੀਆ ‘ਚ ਜਾਰੀ ਮੌਜੂਦਾ ਸੰਕਟ ਦੇ ਮੱਦੇਨਜ਼ਰ ਰੂਸ ਦੀ ਸਰਕਾਰੀ ਟੀ.ਵੀ. ਨੇ ਦਰਸ਼ਕਾਂ ਤੋਂ ਤੀਜੇ ਵਿਸ਼ਵ ਯੁੱਧ ਲਈ ਤਿਆਰ ਰਹਿਣ ਲਈ ਕਿਹਾ
Page Visitors: 2344
ਸੀਰੀਆ ‘ਚ ਜਾਰੀ ਮੌਜੂਦਾ ਸੰਕਟ ਦੇ ਮੱਦੇਨਜ਼ਰ ਰੂਸ ਦੀ ਸਰਕਾਰੀ ਟੀ.ਵੀ. ਨੇ ਦਰਸ਼ਕਾਂ ਤੋਂ ਤੀਜੇ ਵਿਸ਼ਵ ਯੁੱਧ ਲਈ ਤਿਆਰ ਰਹਿਣ ਲਈ ਕਿਹਾ
April 15
05:40 2018
ਅਮਰੀਕਾ ‘ਚ ਕਿਹਾ ਜਾ ਰਿਹਾ ਹੈ ਕਿ ਇਹ ਦਿਲਚਸਪ ਹੈ ਕਿ ਰੂਸ ਅਜਿਹੀਆਂ ਬੇਕਾਰ ਗੱਲਾਂ ‘ਤੇ ਯਕੀਨ ਕਰ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਤੋਂ ਅਮਰੀਕੀ ਬੰਬ ਸ਼ੈਲਟਰ ਪ੍ਰੋਡਿਊਸਰ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਦੱਸ ਦਈਏ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਸੀਰੀਆਈ ਫੌਜ ਤੇ ਕੈਮੀਕਲ ਰਿਸਰਚ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ 100 ਮਿਜ਼ਾਇਲਾਂ ਦਾਗੀਆਂ ਹਨ। ਇਸ ਦੌਰਾਨ ਰੂਸ, ਸੀਰੀਆ ਦੇ ਸਮਰਥਨ ‘ਚ ਉਤਰ ਆਇਆ ਹੈ। ਰੂਸੀ ਕਰਨਲ-ਜਨਰਲ ਸਰਗੇਈ ਰੂਡਸਕੋਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੂਸ ਸੀਰੀਆ ਤੇ ਹੋਰ ਦੇਸ਼ਾਂ ਨੂੰ ਐੱਸ-300 ਮਿਜ਼ਾਇਲ ਸਿਸਟਮ ਦੀ ਸਪਲਾਈ ਕਰਵਾ ਸਕਦਾ ਹੈ।
ਰੂਡਸਕੋਈ ਨੇ ਨਾਲ ਹੀ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਸੀਰੀਆ ‘ਤੇ ਜਿਹੜੀ ਮਿਜ਼ਾਇਲ ਦਾਗੀ ਹੈ। ਉਸ ਨਾਲ ਉਥੇ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੀਰੀਆ ਦੇ ਜ਼ਿਆਦਾਤਰ ਸ਼ਹਿਰਾਂ ‘ਚ ਹੁਣ ਸਥਿਤੀ ਸ਼ਾਂਤ ਹੈ। ਸੀਰੀਆ ਦੇ ਪੂਰਬੀ ਘੌਤਾ ਦੇ ਡੋਮਾ ‘ਚ ਹੋਏ ਕੈਮੀਕਲ ਹਮਲੇ ਦਾ ਅਮਰੀਕਾ ਨੇ ਬਦਲਾ ਲਿਆ ਹੈ। ਅਮਰੀਕਾ ਨੇ ਆਪਣੇ ਸਹਿਯੋਗੀ ਫਰਾਂਸ ਤੇ ਬ੍ਰਿਟੇਨ ਨਾਲ ਮਿਲ ਕੇ ਸੀਰੀਆ ‘ਤੇ ਫੌਜੀ ਕਾਰਵਾਈ ਕੀਤੀ ਹੈ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਸੀਰੀਆਈ ਫੌਜ ਤੇ ਕੈਮੀਕਲ ਰਿਸਰਚ ਸੈਂਟਰ ਨੂੰ ਨਿਸ਼ਾਨਾ ਬਣਾਇਆ।